ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਮਦਰ ਡੇ ਸੰਬੰਧੀ ਸਮਾਗਮ

ਮਾਂ ਸ਼ਬਦ ਦੀ ਗਹਿਰਾਈ ਨੂੰ ਮਾਪਿਆ ਨਹੀਂ ਜਾ ਸਕਦਾ -ਬੀਬੀ ਗੁਰਪ੍ਰੀਤ ਕੌਰ  

ਕਪੂਰਥਲਾ (ਸਮਾਜ ਵੀਕਲੀ) (ਕੌੜਾ ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਮਦਰ ਡੇ ਦੇ ਮੌਕੇ ‘ਤੇ ਪਿਆਰ ਅਤੇ ਸਨੇਹ ਦੇ ਰਿਸ਼ਤੇ ਦਾ ਜਸ਼ਨ ਮਨਾਉਣ ਲਈ ਵਿਦਿਆਰਥੀਆਂ ਦਰਮਿਆਨ ਕਈ ਸਰਗਰਮੀਆਂ ਦਾ ਆਨਲਾਈਨ ਆਯੋਜਨ ਕੀਤਾ ਗਿਆ । ਇਸ ਦੌਰਾਨ ਮਾਵਾਂ ਨੇ ਆਪਣੇ ਬੱਚਿਆਂ ਨਾਲ ਹਿੱਸਾ ਲਿਆ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਆਨਲਾਈਨ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਮਾਂ ਸ਼ਬਦ ਨੂੰ ਨਾ ਤਾਂ ਪ੍ਰਗਟਾਇਆ ਜਾ ਸਕਦਾ ਹੈ ਅਤੇ ਨਾ ਹੀ ਇਸ ਦੀ ਗਹਿਰਾਈ ਨੂੰ ਮਾਪਿਆ ਜਾ ਸਕਦਾ ਹੈ, ਇਹ ਤਾਂ ਉਹ ਸ਼ਬਦ ਹੈ ਜਿਸ ਨੂੰ ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ ।

ਡਾਇਰੈਕਟਰ ਇੰਜ : ਹਰਨਿਆਮਤ ਕੌਰ ਅਤੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਵਿਦਿਆਰਥੀਆਂ ਅਤੇ ਮਦਰਜ਼ ਦੇ ਰੂਬਰੂ ਹੁੰਦਿਆਂ ਮਦਰ ਡੇ ਦੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ । ਇਸ ਮੌਕੇ ਵਾਈਸ ਪ੍ਰਿੰਸੀਪਲ ਰੇਨੂੰ ਅਰੋਡ਼ਾ, ਅਨੀਤਾ ਸਹਿਗਲ, ਨੀਲਮ ਕਾਲੜਾ, ਰਮਾਨੀਕਾ, ਹਰਪਾਲ ਕੌਰ, ਰਣਜੀਤ ਸਿੰਘ, ਲਵਿਤਾ, ਨਵਨੀਤ ਕੌਰ, ਛਿੰਦਰਪਾਲ ਕੌਰ, ਕਮਲਜੀਤ ਕੌਰ, ਗਗਨਦੀਪ ਕੌਰ, ਰੀਮਾ ਸੋਨੀ, ਹਰਪ੍ਰੀਤ ਕੌਰ, ਦੀਪਿਕਾ, ਲਵਲੀ ਵਾਲੀਆ, ਪਰਮਿੰਦਰ ਕੌਰ, ਜੈਸਮੀਨ ਕੌਰ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਮਨ ਵਰਗ ਦੇ ਲੋਕਾਂ ਦੀ ਬੁਲੰਦ ਅਵਾਜ਼- ਪ੍ਰੇਮ ਗੋਰਖੀ
Next articlePadikkal will have to wait for his Test debut: MSK Prasad