“ਸੋਸ਼ਲ ਮੀਡੀਆ ਉੱਪਰ ਬਣੀਆਂ ਪ੍ਰਧਾਨ ਲੇਖਕ ਬੀਬੀਆਂ ਦਾ ਕੱਚ ਤੇ ਸੱਚ”

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)

ਪੰਜਾਬੀ ਸਾਹਿਤ ਜਦੋਂ ਤੋਂ ਲੇਖਣੀ ਦੇ ਰੂਪ ਵਿੱਚ ਪੈਦਾ ਹੋਇਆ ਹੈ,ਇਸ ਵਿੱਚ ਸਾਡੀਆਂ ਬੀਬੀਆਂ ਭੈਣਾਂ ਦਾ ਬਹੁਤਾ ਯੋਗਦਾਨ ਨਹੀਂ ਰਿਹਾ ਇਸ ਦਾ ਮੁੱਖ ਕਾਰਨ ਸਿੱਖਿਆ ਤੇ ਪੜ੍ਹਾਈ ਵਿੱਚ ਇਨ੍ਹਾਂ ਨੂੰ ਬਹੁਤ ਪਿੱਛੇ ਰੱਖਿਆ ਜਾਂਦਾ ਸੀ। ਸ਼ਹਿਰੀ ਖੇਤਰ ਵਿੱਚ ਪੜ੍ਹਾਈ ਲਈ ਮੁੰਡੇ ਤੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਹੁੰਦਾ ਸੀ,ਜਿਸ ਕਾਰਨ ਅਨੇਕਾਂ ਲੇਖਕਾਂ ਪੰਜਾਬੀ ਸਾਹਿਤ ਇਸ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ। ਜਿਨ੍ਹਾਂ ਵਿਚੋਂ ਮੁੱਖ ਬੀਬੀ ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ,ਅਜੀਤ ਕੌਰ ਮੋਢੀ ਰਹੀਆਂ ਹਨ’ ਇਨ੍ਹਾਂ ਦਾ ਰਚਿਆ ਸਾਹਿਤ ਅੱਜ ਸਾਡੇ ਲਈ ਇੱਕ ਚਾਨਣ ਮੁਨਾਰਾ ਹੈ।

ਪੰਜਾਬ ਵਿੱਚ ਉਨੀ ਸੌ ਸੱਤਰ ਦੇ ਦਹਾਕੇ ਚ ਪਡ਼੍ਹਾਈ ਦਾ ਪ੍ਰਚਾਰ ਤੇ ਪ੍ਰਸਾਰ ਬਹੁਤ ਵਧਿਆ ਸਰਕਾਰੀ ਸਕੂਲ ਸ਼ਹਿਰਾਂ ਦੇ ਨਾਲ ਪਿੰਡਾਂ ਵਿਚ ਵੀ ਥੋੜ੍ਹੀ ਥੋੜ੍ਹੀ ਦੂਰੀ ਤੇ ਖੁੱਲ੍ਹ ਗਏ, ਜਿਸ ਨਾਲ ਵਿੱਦਿਆ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਹੀ ਸੀ। ਸਾਡੀਆਂ ਬੀਬੀਆਂ ਭੈਣਾਂ ਨੂੰ ਇਸ ਸਮੇਂ ਤੋਂ ਪਹਿਲਾਂ ਸਕੂਲ ਦੂਰ ਹੋਣ ਕਾਰਨ ਮਾਂ ਬਾਪ ਦਾਖਲਾ ਦਿਵਾਉਣ ਤੋਂ ਝਿਜਕਦੇ ਸਨ,ਸਕੂਲ ਨੇੜੇ ਆਉਣ ਤੇ ਮੁੰਡੇ ਅਤੇ ਕੁੜੀਆਂ ਨੂੰ ਬਰਾਬਰ ਸਕੂਲਾਂ ਵਿਚ ਦਾਖਲ ਕਰਵਾਉਣਾ ਚਾਲੂ ਕਰ ਦਿੱਤਾ ਗਿਆ। ਉਸ ਦਹਾਕੇ ਵਿਚ ਹੀ ਪੰਜਾਬ ਵਿੱਚ ਬਿਜਲੀ ਤੇ ਸੜਕਾਂ ਦਾ ਧੜਾ ਧੜ ਜਾਲ ਵਿਸਾ ਦਿੱਤਾ ਗਿਆ ਪਿੰਡਾਂ ਵਿੱਚ ਵੀ ਬੱਸਾਂ ਚੱਲਣ ਲੱਗੀਆਂ ਸ਼ਹਿਰ ਤੇ ਪਿੰਡਾਂ ਦਾ ਬਹੁਤ ਵਧੀਆ ਜੋੜ ਹੋ ਗਿਆ । ਪਿੰਡਾਂ ਵਿੱਚ ਵੀ ਆਮ ਜ਼ਿੰਦਗੀ ਸਿੱਖਿਆ ਭਰਪੂਰ ਹੋਣ ਲੱਗੀ, ਇਸੇ ਤਰ੍ਹਾਂ ਸ਼ਹਿਰਾਂ ਵਿਚ ਵੀ ਸਰਕਾਰੀ ਸਕੂਲਾਂ ਕਾਲਜਾਂ ਦੇ ਨਾਲ ਪ੍ਰਾਈਵੇਟ ਅਦਾਰੇ ਦੇ ਅਨੇਕਾਂ ਸਕੂਲ ਚਾਲੂ ਹੋਏ।

