ਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਲੋ ਬੱਚਿਆ ਦਾ ਨਿੱਘਾ ਸਵਾਗਤ

ਮਹਿਤਪੁਰ (ਨੀਰਜ ਵਰਮਾ ) (ਸਮਾਜ ਵੀਕਲੀ):   ਸੇਂਟ ਜੂਡਸ ਕਾਨਵੈਂਟ ਸਕੂਲ, ਮਹਿਤਪੁਰ ਵਿਖੇ 1 ਫਰਵਰੀ 2021 ਨੂੰ ਸਕੂਲ ਖੁੱਲਣ ਦੇ ਮੌਕੇ ਤੇ ਡਾਇਰੈਕਟਰ ਫਾਦਰ ਬੈਟਸਨ, ਪ੍ਰਿੰਸੀਪਲ ਸਿਸਟਰ ਏਂਜਲਾ ਅਤੇ ਸਾਰੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵੱਲੋ ਪਹਿਲੀ ਤੋ ਚੋਥੀ ਜਮਾਤ ਦੇ ਬੱਚਿਆ ਦਾ ਨਿੱਘਾ ਸਵਾਗਤ ਕੀਤਾ ਗਿਆ । ਸਕੂਲ ਦੇ ਡਾਇਰੈਕਟਰ ਫਾਦਰ ਬੈਟਸਨ ਵੱਲੋ ਸਮਾਜਿਕ ਦੂਰੀ, ਮਾਸਕ ਅਤੇ ਸੈਨੀਟਾਇਜ਼ਰ ਵਰਤਣ ਦੀਆ ਹਦਾਇਤਾ ਦਿੱਤੀਆ ਗਈਆ ।ਸਕੂਲ ਪਹੁੰਚਣ ਤੇ ਬੱਚਿਆਂ ਨੂੰ ਸੈਨੀਟਾਇਜ਼ਰ ਕਰਕੇ ਕਲਾਸਾਂ ਵਿੱਚ ਬਿਠਾਇਆ ਗਿਆ । 9:45 ਤੇ ਬੱਚਿਆਂ ਨੇ ਕਲਾਸਾਂ ਵਿੱਚ ਹੀ ਪ੍ਰਾਰਥਨਾਂ ਕੀਤੀ । 10:00 ਵਜੇ ਪਹਿਲੀ ਘੰਟੀ ਵੱਜਣ ਤੇ ਪੜ੍ਹਾਈ ਦੀ ਸ਼ੁਰੂਆਤ ਕੀਤੀ ਗਈ ।ਇਸ ਮੌਕੇ ਤੇ ਸਿਸਟਰ ਸੰਗੀਤਾ, ਸਿਸਟਰ ਸੰਧਿਆ, ਸ਼੍ਰੀ ਮਤੀ ਰਾਜਵਿੰਦਰ ਕੋਰ, ਪਵਨਦੀਪ ਕੋਰ, ਨਿਸ਼ਾ, ਮਮਤਾ, ਮਨਜੀਤ ਕੋਰ, ਮਲਕੀਤ ਕੋਰ, ਰਜਨੀ ਅਤੇ ਇੰਦਰਜੀਤ ਕੋਰ ਮੌਜੂਦ ਸਨ ।
Previous articleਕੰਪਿਊਟਰ ਅਧਿਆਪਕ ਯੂਨੀਅਨ ਦੀ ਅਹਿਮ ਮੀਟਿੰਗ ਆਯੋਜਿਤ
Next articleਜਨਤਕ ਸਿੱਖਿਆ ਨੂੰ ਬਚਾਉਣ ਤੇ ਅਧਿਆਪਕ, ਵਿਦਿਆਰਥੀਆਂ ਦੇ ਮੰਗਾਂ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਡੀਟੀਐੱਫ਼ ਵੱਲੋਂ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰਾ