ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ‘ਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਕੈਪਸ਼ਨ : ਵਿਸ਼ਵ ਵਾਤਾਵਰਣ ਦਿਵਸ ਮੌਕੇ ਸਕੂਲ ਦੇ ਵਿਹੜੇ 'ਚ ਪੌਦੇ ਲਗਾਉਂਦੇ ਬੀਬੀ ਗੁਰਪ੍ਰੀਤ ਕੌਰ, ਇੰਜ. ਸਵਰਨ ਸਿੰਘ ਅਤੇ ਸਟਾਫ ਮੈਂਬਰ

ਕਪੂਰਥਲਾ,(ਸਮਾਜ ਵੀਕਲੀ) ( ਕੌੜਾ )- ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਦੀ ਅਗਵਾਈ ਹੇਠ ਕੇ.ਜੀ ਵਿੰਗ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦਰਮਿਆਨ ਆਨਲਾਈਨ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ । ਜਿਸ ਵਿੱਚ ਵਿਦਿਆਰਥੀਆਂ ਨੇ ਪੋਸਟਰ ਕਵਿਤਾਵਾਂ ਅਤੇ ਪੌਦਾ ਰੋਗਨ ਕਰ ਕੇ ਆਪਣੇ ਵਾਤਾਵਰਣ ਨੂੰ ਸਵੱਛ ਰੱਖਣ ਦੀ ਪ੍ਰੇਰਨਾ ਦਿੱਤੀ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਆਪੋ-ਆਪਣੇ ਘਰਾਂ ਨੇੜੇ ਅਤੇ ਪਿੰਡਾਂ ਵਿੱਚ ਖਾਲੀ ਥਾਵਾਂ ‘ਤੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਪ੍ਰੇਰਿਤ ਕੀਤਾ । ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਤੇ ਖਾਸ ਕਰਕੇ ਆਪਣੇ ਘਰਾਂ ਨੇੜੇ 2-2 ਪੌਦੇ ਲਾਜਮੀ ਲਗਾਓ । ਉਨ੍ਹਾਂ ਇਸ ਸਮੇਂ ਸਕੂਲ ਵਿੱਚ ਵੱਖ ਵੱਖ ਕਿਸਮਾਂ ਦੇ ਨਵੇਂ ਪੌਦੇ ਵੀ ਲਗਾਏ ।

ਇਸ ਦੌਰਾਨ ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ, ਡਾਇਰੈਕਟਰ ਇੰਜੀ. ਹਰਨਿਆਮਤ ਕੌਰ ਅਤੇ ਸਕੂਲ ਸਟਾਫ਼ ਮੈਂਬਰਾਂ ਨੇ ਮਿਲ ਕੇ ਸਕੂਲ ਵਿੱਚ ਪੌਦੇ ਲਗਾ ਕੇ ਵਾਤਾਵਰਨ ਨੂੰ ਸਵੱਛ ਰੱਖਣ ਦਾ ਸੁਨੇਹਾ ਦਿੱਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਰੇਨੂੰ ਅਰੋਡ਼ਾ, ਮੈਡਮ ਨਰਿੰਦਰ ਪੱਤੜ, ਸੁਮਨ ਸ਼ਰਮਾ, ਪਰਮਿੰਦਰ ਕੌਰ, ਲਵਿਤਾ, ਅਨੀਤਾ ਸਹਿਗਲ, ਨਿਧੀ ਸੰਗੋਤਰਾ, ਅਸ਼ੋਕ ਕੁਮਾਰ, ਕਰਮਜੀਤ ਸਿੰਘ, ਪਵਨਦੀਪ ਕੌਰ, ਗਗਨਦੀਪ ਕੌਰ, ਛਿੰਦਰਪਾਲ ਕੌਰ, ਸੁਮਨਦੀਪ ਕੌਰ, ਰਾਜ ਰਾਣੀ, ਦਵਿੰਦਰਰਾਜ ਕੌਰ, ਅੰਜੂ, ਰੀਮਾ ਸੋਨੀ, ਨੀਲਮ ਕਾਲੜਾ, ਰਮਾਨੀਕਾ ਆਦਿ ਸਟਾਫ ਮੈਂਬਰ ਹਾਜ਼ਰ ਸਨ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਚੀਮਾ ਵੱਲੋਂ ਗ੍ਰਾਮ ਪੰਚਾਇਤ ਜਾਂਗਲਾ ਵੱਲੋਂ ਕਰਵਾਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ
Next articleਕਲਮਾਂ