ਮੁੱਕਦੀ ਗੱਲ ਪੜ੍ਹਾਈ ਲਈ ਮੁੰਡੇ ਅਤੇ ਕੁੜੀਆਂ ਨੂੰ ਬਰਾਬਰ ਦਾ ਦਰਜਾ ਹਾਸਲ ਹੋ ਗਿਆ ਬਿਜਲਈ ਮੀਡੀਆ ਵਿੱਚ ਰੇਡੀਓ ਦੇ ਨਾਲ ਟੀ. ਵੀ. ਦੀ ਵੀ ਸ਼ੁਰੂਆਤ ਹੋ ਗਈ। ਪੰਜਾਬੀ ਅਖ਼ਬਾਰਾਂ ਸਹਿਰਾਂ ਦੇ ਨਾਲ ਪਿੰਡਾਂ ਵਿੱਚ ਵੀ ਪਹੁੰਚੀਆ ਚਾਲੂ ਹੋ ਗਈਆਂ ਮੀਡੀਆ ਤੇ ਪ੍ਰਿੰਟ ਮੀਡੀਆ ਵਿਚ ਸਾਹਿਤ ਨੂੰ ਮੁੱਖ ਥਾਂ ਦਿੱਤੀ ਜਾਂਦੀ ਹੈ। ਜਿਸ ਨਾਲ ਸਾਹਿਤ ਦਾ ਪ੍ਰਚਾਰ ਤੇ ਪ੍ਰਸਾਰ ਹੋਣਾ ਹੀ ਸੀ ਮੁੰਡਿਆਂ ਦੇ ਨਾਲ ਕੁੜੀਆਂ ਨੇ ਵੀ ਸਾਹਿਤ ਸੇਵਾ ਲਈ ਆਪਣੀਆਂ ਕਲਮਾਂ ਚੁੱਕ ਲਈਆਂ।ਮੀਡੀਆ ਅਤੇ ਪ੍ਰਿੰਟ ਮੀਡੀਆ ਲਈ ਸਾਡੀਆਂ ਬੀਬੀਆਂ ਭੈਣਾਂ ਵੀ ਪੱਕੇ ਰੂਪ ਵਿੱਚ ਸਥਾਨ ਬਣਾਉਣ ਲੱਗ ਗਈਆਂ,ਪੱਤਰਕਾਰੀ ਖੇਤਰ ਵਿਚ ਬੀਬੀਆਂ ਭੈਣਾਂ ਬਹੁਤ ਮੱਲਾਂ ਮਾਰ ਰਹੀਆਂ ਹਨ। ਸਾਡੀਆਂ ਬੀਬੀਆਂ ਭੈਣਾਂ ਵੱਲੋਂ ਰਚੇ ਜਾ ਰਹੇ ਸਾਹਿਤ ਵਿੱਚ ਕੁਝ ਕਮੀਆਂ ਹਨ।ਜਿਸ ਕਾਰਨ ਪੰਜਾਬੀ ਸਾਹਿਤ ਵਿੱਚ ਇਨ੍ਹਾਂ ਨੇ ਕੋਈ ਖ਼ਾਸ ਝੰਡੇ ਨਹੀਂ ਗੱਡੇ ਕਿਉਂ ਪੰਜਾਬੀ ਸਾਹਿਤ ਜਗਤ ਨਾਲ ਅਜਿਹੀਆਂ ਕੁਝ ਚੋਰ ਮੋਰੀਆਂ ਸਾਂਝੀਆਂ ਕਰਨ ਦਾ ਮੇਰਾ ਵਿਸ਼ਾ ਹੈ।

1970 ਦਹਾਕੇ ਵਿੱਚ ਅਨੇਕਾਂ ਉੱਚ ਪੱਧਰ ਦੇ ਰਸਾਲੇ ਮੈਗਜ਼ੀਨ ਪੰਜਾਬੀ ਭਾਸ਼ਾ ਵਿੱਚ ਚਾਲੂ ਹੋਏ ਸਾਡੀਆਂ ਬੀਬੀਆਂ ਭੈਣਾਂ ਨੇ ਸਾਹਿਤ ਲਈ ਕਲਮ ਚੁੱਕੀ ਬਹੁਤ ਕੁਝ ਲਿਖਿਆ ਪਰ ਉਨ੍ਹਾਂ ਦਾ ਵਿਸ਼ਾ ਆਪਣੀ ਜ਼ਾਤੀ ਜ਼ਿੰਦਗੀ ਤੇ ਆਪਣੇ ਖਿਆਲ ਹੀ ਹੁੰਦੇ ਸਨ। ਇਸ ਦਹਾਕੇ ਦੇ ਅੱਧ ਵਿਚ ਪੰਜਾਬੀ ਅਖ਼ਬਾਰਾਂ ਵਿੱਚ ਬਹੁਤ ਵਧੀਆ ਇਨਕਲਾਬੀ ਸੁਧਾਰ ਹੋਇਆ ਖ਼ਬਰਾਂ ਦੇ ਨਾਲ ਸਾਹਿਤਕ ਪੰਨੇ ਵੀ ਅਖ਼ਬਾਰਾਂ ਨੇ ਚਾਲੂ ਕਰ ਦਿੱਤੇ। ਇਸ ਤੋਂ ਪਹਿਲਾਂ ਕਿਤਾਬਾਂ ਛਪਵਾਉਣ ਜਾਂ ਰਸਾਲੇ ਵਿੱਚ ਆਪਣੀ ਰਚਨਾ ਨੂੰ ਥਾਂ ਦਿਵਾਉਣਾ ਬਹੁਤ ਮੁਸ਼ਕਲ ਹੁੰਦਾ ਸੀ। ਅਖ਼ਬਾਰਾਂ ਨੇ ਪੰਜਾਬੀ ਸਾਹਿਤ ਦਾ ਬਹੁਤ ਪ੍ਰਸਾਰ ਕੀਤਾ,ਅਖ਼ਬਾਰਾਂ ਰਸਾਲਿਆਂ ਵਿਚ ਉਨ੍ਹਾਂ ਬੀਬੀਆਂ ਭੈਣਾਂ ਦੀਆਂ ਰਚਨਾਵਾਂ ਛਪਦੀਆਂ ਸਨ।

ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਲੇਖਕ ਰਿਹਾ ਸੀ, ਜਾਂ ਹੈ ਜਾਂ ਸਬੰਧਤ ਅਖ਼ਬਾਰ ਵਿਚ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲਾ ਹੈ।ਅਖ਼ਬਾਰਾਂ ਵਿਚ ਰਚਨਾਵਾਂ ਦਾ ਨਾਪ ਤੋਲ ਵੇਖ ਕੇ ਪਤਾ ਲੱਗਦਾ ਹੈ ਕਿ ਰਚਨਾ ਇਸ ਲਈ ਛਾਪ ਦਿੱਤੀ ਗਈ ਇਹ ਇਕ ਔਰਤ ਦੀ ਲਿਖੀ ਹੋਈ ਸੀ। ਇਸ ਸਬੰਧ ਵਿੱਚ ਮੈਂ ਇੱਕ ਉਦਾਹਰਣ ਦੇਣੀ ਚਾਹੁੰਦਾ ਹਾਂ, ਇਕ ਉੱਚ ਪੱਧਰ ਦੇ ਅਖ਼ਬਾਰ ਵਿੱਚ ਇੱਕ ਖ਼ਾਸ ਵਿਸ਼ੇ ਤੇ ਮੁਕਾਬਲਾ ਕਾਰੀ ਲੇਖ ਲਿਖਵਾਏ ਜਾਂਦੇ ਸਨ। ਹਰ ਲੇਖਕ ਨੇ ਇੱਕ ਵਾਰ ਰਚਨਾ ਭੇਜਣੀ ਸੀ, ਕਿਉਂਕਿ ਉਸ ਅਖ਼ਬਾਰ ਦਾ ਖ਼ਾਸ ਕਾਨੂੰਨ ਸੀ।

ਮੈਂ ਅਖ਼ਬਾਰਾਂ ਦਾ ਕੁਝ ਜ਼ਿਆਦਾ ਹੀ ਪੱਕਾ ਪਾਠਕ ਹਾਂ, ਮੈਂ ਵੇਖਿਆ ਇਕ ਲੇਖਕਾ ਬੀਬੀ ਦੀਆਂ ਇਕ ਮਹੀਨੇ ਵਿਚ ਉਸ ਕਾਲਮ ਵਿੱਚ ਤਿੰਨ ਵਾਰ ਰਚਨਾਵਾਂ ਲੱਗ ਚੁੱਕੀਆਂ ਸਨ।ਮੈਂ ਸੰਪਾਦਕ ਸਾਹਿਬ ਨੂੰ ਫੋਨ ਕੀਤਾ ਤਾਂ ਉਨ੍ਹਾਂ ਦਾ ਜਵਾਬ ਸੀ ਕਈ ਮੁੰਡੇ ਤਾਂ ਬਹੁਤ ਲਿਖਦੇ ਨੇ ਕੁੜੀਆਂ ਦੀ ਘਾਟ ਪੂਰੀ ਕਰਨ ਲਈ ਅਸੀਂ ਇਸ ਦੀਆਂ ਰਚਨਾਵਾਂ ਇਸ ਵਿਸ਼ੇ ਤੇ ਇਸ ਤੋਂ ਹੋਰ ਮੰਗੀਆਂ ਤਾਂ ਛਾਪੀਆਂ ਹਨ, ਇਕ ਮੁਕਾਬਲੇ ਵਿਚ ਇਸ ਤਰ੍ਹਾਂ ਹੋਵੇ ਤਾਂ ਲੇਖਣੀ ਕੀ ਹੋ ਸਕਦੀ ਹੈ।ਇਕ ਲੇਖਕਾ ਬੀਬੀ ਜੀ ਦੇ ਹਰ ਪੰਜਾਬੀ ਅਖ਼ਬਾਰ ਵਿੱਚ ਰੁਜ਼ਗਾਰ ਨੌਕਰੀ ਸਬੰਧੀ ਲੇਖ ਛਪਦੇ ਸਨ।

ਮੈਂ ਆਮ ਤੌਰ ਤੇ ਇਹ ਰਚਨਾ ਪੜ੍ਹਦਾ ਨਹੀਂ ਪਰ ਮੇਰੀ ਜ਼ਾਤੀ ਨੌਕਰੀ ਮਰਚੈਂਟ ਨੇਵੀ ਸਬੰਧੀ ਲੇਖ ਛਪਿਆ ਜੋ ਵਿਸ਼ੇ ਤੋਂ ਇਲਾਵਾ ਬਾਕੀ ਸਾਰਾ ਗਲਤ ਸੀ।ਮੈਂ ਸੰਪਾਦਕ ਸਾਹਿਬ ਨਾਲ ਗੱਲ ਕਰਕੇ ਪ੍ਰਤੀਕਰਮ ਦੇ ਰੂਪ ਵਿੱਚ ਭੇਜ ਦਿੱਤਾ ਤਾਂ ਪਾਠਕਾਂ ਨੇ ਮੈਨੂੰ ਅਨੇਕਾਂ ਫ਼ੋਨ ਕੀਤੇ ਕਿ ਸਾਨੂੰ ਗਲਤ ਜਾਣਕਾਰੀ ਕਿਉਂ ਦਿੱਤੀ ਜਾਂਦੀ ਹੈ ਮੈਂ ਉਸ ਲੇਖਕਾ ਦੀ ਖੋਜ ਕੀਤੀ ਉਹ ਇੱਕ ਸਕੂਲ ਅਧਿਆਪਕਾ ਸੀ।ਉਸ ਦੇ ਪਤੀ ਦੀ ਇੰਟਰਨੈੱਟ ਵਿੱਚੋਂ ਕੱਢ ਕੇ ਅਜਿਹੇ ਲੇਖ ਛਾਪਦੇ ਸੀ ਕਿਉਂ ਉਨ੍ਹਾਂ ਨੇ ਘਰ ਵਿਚ ਆਈਲੈਟਸ ਦੀ ਕੋਚਿੰਗ ਦਾ ਸਕੂਲ ਖੋਲ੍ਹ ਕੇ ਮੋਟੀ ਕਮਾਈ ਦਾ ਧੰਦਾ ਚਾਲੂ ਕੀਤਾ ਹੋਇਆ ਸੀ।ਇਸ ਸਬੰਧੀ ਮੈਂ ਸਾਰੇ ਅਖ਼ਬਾਰਾਂ ਨੂੰ ਸਬੂਤਾਂ ਸਹਿਤ ਜਾਣਕਾਰੀ ਦਿੱਤੀ ਉਸ ਦੇ ਲੇਖ ਛਾਪਣੇ ਬੰਦ ਹੋ ਗਏ।ਸਾਡੀ ਨੌਜਵਾਨ ਪੀੜ੍ਹੀ ਨਾਲ ਅਜਿਹਾ ਖਿਲਵਾੜ ਕਰਨਾ ਸਰਾਸਰ ਗਲਤ ਹੈ।

ਅਖ਼ਬਾਰਾਂ ਦੇ ਪਾਠਕਾਂ ਨੇ ਵੇਖਿਆ ਹੋਵੇਗਾ ਕਿ ਜ਼ਿਆਦਾ ਬੀਬੀਆਂ ਜੋ ਲੇਖਕ ਹਨ,ਉਹ ਆਪਣੀ ਰਚਨਾ ਦੇ ਥੱਲੇ ਫੋਨ ਨੰਬਰ ਕਦੇ ਨਹੀਂ ਛਾਪਦੀਆਂ।ਲੇਖਕ ਜਨਤਾ ਦੇ ਸੇਵਕ ਹੁੰਦੇ ਹਨ ਆਪਣੀ ਰਚਨਾ ਸਬੰਧੀ ਉਨ੍ਹਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ।ਫੋਨ ਨਾ ਛਾਪਣਾ ਮੇਰੀ ਖੋਜ ਨੇ ਸਿੱਧ ਕੀਤਾ,ਲੇਖਕਾ ਜਾਂ ਲੇਖਿਕਾਂ ਦੀਆਂ ਰਚਨਾਵਾਂ ਚੋਰੀ ਕੀਤੀਆਂ ਜਾ ਮਨ ਘੜਤ ਹੁੰਦੀਆਂ ਹਨ। ਇਕ ਲੇਖਕਾ ਪੰਜਾਬ ਦੇ ਮੰਤਰੀ ਰਹਿ ਚੁੱਕੇ ਹਨ,ਉਹ ਆਪਣੀ ਤਾਕਤ ਦੇ ਸਹਾਰੇ ਅਨੇਕਾਂ ਅਖ਼ਬਾਰਾਂ ਵਿੱਚ ਰਚਨਾਵਾਂ ਛਪਵਾਉਂਦੇ ਹਨ ਪਰ ਜੋ ਸੱਚ ਤੋਂ ਕੋਹਾਂ ਦੂਰ ਹੁੰਦੀਆਂ ਹਨ।ਆਵਾਜ਼ ਪ੍ਰਦੂਸ਼ਣ ਕਾਨੂੰਨ ਸਬੰਧੀ ਉਨ੍ਹਾਂ ਦਾ ਇਕ ਲੇਖ ਛਪਿਆ ਜਦੋਂ ਪੜ੍ਹਿਆ ਉਹ ਇੱਕ ਮੰਤਰੀਆਂ ਦੀ ਤਰ੍ਹਾਂ ਭਾਸਣ ਨੁਮਾ ਸੀ।

ਮੈਂ ਉਸ ਤੇ ਪ੍ਰਤੀਕਰਮ ਲੇਖ ਲਿਖਿਆ ਫੋਨ ਤੇ ਸਲੋਕ ਸੁਣਨੇ ਪਏ ਤਾਕਤ ਸੀ, ਮੇਰੀਆਂ ਰਚਨਾਵਾਂ ਉਸ ਅਖ਼ਬਾਰ ਵਿਚ ਛਪਣੀਆਂ ਬੰਦ ਹੋ ਗਈਆਂ।ਉਨ੍ਹਾਂ ਦਾ ਗੋਰਖ ਧੰਦਾ ਚਾਲੂ ਹੈ।ਜਿਵੇਂ ਮੈਂ ਪਹਿਲਾਂ ਲਿਖਿਆ ਹੈ ਇਨ੍ਹਾਂ ਲੇਖਕਾਂ ਦਾ ਬਹੁਤ ਜ਼ਿਆਦਾ ਜ਼ੋਰ ਹੁੰਦਾ ਹੈ।ਅਨੇਕਾਂ ਅਖ਼ਬਾਰਾਂ ਵਿੱਚ ਪ੍ਰਤੀਕਰਮ ਦੇ ਰੂਪ ਵਿਚ ਲੇਖ ਤੇ ਚਿੱਠੀਆਂ ਛਾਪਣੀਆਂ ਬੰਦ ਕਰਵਾ ਦਿੱਤੀਆਂ ਗਈਆਂ ਹਨ।ਇਸ ਸੰਬੰਧੀ ਮੈਨੂੰ ਇਕ ਅਖ਼ਬਾਰ ਦੇ ਸੰਪਾਦਕ ਸਾਹਿਬ ਨੇ ਚਿੱਠੀ ਲਿਖਣ ਤੇ ਫੋਨ ਕੀਤਾ।ਤੂੰ ਘੱਟੋ ਘੱਟ ਲੇਖਕ ਤਾਂ ਵੇਖ ਲਿਆ ਹਰ ਇੱਕ ਦੀ ਆਲੋਚਨਾ ਕਰ ਦਿੰਦਾ ਹੈ,ਚਿੱਠੀਆਂ ਛਪਣੋਂ ਤਾਂ ਗਈਆਂ ਹੀ ਗਈਆਂ ਮੇਰੀਆਂ ਰਚਨਾਵਾਂ ਛਪਣ ਤੇ ਪੂਰਨ ਪਾਬੰਦੀ ਲੱਗ ਗਈ।

