ਲੋਕ ਆਏ ਬੱਸ ਸਟੈਂਡ ਵਿੱਚ ਆਪਣੀ ਆਪਣੀ ਬੱਸ ਦੀ ਉਡੀਕ ਕਰਦੇ ਨਜ਼ਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਦੇ ਗੇਟ ਨੰਬਰ ਤਿੰਨ ਤੇ ਜਿੱਥੇ ਗ੍ਰਾਮ ਪੰਚਾਇਤ ਸੈਦੋ ਭੁਲਾਣਾ ਵੱਲੋਂ ਲੋਕਾਂ ਦੀ ਸੁਵਿਧਾ ਦੇ ਲਈ ਬੱਸ ਸਟੈਂਡ ਤਿਆਰ ਕੀਤਾ ਗਿਆ ਸੀ ,ਤੇ ਸਬਜ਼ੀ ਵਿਕਰੇਤਾਵਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਕਾਰਨ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਸਬੰਧੀ ਖ਼ਬਰ 19 ਫਰਵਰੀ ਨੂੰ ਅਦਾਰਾ ਸਮਾਜ ਵੀਕਲੀ ਵੱਲੋਂ ਪ੍ਰਮੁੱਖਤਾ ਨਾਲ ਛਾਪੀ ਗਈ ਸੀ ।
ਜਿਸ ਦੇ ਅਸਰ ਵਜੋਂ ਜਿੱਥੇ ਪੁਲਿਸ ਪ੍ਰਸ਼ਾਸਨ ਅਤੇ ਗਰਾਮ ਪੰਚਾਇਤ ਸੈਦੋ ਭੁਲਾਣਾ ਨੇ ਸਖਤ ਐਕਸ਼ਨ ਲੈਂਦਿਆਂ ਹੋਇਆ ਤੁਰੰਤ ਸਬਜ਼ੀ ਵਿਕਰੇਤਾਵਾਂ ਤੋਂ ਤੁਰੰਤ ਬਾਅਦ ਸਬਜ਼ੀ ਵਿਕਰੇਤਾਵਾਂ ਤੋਂ ਰੇਲ ਕੋਚ ਫੈਕਟਰੀ ਦੇ ਗੇਟ ਨੰਬਰ ਤਿੰਨ ਤੇ ਬਣੇ ਬੱਸ ਸਟੈਂਡ ਨੂੰ ਖਾਲੀ ਕਰਵਾਇਆ ਗਿਆ ਤੇ ਜਿਸ ਨਾਲ ਹੁਣ ਸੈਦੋ ਭੁਲਾਣਾ ਦੇ ਨਿਵਾਸੀਆਂ ਤੇ ਰੇਲ ਕੋਚ ਫੈਕਟਰੀ ਦੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਬੱਸ ਜਾਂ ਆਟੋ ਦਾ ਇੰਤਜ਼ਾਰ ਕਰਨ ਲਈ ਸੈਦੋ ਭੁਲਾਣਾ ਦੇ ਬੱਸ ਸਟੈਂਡ ਤੇ ਬੈਠਿਆਂਦੇਖਿਆ ਗਿਆ। ਕਿਉਂਕਿ ਪਹਿਲਾਂ ਇਸ ਬੱਸ ਸਟੈਂਡ ਤੇ ਸ਼ਬਜੀ ਵਿਕਰੇਤਾਵਾਂ ਦੀਆਂ ਰੇਹੜੀਆਂ ਦੇ ਕਬਜੇ ਕਾਰਣ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਸੈਦੋ ਭੁਲਾਣਾ ਦੇ ਨਿਵਾਸੀਆਂ ਫੁੰਮਣ ਸਿੰਘ ਕਰਤਾਰ ਸਿੰਘ ਬਖਸ਼ਿੰਦਰ ਸਿੰਘ ਰਵਿੰਦਰ ਕੁਮਾਰ ਕੁਲਵੰਤ ਸਿੰਘ ਤੇ ਰੇਲ ਕੋਚ ਫੈਕਟਰੀ ਦੇ ਕਰਮਚਾਰੀਆਂ ਹਰਵਿੰਦਰ ਸਿੰਘ ਕੁਲਜੀਤ ਸਿੰਘ ਜਗਸੀਰ ਸਿੰਘ ਪ੍ਰੀਤਮ ਸਿੰਘ ਆਦਿ ਨੇ ਸਮਾਜ ਵੀਕਲੀ ਅਦਾਰੇ ਦਾ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾ ਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਅਤੇ ਪ੍ਰਸ਼ਾਸਨ ਵੱਲੋਂ ਇਸ ਤੇ ਸਖਤ ਐਕਸ਼ਨ ਲੈਣ ਲਈ ਧੰਨਵਾਦ ਕੀਤਾ ਹੈ।