ਮੋਗੇ ਜਿਲੇ ਦਾ ਆਖਰੀ ਪਿੰਡ ਰਾਮਾਂ (ਮੋਗਾ) ਜਿੱਥੇ ਬੜੇ ਪਹੁੰਚੇ ਹੋਏ ਸਾਧੂ ਮਹਾਤਮਾ ਨੇ ਤਪੱਸਿਆ ਕਰਕੇ ਪਿੰਡ ਰਾਮੇ ਡੇਰਾ ਬਾਗ ਵਾਲਾ ਬਣਾਇਆਂ । ਇਸ ਡੇਰੇ ਬਾਗ ਵਾਲੇ ਦੇ ਮੁੱਖੀ ਸੰਤ ਮਹਾਂਪੁਰਸ਼, ਸੰਤ ਬਾਬਾ ਦੂਜ ਦਾਸ ਜੀ ਫਲੋਹਾਰ , ਬਾਬਾ ਟਹਿਲ ਦਾਸ ਜੀ , ਬਾਬਾ ਕਾਹਨ ਸਿੰਘ ਜੀ, ਬਾਬਾ ਵਿਸਾਵਾ ਸਿੰਘ ਜੀ, ਬਾਬਾ ਈਸ਼ਰ ਦਾਸ ਜੀ ਫ਼ੱਕਰ ਅਤੇ ਬਾਬਾ ਰੁਲਦੂ ਦਾਸ ਜੀ ਦੇ ਚੇਲੇ ਸਰਪ੍ਰਸਤ ਬਾਬਾ ਕਰਮ ਦਾਸ ਜੀ ,ਜਿਹੜੇ ਹੁਣ ਮੌਜੂਦਾ ਗੱਦੀ ਨਸੀਨ ,ਬੜੀ ਸੇਵਾ ਤੇ ਸਿਮਰਨ ਦੇ ਪੁੰਜ ਮਿਲਾਪੜੇ ਸੁਭਾਅ ਦੇ ਮਾਲਕ । ਜਿੱਥੇ ਇਸ ਡੇਰੇ ਵਿੱਚ ਸਾਧੂਆਂ ਨੇ ਮਹਾਨ ਤਪੱਸਿਆ ਕੀਤੀ। ਉੱਥੇ ਹੀ ਬਾਬਾ ਕਰਮ ਦਾਸ ਜੀ ,ਵੱਡੇ ਮਹਾਂਪੁਰਸ਼ਾਂ ਦੇ ਪੂਰਨਿਆਂ ਤੇ ਚੱਲਦਿਆ ਬਾਬਾ ਜੀ ਨੇ ਅਨੇਕਾਂ ਜੇਠ ਹਾੜ ਦੀਆ ਧੁੱਪਾਂ ਵਿੱਚ ਧੂਈਆ ਤਪਾ ਕੇ ਤਪ ਕੀਤੇ । ਮਾਘ ਦੇ ਮਹੀਨੇ ਵਿੱਚ ਬਾਬਾ ਜੀ ਨੇ ਜਲ ਧਾਰੇ ਕੀਤੇ । ਜੇ ਬਾਬਾ ਕਰਮ ਦਾਸ ਜੀ ਦੀ ਸੇਵਾ ਦੀ ਗੱਲ ਕਰੀਏ ਤਾਂ ਜਿੱਥੇ ਬਾਬਾ ਕਰਮ ਦਾਸ ਜੀ ,ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਅਤੇ ਨਾਲ ਹੀ ਵੱਡੇ ਮਹਾਂਪੁਰਸ਼ਾਂ ਦੀ ਬਣਾਈ ਹੋਈ ਗਊਆਂ ਦੀ ,