ਕੁੱਝ ਲੇਖਕ ਬੀਬੀਆਂ ਦੁਆਰਾ ਫੇਸਬੁੱਕ ,ਅਤੇ ਹੋਰ ਸੋਸ਼ਲ ਮੀਡੀਆ ਸਾਧਨਾ ਉੱਪਰ ਇੱਕ ਮੁਹਿੰਮ ਚਲਾਈ ਜਾਂਦੀ ਹੈ ਜਿਸ ਤਹਿਤ 5-7 ਜਾਣੀਂਆ ਦੁਆਰਾ ਇੱਕ ਸਾਹਿਤ ਸਭਾ ਦਾ ਉਲੇਖ ਕੀਤਾ ਜਾਂਦਾ ਹੈ ਜਿਸ ਤਹਿਤ ਉਸ ਗਰੁੱਪ ਦੀ ਐਡਮਿਨ ਆਪਣੇ ਆਪ ਨੂੰ ਉਸ ਸਭਾ ਦਾ ਪ੍ਰਧਾਨ ਐਲਾਨ ਕਰਦੀ ਹੈ ਬਿਲਕੁਲ ਉਵੇਂ ਹੀ ਜਿਵੇਂ ਬਚਪਨ ਵਿੱਚ ਗਲ਼ੀ ਕ੍ਰਿਕਟ ਖੇਡਦੇ ਸਮੇਂ ਉਸਦੀ ਬੈਟਿੰਗ ਹੀ ਸਭ ਤੋਂ ਪਹਿਲਾਂ ਆਉਂਦੀ ਜਿਸਦਾ ਬੈਟ ਹੁੰਦਾ ਸੀ ਤੇ ਉਹੀ ਕਪਤਾਨ, ਕੋਚ,ਅਮਪਾਇਰ ਹੁੰਦਾ ।

ਅੱਜ ਦੀਆਂ ਸਾਹਿਤ ਸਭਾਵਾਂ ਵੀ ਬਿਲਕੁਲ ਉਦਾਂ ਦੀਆਂ ਹੀ ਹਨ।ਇਹ ਪ੍ਰਥਾ ਸਿਰਫ਼ ਬੀਬੀਆਂ ਵਿੱਚ ਹੀ ਪ੍ਰਚਲਿਤ ਨਹੀਂ,ਬਲਕਿ ਮਰਦ ਲੇਖਕਾਂ ਵਿੱਚ ਵੀ ਸਿਖਰਾਂ ‘ਤੇ ਹੈ ।ਅਜਿਹੇ ਨਾਲ ਛੇਤੀ ਹੀ ਰਾਸ਼ਟਰੀ ਸਾਹਿਤ ਵਿਭਾਗ ਤੇ ਰਾਜੀ ਸਾਹਿਤ ਵਿਭਾਗ ਜਲਦੀ ਹੀ ਵੈਂਟੀਲੇਟਰ ਉੱਪਰ ਆ ਜਾਣਗੇ।ਊਲ ਜਲੂਲ ,ਵਿੰਗੀਆਂ ਟੇਢੀਆਂ ਲਿਖ਼ਤਾਂ ਨੂੰ ਫੇਸਬੁੱਕ ਉੱਪਰ ਮਿਲੀ ਵਾਹ-ਵਾਹੀ ਸਾਹਿਤ ਦੇ ਨਿਘਾਰ ਦਾ ਕਾਰਨ ਹੈ।

ਕਿਉਂਕਿ ਸੋਸ਼ਲ ਮੀਡੀਆ ਉੱਪਰ ਲੇਖਕਾਂ ਦੀ ਬਹੁਤ ਭਰਮਾਰ ਹੈ ,ਹਰ ਦੂਸਰਾ ਖਾਤਾ ਸ਼ਾਇਰ,ਲੇਖਕ,ਗੀਤਕਾਰ ਦਾ ਹੈ,ਪਰ! ਅੱਜ ਪਾਠਕ ਬਹੁਤ ਥੋੜੇ ਰਹਿ ਗਏ ਹਨ,ਸਾਰੇ ਲਾਇਕ ਦੀ ਉਂਗਲ ਮਾਰਦੇ ਹਨ,ਤੇ ਅੱਗੇ ਵੱਧਦੇ ਹਨ,ਜੇ ਲਿਖ਼ਤ ਕਿਸੇ ਬੀਬੀ ਦੀ ਹੈ ਤਾਂ ‘ਸਿਰਾ, ਬੰਬ,ਕੋਕਾ ਆਦਿ ਕਮੈਂਟ ਜਰੂਰ ਆ ਜਾਂਦੇ ਹਨ ।ਅਜਿਹੀ ਵਾਹ ਵਾਹੀ ਪਤੰਗਾਂ ਜਹੇ ਇਨ੍ਹਾਂ ਲੇਖਕਾਂ ਨੂੰ ਇੱਕ ਦਮ ਉੱਪਰ ਲੈ ਜਾਂਦੀ ਹੈ ਪਰ! ਉਨ੍ਹਾਂ ਦਾ ਅਰਥ ਕੋਈ ਨਹੀਂ ਹੁੰਦਾ,ਸਮਾਜ ਨੂੰ ਇਨ੍ਹਾਂ ਨੇ ਕੀ ਸੇਧ ਦੇਣੀ ਹੁੰਦੀ ਹੈ,ਇਹ ਪਤੰਗ ਆਪਸ ਵਿੱਚ ਹੀ ਉਲਝ ਜਾਂਦੇ ਨੇ।

ਇੱਕ ਹੋਰ ਰੁਝਾਨ ਦੇਖਣ ਨੂੰ ਮਿਲਦਾ ਹੈ ਕਿ ਜਿਆਦਾਤਰ ਲੇਖਕ ਬੀਬੀਆਂ ਅਖਬਾਰਾਂ ਨੂੰ ਰਸੂਖ,ਰਕਮ ਦੇਕੇ ਆਪਣਾ ਨਾਮ ਅਖਬਾਰਾਂ ਵਿੱਚ ਲਗਾਉਂਦੀਆਂ ਹਨ,ਅਖਬਾਰ ਅੱਜ ਵਪਾਰ ਦਾ ਸਾਧਨ ਹਨ।ਖ਼ਬਰ, ਸਾਹਿਤ ਬਸ ਮਸਾਲੇ ਲਗਾਕੇ ਲੋਕਾਂ ਅੱਗੇ ਪਰੋਸਿਆ ਜਾਂਦਾ ਹੈ।ਅਜਿਹਾ ਸਾਰੇ ਅਖ਼ਬਾਰ ਨਹੀਂ ਕਰਦੇ ਵਿਦੇਸ਼ਾਂ ਵਿੱਚ ਕੁਝ ਅਖ਼ਬਾਰ ਹਨ,ਜਿਨ੍ਹਾਂ ਵਿਚ ਛਪਣ ਸਮੱਗਰੀ ਪੰਜਾਬ ਵਿਚ ਸਥਾਪਤ ਉਨ੍ਹਾਂ ਦੇ ਪੱਤਰਕਾਰ ਭੇਜਦੇ ਹਨ।

ਵਿਦੇਸ਼ ਵਿੱਚ ਬੈਠੇ ਅਖ਼ਬਾਰ ਦੇ ਮਾਲਕ ਨੂੰ ਕੁਝ ਪਤਾ ਨਹੀਂ ਹੁੰਦਾ ਪਰ ਮੇਰੇ ਜਿਹੇ ਟੁੱਟੇ ਭੱਜੇ ਲੇਖਕਾਂ ਤੋਂ ਰਚਨਾਵਾਂ ਛਪਵਾਉਣ ਲਈ ਰਕਮ ਵਸੂਲਦੇ ਹਨ ਜਿਸ ਦਾ ਮੇਰੇ ਕੋਲੇ ਪੱਕਾ ਸਬੂਤ ਹੈ।ਵਿਦੇਸ਼ਾਂ ਵਿੱਚ ਬੈਠੇ ਸਾਡੇ ਪੰਜਾਬੀ ਵੀਰ ਤੇ ਭੈਣ ਪੰਜਾਬੀ ਸਾਹਿਤ ਦੀ ਬਹੁਤ ਵਧੀਆ ਸੇਵਾ ਕਰ ਰਹੇ ਹਨ,ਉਨ੍ਹਾਂ ਨੂੰ ਹੱਥ ਬੰਨ੍ਹ ਕੇ ਇਕ ਬੇਨਤੀ ਹੈ ਕਿ ਅਖ਼ਬਾਰ ਵਿੱਚ ਛਪਣ ਵਾਲੀ ਸਮੱਗਰੀ ਦਾ ਨਾਪ ਤੋਲ ਕਰ ਲੈਣਾ ਚਾਹੀਦਾ ਹੈ।ਇਨ੍ਹਾਂ ਲੇਖਾਂ,ਕਵਿਤਾਵਾਂ,ਵਾਰਤਕਾਂ ਦੀ ਭਾਵੇਂ ਸਾਨੂੰ ਕੌਡੀ ਵੀ ਦੇਣ ਨਾ ਹੋਵੇ ਪਰ!ਅਖਬਾਰ ਵਧਾ ਚੜ੍ਹਾ ਕੇ ਇਨ੍ਹਾਂ ਲਿਖ਼ਤਾਂ ਨੂੰ ਪੇਸ਼ ਕਰਦੇ ਹਨ।ਕਈ ਹੋਣਹਾਰ ਲੇਖਕ,ਗੀਤਕਾਰ, ਕਵੀ ਛਪਣੋ ਰਹਿ ਜਾਂਦੇ ਹਨ ।

ਜਾਂ ਫਿਰ ਇਨ੍ਹਾਂ ਹੋਣਹਾਰ ਲੇਖਕਾਂ ਦਾ ਮੁੱਲ ਕੋਈ ਹੋਰ ਲੈ ਜਾਂਦਾ ਹੈ,ਇਨ੍ਹਾਂ ਦੀਆਂ ਲਿਖ਼ਤਾਂ ਚੰਦ ਪੈਸਿਆਂ ਨਾਲ ਖਰੀਦ ਕੇ ਆਪਣਾ ਨਾਮ ਲਿਖਕੇ ਅੱਗੇ ਭੇਜੀ ਜਾਂਦੀ ਹੈ, ਜਿਸ ਨਾਲ ਅਸਲ ਲੇਖਕ ਪ੍ਰਸ਼ੰਸ਼ਾ ਤੋਂ ਅਭਾਗੀ ਹੋ ਜਾਂਦਾ ਹੈ। ਕੁਝ ਲੇਖਕ ਬੀਬੀਆਂ ਅਜਿਹੀਆਂ ਹਨ ਜਿਨ੍ਹਾਂ ਦੇ ਬਾਪੂ ਜੇ ਲੇਖਕ ਹੁੰਦੇ ਸਨ ਉਸ ਦੇ ਸਹਾਰੇ ਲੇਖਕ ਬਣ ਗਈਆਂ।ਮੈਂ ਹੈਰਾਨ ਹਾਂ ਇਕ ਡਾਕਟਰ ਦਾ ਬੇਟਾ ਡਾਕਟਰ ਬਣ ਸਕਦਾ ਹੈ,ਕਿਉਂਕਿ ਪੜ੍ਹਾਈ ਕਰਨੀ ਹੁੰਦੀ ਹੈ।ਲੇਖਕ ਬਣਨਾ ਤਾਂ ਇਕ ਕੁਦਰਤੀ ਦੇਣ ਜਾਂ ਕੜੀ ਮਿਹਨਤ ਹੁੰਦੀ ਹੈ।

