(ਸਮਾਜ ਵੀਕਲੀ)ਮਹਿਤਪੁਰ / ਹਰਜਿੰਦਰ ਸਿੰਘ ਚੰਦੀ/ਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿੱਚ ਸਕੂਲ ਡਾਇਰੈਕਟਰ ਫਾਦਰ ਬੈਟਸਨ, ਪ੍ਰਿੰਸੀਪਲ ਸਿਸਟਰ ਸੂਕੇਤਾ, ਵਾਈਸ ਪ੍ਰਿੰਸੀਪਲ ਸਿਸਟਰ ਜੈਸੀ ਦੀ ਸਰਪ੍ਰਸਤੀ ਹੇਠ ਬਾਲ ਦਿਵਸ ਮਨਾਇਆ ਗਿਆ। ਇਸ ਸੁਨਹਿਰੀ ਮੌਕੇ ਤੇ ਸਕੂਲ ਦੇ ਸਾਰੇ ਸਟਾਫ ਵੱਲੋਂ ਸ਼ਾਨਦਾਰ ਪ੍ਰੋਗ੍ਰਾਮ ਪੇਸ਼ ਕੀਤਾ ਗਿਆ । ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਲਕੀਤ ਕੌਰ ਵੱਲੋਂ ਸਟੇਜ ਭੂਮਿਕਾ ਨਿਭਾਈ ਗਈ ਅਤੇ ਅਧਿਆਪਕਾਂ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਬੱਚਿਆਂ ਲਈ ਨਿੵਤ , ਭਾਸ਼ਣ , ਭੰਗੜਾ ਕਵਿਤਾਵਾਂ , ਗੀਤ ਆਦਿ ਪੇਸ਼ ਕੀਤੇ ਗਏ ਅਤੇ ਨਾਨ ਟੀਚਿੰਗ ਸਟਾਫ ਨੇ ਪੰਜਾਬੀ ਗਿੱਧਾ ਪਾ ਕੇ ਸਭ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਸਕੂਲ ਡਾਇਰੈਕਟਰ ਵੱਲੋਂ ਬੱਚਿਆਂ ਨੂੰ ਬਾਲ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਅਤੇ ਬੱਚਿਆਂ ਨੂੰ ਆਪਸੀ ਪਿਆਰ ਤੇ ਭਾਈਚਾਰਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਡਾਇਰੈਕਟਰ ਵੱਲੋਂ ਸਾਰੇ ਬੱਚਿਆਂ ਨੂੰ ਤੋਹਫ਼ੇ, ਮਠਿਆਈ ਵੰਡੀ ਗਈ। ਇਸ ਸੁਨਿਹਰੀ ਸਮੇਂ ਤੇ ਸਕੂਲ ਦੇ ਸਾਰੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੇ ਸਾਰੇ ਮੈਬਰ ਹਾਜ਼ਰ ਸਨ।
HOME ਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਬਾਲ ਦਿਵਸ ਮਨਾਇਆ ਗਿਆ।