ਗਊਸ਼ਾਲਾ ਵਿੱਚ ਤਨ- ਮਨ- ਧਨ ਨਾਲ ਸੇਵਾ ਕਰਦੇ ਅਤੇ ਪਿੰਡਾ ਦੇ ਸਾਂਝੇ ਕੰਮਾਂ ਵਿੱਚ ਬੇਖੂਬੀ ਨਾਲ ਸੇਵਾ ਨਿਭਾਉਂਦੇ । ਜਿੱਥੇ ਲੌਕਡਾਊਨ ਦੇ ਚੱਲਦਿਆਂ ਹੀ ਬਾਬਾ ਜੀ ਨੇ ਆਪਣੇ ਹੱਥੀ ਪ੍ਰਸਾਦਾਂ ਤਿਆਰ ਕਰਕੇ ਜਿੱਥੇ ਲੋੜਵੰਦਾ ਨੂੰ ਜ਼ਰੂਰਤ ਹੁੰਦੀ । ਉੱਥੇ ਆਪ ਜਾ ਕੇ ਲੰਗਰਾਂ ਦੀ ਸੇਵਾ ਕਰਕੇ ਆਉਂਦੇ । ਬਾਬਾ ਜੀ ਹਰ ਵੇਲੇ ਰੱਬੀ ਬਾਣੀ ਅਤੇ ਸਿਮਰਨ ਵਿੱਚ ਮਗਨ ਰਹਿੰਦੇ । ਬਾਬਾ ਕਰਮ ਦਾਸ ਜੀ ਵੱਲੋਂ ਪਿੰਡ ਵਿੱਚ ਗਰੀਬ ਪਰਿਵਾਰਾਂ ਦੀਆ ਲੜਕੀਆਂ ਦੇ ਵਿਆਹ ਲਈ ਸਹਾਇਤਾ ਕਰਦੇ ਅਤੇ ਪਿੰਡ ਪੱਧਰ ਤੇ ਲੋੜਵੰਦਾ ਦੇ ਆਰਥਿਕ ਮਦਦ ਲਈ ਹਮੇਸਾ ਤਿਆਰ ਰਹਿੰਦੇ ।ਬਾਬਾ ਜੀ ਪਿੰਡ ਦੇ ਟੂਰਨਾਮੈਂਟ ਤੇ ਵਧੇਰੇ ਸਹਿਯੋਗ ਦਿੰਦੇ ਤੇ, ਬਾਬਾ ਜੀ ਉੱਥੇ ਪਹੁੰਚ ਕੇ ਖਿਡਾਰੀਆ ਨੂੰ ਬਣਦਾ ਮਾਨ ਸਨਮਾਨ ਵੀ ਦਿੰਦੇ । ਸਾਰਿਆ ਲਈ ਲੰਗਰਾਂ ਦੀਆ ਸੇਵਾਵਾਂ ਵੀ ਕਰਦੇ । ਇਸ ਤਪ ਅਸਥਾਨ ਡੇਰਾ ਬਾਗ ਵਾਲਾ ਰਾਮਾਂ ਵਿਖੇ ਇੱਕ ਸਾਲ ਵਿੱਚ ਦੋ ਬਰਸੀਆਂ ਮਹਾਂਪੁਰਸ਼ਾਂ ਦੀਆ ਯਾਦਾ ਨੂੰ ਤਾਜਾ ਕਰਦਿਆਂ ਮਨਾਈਆਂ ਜਾਂਦੀਆਂ ਹਨ । ਜਿੱਥੇ ਪਹਿਲੀ ਨਵੰਬਰ ਨੂੰ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ । ਮਹਾਨ ਕੀਰਤਨ ਦਰਬਾਰ ਸਜਾਏ ਜਾਂਦੇ ਹਨ । ਦੂਰੋ ਨੇੜਿਓ ਸਾਧੂ ਮਹਾਤਮਾ ਵਿਸ਼ੇਸ਼ ਤੌਰ ਤੇ ਇਸ ਡੇਰੇ ਵਿੱਚ ਸਮੂਲੀਅਤ ਕਰਦੇ ਹਨ । ਇਸ ਅਸਥਾਨ ਤੇ ਆਏ ਮਹਾਂਪੁਰਸ਼ਾਂ ਦੀ ਬਾਬਾ ਕਰਮ ਦਾਸ ਜੀ ਆਪ ਹੱਥੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ ।