ਸੁਫ਼ੀ ਲੇਖਕ ਰਾਮ ਜੀ ਦੀ ‘ਤੱਕੀਏ ਤੇਰੀਆਂ ਰਾਹਾਂ’ ਸੂਫ਼ੀ ਪੁਸਤਕ ਦੀ ਘੁੰਡ ਚੁਕਾਈ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ):– ਸੂਫ਼ੀ ਲੇਖਕ ਬਾਬਾ ਰਾਮ ਜੀ ਗੱਦੀ ਨਸ਼ੀਨ ਦਰਬਾਰ ਸ਼੍ਰੀ ਬਾਲਾ ਜੀ ਪਿੰਡ ਬਾਹਟੀਵਾਲ ਦੀ ਲਿਖੀ ਹੋਈ ਸੂਫ਼ੀ ਕਿਤਾਬ ‘ਤੱਕੀਏ ਤੇਰੀਆਂ ਰਾਹਾਂ’ ਸ਼੍ਰੀਮਾਨ ਸੰਤ ਗੁਰਬਚਨ ਦਾਸ ਜੀ ਚੱਕ ਲਾਦੀਆਂ ਵਾਲਿਆਂ ਵਲੋਂ ਲੋਕ ਅਰਪਿਤ ਕੀਤੀ ਗਈ।

ਇਸ ਮੌਕੇ ਬਾਬਾ ਰਾਮ ਜੀ ਬਾਹਟੀਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ‘ਇਸ਼ਕੇ ਦਾ ਦਰਦ, ਯਾਦਾਂ ਯਾਰ ਦੀਆਂ, ਇਸ਼ਕ ਫ਼ਕੀਰਾਂ ਵਾਲਾਂ, ਵਿਛੋੜਾ ਸੱਜਣਾਂ ਦਾ’ ਆਦਿ ਪੁਸਤਕਾਂ ਸੁਫ਼ੀ ਮੱਤ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਨੂੰ ਪ੍ਰਦਾਨ ਕਰ ਚੁੱਕੇ ਹਨ। ਇਸ ਪੁਸਤਕ ਨੂੰ ਰਿਲੀਜ਼ ਕਰਨ ਉਪਰੰਤ ਮਹਾਂਪੁਰਸ਼ਾਂ ਨੇ ਕਿਹਾ ਕਿ ਅਜਿਹੀਆਂ ਸੁਫ਼ੀ ਪੁਸਤਕਾਂ ਨਾਲ ਰੂਹਾਨੀ ਇਸ਼ਕ ਦੀ ਤਰਜਮਾਨੀ ਹੁੰਦੀ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦਰਬਾਰ ਦੇ ਸੇਵਾਦਾਰ ਵਿਜੇ ਕੁਮਾਰ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਕਰਨਵੀਰ ਸਿੰਘ, ਅਤੇ ਸੁਖਵਿੰਦਰ ਸਿੰਘ, ਸਾਬਕਾ ਮੈਨੇਜਰ ਮਲਕੀਤ ਸਿੰਘ, ਕੁਲਦੀਪ ਚੁੰਬਰ ਸਮੇਤ ਕਈ ਹੋਰ ਹਾਜ਼ਰ ਸਨ।

Previous articleਡਾ. ਅੰਬੇਡਕਰ ਸਪੋਰਟਸ ਕਲੱਬ ਧੁਦਿਆਲ ਵਲੋਂ ਪਹਿਲੀ ਫੁੱਟਬਾਲ ਲੀਗ ਸੰਪੰਨ
Next articleਗੁਰਸਿੱਖ ਮਹਾਂਸਭਾ ਨੇ ਕਰਵਾਇਆ ਸੰਮੇਲਨ