ਸੁੱਚੇ ਲਫ਼ਜ਼

ਬਲਬੀਰ ਕੌਰ

(ਸਮਾਜ ਵੀਕਲੀ)

ਤੇਰੇ ਵਰਗੇ ਸੁੱਚੇ ਕਿੱਥੋਂ ਲਫ਼ਜ਼ ਲਿਆਵਾਂ ,
ਹਾਣ ਤਿਰੇ ਦੇ ਦਿਲਬਰ ਕੀਕਣ ਵਾਕ ਬਣਾਵਾਂ !

ਦਿਲ ਮੇਰਾ ਇਹ ਚਾਹਵੇ ਤੇਰੇ ਬਹਿ ਕੇ ਨੇੜੇ ,
ਝਪਕਾਵਾਂ ਨਾ ਪਲਕਾਂ ਇਕਟਕ ਤੱਕੀ ਜਾਵਾਂ ।

ਮੈਂ ਨਾ ਪੁੱਛਾਂ ਤੇਰਾ ਸ਼ਹਿਰ ਗਰਾਂ ਕਿਹੜਾ ਏ ,
ਮਹਿਕ ਤਿਰੀ ਨੇ ਦਸ ਦੇਣਾ ਤੇਰਾ ਸਿਰਨਾਵਾਂ ।

ਤੇਰਾ ਨਾ ਕੋਈ ਸਾਨੀ ਦਿਖਦਾ ਦੁਨੀਆਂ ਤੇ ,
ਕੁਦਰਤ ਵਰਗੇ ਸਜਨਾ ਤੈਥੋਂ ਸਦਕੇ ਜਾਵਾਂ ।

ਤੇਰੀ ਸੀਰਤ ਵਰਗੇ ਕਿਧਰੇ ਵੀ ਨਾ ਮਿਲਦੇ ,
ਕਿੱਥੋਂ ਰੰਗ ਲਿਆ ਤੇਰੀ ਤਸਵੀਰ ਬਣਾਵਾਂ !

ਸੂਰਜ, ਚੰਨ ,ਸਿਤਾਰੇ ਸਭ ਦੇਵਾਂ ਨਜ਼ਰਾਨੇਂ ,
ਫੁੱਲ ਅਤੇ ਕਲੀਆਂ ਮੈਂ ਕਦਮਾਂ ਹੇਠ ਵਿਛਾਵਾਂ ।

ਚੰਗੀ ਲੱਗੇ ਰੂਹ ਨੂੰ ਤੇਰੇ ਨਾਲ ਮੁਹੱਬਤ ,
ਸੱਚੀ ਚਾਹਤ ਅਪਣੀ ਦੱਸੋ ਕਿੰਝ ਛੁਪਾਵਾਂ ।

ਖਿੜ੍ਹਦੀਆਂ ਰਹਿਣ ਬਹਾਰਾਂ ਤੇਰੇ ਆਂਗਣ ਵਿਚ,
ਹਰ ਪਲ ਰਬ ਤੋਂ ਮੰਗਾਂ # ਬੱਬੂ ਲੱਖ ਦੁਆਵਾਂ ।

ਬਲਬੀਰ ਕੌਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਸੂਰਜ ਖੁਸ਼ੀ ਦਾ