(ਸਮਾਜ ਵੀਕਲੀ)
ਕੋਰਟ ਆਖਿਆ ਜਾਗ ਸਰਕਾਰ ਦਿੱਲੀ।
ਆਪਣੇ ਲੋਕਾਂ ਦਾ ਕਰ ਉਪਚਾਰ ਦਿੱਲੀ।
ਸਾਰੀ ਖ਼ਲਕਤ ਹੈ ਏਕ ਸੰਵਿਧਾਨ ਅੰਦਰ
ਤੁਹੀਓਂ ਏਕ ਸੰਵਿਧਾਨ ਤੋਂ ਬਾਹਰ ਦਿੱਲੀ।
ਖੇਤਾਂ ਨੂੰ ਛੱਡ ਕੇ ਖੜ੍ਹੇ ਹਾਂ ਦੁਆਰ ਤੇਰੇ
ਤੇਰੇ ਸਾਊ ਜੋ ਪੁੱਤਰ ਸਰਦਾਰ ਦਿੱਲੀ।
ਸਿਰ ਇੱਕ ਨਾ’ ਹੀ ਤਖ਼ਤ ਹਿੱਲਿਆ ਸੀ
ਅੱਜ ਹਾਜ਼ਰ ਨੇ ਲੱਖ ਹਜ਼ਾਰ ਦਿੱਲੀ ।
ਤੂੰ ਨਾ ਮਾਰਦੀ ਬੰਦੇ ਨੂੰ ਜਾਣ ਬੰਦਾ
ਤੇਰਾ ਮਾਰਦਾ ਹੈ ਦੁਸ਼ – ਪ੍ਰਚਾਰ ਦਿੱਲੀ।
ਖੜ੍ਹੀ ਲੱਥ ਗਈ ਤਖ਼ਤਾਂ ਤੋਂ ਕਾਗ ਖਾਣੀ
ਤੇਰਾ ਬਚਣਾ ਵੀ ਨਹੀਂ ਮੁਰਦਾਰ ਦਿੱਲੀ।
ਗੁਰਮਾਨ ਸੈਣੀ
ਰਾਬਤਾ : 8360487488
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly