ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਗਾਇਕ ਸੁਰੇਸ਼ ਯਮਲਾ ਸਮੇਂ ਸਮੇਂ ਆਪਣੀ ਹਾਜ਼ਰੀ ਵੱਖ-ਵੱਖ ਧਾਰਮਿਕ ਅਤੇ ਸਭਿਆਚਾਰਕ ਗੀਤਾਂ ਨਾਲ ਤੂੰਬੀ ਦੀ ਤਾਨ ਜਰੀਏ ਸਰੋਤਿਆਂ ਦੀ ਕਚਿਹਰੀ ਵਿਚ ਲਗਵਾਉਂਦਾ ਰਹਿੰਦੀ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਨੂੰ ਸਜਿਦਾ ਸਲਾਮ ਕਰਨ ਲਈ ਉਸ ਵਲੋਂ ਇਕ ਧਾਰਮਿਕ ਟਰੈਕ ‘ਜਨਮ ਗੁਰੂ ਰਵਿਦਾਸ ਜੀ ਦਾ’ ਪ੍ਰੀਤਮ ਸਮਾਲ ਫੋਕਸ ਵਲੋਂ ਗੁਣ ਗਾਵਾਂ ਰਿਕਾਰਡਸ ਦੀ ਨਿਰਦੇਸ਼ਨਾਂ ਹੇਠ ਰਿਲੀਜ਼ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਸੁਰੇਸ਼ ਯਮਲਾ ਨੇ ਦੱਸਿਆ ਕਿ ਇਸ ਟਰੈਕ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਜੇ ਐਸ ਵਾਲੀਆ ਅਤੇ ਹਰਪੀ੍ਰਤ ਸਿੰਘ ਵਾਲੀਆ ਹਨ। ਜਸਵੀਰ ਘੁਲਾਲ ਨੇ ਇਸ ਨੂੰ ਕਲਮਬੱਧ ਕੀਤਾ ਹੈ। ਦਵਿੰਦਰ ਕੈਲੇਫੋਰਨੀਆਂ ਅਤੇ ਹੋਰ ਸਹਿਯੋਗੀਆਂ ਦਾ ਉਕਤ ਗਾਇਕ ਵਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
HOME ਸੁਰੇਸ਼ ਯਮਲਾ ਨੇ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੀਤ ਰਾਹੀਂ ਕੀਤਾ...