ਹੁਣ ਸਾਡੇ ਪੰਜਾਬੀ ਅਖ਼ਬਾਰ ਸਾਹਿਤ ਸਮੱਗਰੀ ਨਾਲ ਭਰਪੂਰ ਹੁੰਦੇ ਹਨ।ਉਨ੍ਹਾਂ ਬੀਬੀਆਂ ਨੇ ਸੰਪਾਦਕ ਵਰਗ ਤੇ ਜ਼ੋਰ ਪਾਇਆ ਜਾਂ ਇਹ ਦੱਸ ਦਿੱਤਾ ਕਿ ਲੇਖਕ ਬਣਨਾ ਵੀ ਜੱਦੀ ਹੁੰਦਾ ਹੈ। ਸਿਰਫ਼ ਨਾਮ ਹੀ ਚਲਦਾ ਹੈ ਰਚਨਾ ਕੱਚੀ ਪਿੱਲੀ ਜਿਹੋ ਜਿਹੀ ਮਰਜ਼ੀ ਹੋਵੇ। ਇੱਕ ਲੇਖਕ ਬੀਬੀ ਐਲੋਪੈਥੀ ਦੀ ਡਾਕਟਰ ਹੈ ਪਰ ਉਸ ਦੇ ਅਖ਼ਬਾਰਾਂ ਵਿਚ ਆਯੂ ਵੈਦਿਕ ਤੇ ਕੁਦਰਤੀ ਪੈਥੀ ਦੇ ਲੇਖ ਛਪਦੇ ਹਨ।ਦੂਸਰੀ ਗੱਲ ਡਾ: ਸ਼ਬਦ ਦੀ ਅੱਜਕੱਲ੍ਹ ਤਾਕਤ ਏਨੀ ਜ਼ਿਆਦਾ ਰੱਖਦਾ ਹੈ ਕਿਸੇ ਤਰ੍ਹਾਂ ਦਾ ਡਾਕਟਰ ਹੋਵੇ ਹਰ ਰਸਤੇ ਉਸ ਲਈ ਖੁੱਲ੍ਹੇ ਹਨ।ਇਹ ਜ਼ਰੂਰੀ ਨਹੀਂ ਹੈ ਕਿ ਹਰ ਡਾ:ਲੇਖਕ ਵੀ ਹੋ ਸਕਦਾ ਹੈ। ਮੇਰੀ ਇਸ ਰਚਨਾ ਦਾ ਹਰ ਲੇਖਕ ਬੀਬੀ ਭੈਣ ਨਾਲ ਨਹੀਂ ਅਨੇਕਾਂ ਚੰਗੀਆਂ ਲੇਖਕ ਬੀਬੀਆਂ ਹਨ।

ਵਧੀਆ ਕਵਿਤਾਵਾਂ ਗੀਤ ਕਹਾਣੀਆਂ ਤੇ ਨਾਵਲ ਤਕ ਲਿਖਦੀਆਂ ਹਨ ਮੈਂ ਵਾਰਤਕ ਲਿਖਦਾ ਹਾਂ,ਵਾਰਤਿਕ ਜ਼ਿਆਦਾ ਪੜ੍ਹਦਾ ਹਾਂ,ਜਿਸ ਵਿਚੋਂ ਮੈਂ ਇਹ ਕੱਚ ਪਿਲ ਦੀ ਖੋਜ ਕੀਤੀ ਹੈ।ਬਹੁਤ ਸਾਰੀਆਂ ਬੀਬੀਆਂ ਆਪਣੇ ਜ਼ਾਤੀ ਜ਼ਿੰਦਗੀ ਨੂੰ ਹੀ ਲੇਖਣੀ ਦਾ ਆਧਾਰ ਬਣਾ ਲੈਂਦੀਆਂ ਹਨ। ਅਜਿਹਾ ਕਦੇ ਨਹੀਂ ਹੋ ਸਕਦਾ ਹੈ ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਸੁਆਦੀ ਇਹ ਕਹਾਵਤ ਸੋਲਾਂ ਆਨੇ ਸੱਚੀ ਹੈ।ਬਹੁਤ ਸਾਰੀਆਂ ਬੀਬੀਆਂ ਮੌਸਮ ਸੰਬੰਧੀ ਵੇਖ ਕੇ ਸਾਡੇ ਸਮਾਜਿਕ ਜਾਂ ਕੁਦਰਤ ਵਿੱਚ ਕੀ ਵਾਪਰ ਰਿਹਾ ਹੈ ਉਸ ਤੇ ਹੀ ਲੇਖ ਲਿਖ ਦਿੰਦੀਆਂ ਹਨ। ਇਕ ਬੀਬਾ ਨੇ ਪਿਛਲੇ ਦਿਨੀਂ ਪ੍ਰਦੂਸ਼ਣ ਤੇ ਲੇਖ ਲਿਖਿਆ ਹੋਇਆ’ ਪ੍ਰਦੂਸ਼ਣ ਉਸ ਨੇ ਮੁੱਖ ਪਰਾਲੀ ਨੂੰ ਹੀ ਮੰਨਿਆ ਹੋਇਆ ਸੀ।ਮੈਂ ਜਾਣਕਾਰੀ ਹਿੱਤ ਇਸ ਸੰਬੰਧੀ ਜਾਣਕਾਰੀ ਮੰਗੀ ਤਾਂ ਉਸ ਦਾ ਕਹਿਣਾ ਸੀ ਅੱਜਕੱਲ੍ਹ ਪਰਾਲੀ ਨਾਲ ਹੀ ਪ੍ਰਦੂਸ਼ਣ ਖ਼ਰਾਬ ਹੋ ਰਿਹਾ ਹੈ।

ਇਕ ਬੀਬੀ ਦੀ ਰਚਨਾ ਸਬੰਧੀ ਮੈਂ ਗੱਲ ਕਰਨ ਲੱਗਾ। ਉਸ ਦਾ ਬਹੁਤ ਵਧੀਆ ਜਵਾਬ ਸੀ ਮੇਰੀ ਰਚਨਾ ਨੂੰ ਫੇਸਬੁੱਕ ਉੱਤੇ ਵੱਧ ਤੋਂ ਵੱਧ ਲੋਕ ਪਸੰਦ ਕਰਦੇ ਹਨ,ਤੁਹਾਡੀ ਰਚਨਾ ਨੂੰ ਪਸੰਦ ਨਾ ਪਸੰਦ ਵੀ ਬਹੁਤ ਘੱਟ ਲੋਕ ਕਰਦੇ ਹਨ।ਮੈਂ ਆਪਣਾ ਪੱਖ ਤਾਂ ਨਹੀਂ ਰੱਖਿਆ ਉਸ ਦਾ ਪੱਖ ਦੱਸ ਦਿੱਤਾ ਕਿ ਬੀਬਾ ਜੀ ਤੁਹਾਡੇ ਨਾਮ ਦੇ ਪਿੱਛੇ ਕੌਰ ਲੱਗਿਆ ਹੋਇਆ ਹੈ,ਫੇਸਬੁੱਕ ਵਿਚ ਫੋਟੋ ਬਦਲਨੇ ਸੌਖੀ ਹੈ ਰਚਨਾ ਪਿੱਛੇ ਰਮੇਸ਼ਵਰੀ ਲਿਖ ਦੇਵਾਂ ਤੁਹਾਡੇ ਨਾਲੋਂ ਵੱਧ ਮੈਨੂੰ ਫੇਸਬੁਕੀਏ ਪਸੰਦ ਕਰਨਗੇ। ਮੁੱਕਦੀ ਗੱਲ -ਜੇ ਮੈਂ ਪੂਰਾ ਚਿੱਠਾ ਖੋਲ੍ਹ ਕੇ ਬੈਠ ਜਾਵਾਂ ਪੜ੍ਹਨ ਵਾਲਿਆਂ ਨੂੰ ਬੋਰ ਕਰ ਜਾਵੇਗਾ।

ਮੇਰੀ ਕਿਸੇ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ ਪਰ ਲੇਖਕ ਦਾ ਫਰਜ਼ ਬਣਦਾ ਹੈ।ਕਲਮ ਲੋਕ ਸੇਵਾ ਲਈ ਵਰਤੋ ਆਪਣੀ ਮਸ਼ਹੂਰੀ ਕਰਨ ਲੱਗੋਗੇ ਇੱਕ ਦਿਨ ਮੂਧੇ ਮੂੰਹ ਡਿੱਗ ਜਾਵੋਗੇ ਪਾਠਕ ਬਹੁਤ ਸਿਆਣੇ ਹਨ।ਆਪਣੀਆਂ ਰਚਨਾਵਾਂ ਦੀ ਗਿਣਤੀ ਨਹੀਂ ਗੁਣਵੱਤਾ ਤਾਂ ਵੇਖੋ।ਤਹਾਨੂੰ ਪੜ੍ਹਨਾ ਹਰ ਕੋਈ ਪਸੰਦ ਕਰੇਗਾ ਸੰਪਾਦਕ ਅਦਾਰੇ ਦਾ ਵੀ ਫ਼ਰਜ਼ ਬਣਦਾ ਹੈ।ਲੇਖਕ ਜਾਂ ਲੇਖਿਕਾਂ ਨੂੰ ਨਾਮ ਨਹੀਂ ਰਚਨਾ ਵੇਖ ਕੇ ਛਾਪਣਾ ਚਾਹੀਦਾ ਹੈ।ਰਚਨਾ ਵਿੱਚ ਜੋ ਗਲਤੀ ਹੈ ਉਹ ਕੱਢੋ ਜੇ ਰਚਨਾ ਛਪਣਯੋਗ ਨਹੀਂ, ਤਾਂ ਲੇਖਕ ਨੂੰ ਸੁਧਾਰ ਕਰਕੇ ਦੁਬਾਰਾ ਭੇਜਣ ਲਈ ਕਹੋ।ਮੈਂ ਜੋ ਰਚਨਾ ਵਿੱਚ ਲਿਖਿਆ ਹੈ ਸਭ ਸਬੂਤ ਲਿਖਤ ਰੂਪ ਵਿੱਚ ਮੌਜੂਦ ਹਨ।

ਜਾਂ ਪੂਰਨ ਰੂਪ ਵਿੱਚ ਜਾਣਕਾਰੀ ਰੱਖਦਾ ਹਾਂ ਜੇ ਕਿਸੇ ਨੂੰ ਕੋਈ ਵਹਿਮ ਹੋਵੇ ਮੇਰਾ ਫੋਨ ਨੰਬਰ ਦਰਜ ਹੈ ਮੇਰੇ ਕੋਲੋਂ ਜਾਣਕਾਰੀ ਲੈ ਸਕਦਾ ਹੈ।ਜੇ ਕਿਸੇ ਨੂੰ ਬੁਰਾ ਲੱਗਿਆ ਹੋਵੇ ਤਾਂ ਮੁਆਫ਼ੀ ਚਾਹੁੰਦਾ ਹਾਂ।ਹਰ ਲੇਖਕ ਨੂੰ ਸਹੀ ਰੂਪ ਵਿਚ ਰਚਨਾ ਦੇ ਥੱਲੇ ਆਪਣਾ ਨਾਮ ਤੇ ਫੋਨ ਨੰਬਰ ਦੇਣਾ ਚਾਹੀਦਾ ਹੈ।ਅਖ਼ਬਾਰ ਅਦਾਰੇ ਦਾ ਵੀ ਫ਼ਰਜ਼ ਬਣਦਾ ਹੈ ਲੇਖਕ ਦਾ ਅਤਾ ਪਤਾ ਤੇ ਫੋਨ ਨੰਬਰ ਜ਼ਰੂਰ ਦਰਜ ਹੋਵੇ।ਪਾਠਕ ਹਨ ਤਾਂ ਲੇਖਕ ਤੇ ਅਖ਼ਬਾਰ ਹੈ ਉਨ੍ਹਾਂ ਕੋਲੋਂ ਛੁਪ ਕੇ ਰਹਿਣਾ ਤਾਂ ਸੱਚ ਤੋਂ ਦੂਰ ਲੇਖਕ ਦੀ ਨਿਸ਼ਾਨੀ ਹੈ। ਪਰ ਇਹ ਹਕੀਕਤ ਹੈ ਸਹੀ ਤੇ ਸੱਚ ਲਿਖੋ, ਤਾਂ ਜੋ ਪਾਠਕਾਂ ਨੂੰ ਸਹੀ ਸੇਧ ਮਿਲ ਸਕੇ-ਧੰਨਵਾਦ।

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ:- 9814880392

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖ ਇਤਿਹਾਸ ਦਾ ਖ਼ੂਨੀ ਪੰਨਾ : ਛੋਟਾ ਘੱਲੂਘਾਰਾ
Next articleਸ਼ਿੰਦੇ ਤੂਤ ਦੀ ਕਨੇਡਾ ਵਿੱਚ ਹਾਰਟ ਅਟੈਕ ਨਾਲ ਹੋਈ ਮੌਤ