(ਸਮਾਜ ਵੀਕਲੀ)
ਹਨੇਰਿਆਂ ਨੂੰ ਆਖੋ,
ਅਸੀਂ ਸੂਰਜਾਂ ਦੇ ਜਾਏ,
ਜਦ ਪੱਤ ਰੁੱਖਾਂ ਦੇ ਝੜਦੇ
ਅਸੀਂ ਬਹਾਰਾਂ ਦੇ ਗੀਤ ਗਾਏ।।
ਅਸੀਂ ਲੜੇ ਸਾਗਰਾਂ ਨਾਲ਼
ਹੈ ਤੂਫਾਨਾ ਨਾਲ਼ ਅੜਨਾ,
ਮਿਲ਼ਣੀ ਕਿਨਾਰੇ ਕਿਸ਼ਤੀ
ਚਾਹੇ ਡੱਕ-ਡੋਲੇ ਖਾਏ।
ਹਨੇਰਿਆਂ ਨੂੰ ਆਖੋ,,,,,,,,
ਓਹਨੇ ਗਿੱਦੜਾਂ ਤੋਂ ਸ਼ੇਰ ਕੀਤਾ
ਨਾ ਹਰਨਾ ਕਦੇ ਸਿਖਾਇਆ,
ਤੋੜ ਕੜੀਆਂ ਹੱਥੋਂ
ਹਾਂ ਆਜ਼ਾਦੀ ਵੱਲ ਨੂੰ ਆਏ।
ਹਨੇਰਿਆਂ ਨੂੰ ਆਖੋ,,,,,,,,,
ਚਾਹੇ ਦੌੜ ਰਹਿਣੀ ਚੱਲਦੀ
ਰਾਤਾਂ ਤੇ ਚਾਨਣਾ ਦੀ,
ਨਾ ਡੱਕ ਸਕੇ ਸਾਨੂੰ
ਮਿੱਟੀ ਦੇ ਕਾਲ਼ੇ ਸਾਹੇ।
ਹਨੇਰਿਆਂ ਨੂੰ ਆਖੋ,,,,,,,
ਬਾਂਹਾ ਦੀ ਬੁੱਕਲ਼ ਵਿੱਚ ਹੀ
ਅਸਮਾਨ ਭਰਨਾ ਸਾਰਾ,
ਅਸੀਂ ਪੰਛੀਆਂ ਤੋਂ ਸਿੱਖਿਆ
ਜਿੰਨਾ ਭੋਰ ਪਿੰਜ਼ਰੇ ਖਾਏ।
ਹਨੇਰਿਆਂ ਨੂੰ ਆਖੋ,ਅਸੀਂ ਸੂਰਜ਼ਾ ਦੇ ਜਾਏ
ਜਦ ਪੱਤ ਰੁੱਖਾਂ ਦੇ ਝੜਦੇ,
ਅਸੀਂ ਬਹਾਰਾਂ ਦੇ ਗੀਤ ਗਾਏ।।।।।।
ਬਲਕਾਰ ਬਮਾਨੀ
ਮੋ: 9779368823