25 ਪ੍ਰਤੀਯੋਗੀ ਵੱਖ ਵੱਖ ਦਿਲ ਖਿੱਚਵੇਂ ਇਨਾਮਾਂ ਨਾਲ ਹੋਏ ਸਨਮਾਨਿਤ
38 ਵਰ੍ਹਿਆਂ ਤੋਂ ਪੈਟਰੋਲ ਤੇ ਡੀਜ਼ਲ ਵਧੀਆ ਗੁਣਵੱਤਾ ਵਿਚ ਮੁਹੱਈਆ ਕਰਵਾ ਰਿਹਾ ਸੁਰਜੀਤ ਫਿਲਿੰਗ ਸਟੇਸ਼ਨ-ਕੈਪਟਨ ਹਰਮਿੰਦਰ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ )-ਆਜ਼ਾਦੀ ਦੀ 75ਵੇਂ ਮਹਾਂ ਉਤਸਵ ਨੂੰ ਸਮਰਪਿਤ ਇੰਡੀਅਨ ਆਇਲ ਵੱਲੋਂ ਆਪਣੇ ਗਾਹਕਾਂ ਨੂੰ ਵਧੀਆ ਸਰਵਿਸ ਤੇ ਵਧੀਆ ਗੁਣਵੱਤਾ ਦਾ ਤੇਲ ਦੇਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਪ੍ਰਤੀਯੋਗਤਾ ਦੀ ਲੜੀ ਦੇ ਤਹਿਤ ਸੁਰਜੀਤ ਫਿਲਿੰਗ ਸਟੇਸ਼ਨ ਰੇਲ ਕੋਚ ਫੈਕਟਰੀ ਉਪਰ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਕਰਵਾਇਆ ਗਿਆ । ਸਮਾਰੋਹ ਦੀ ਪ੍ਰਧਾਨਗੀ ਸੁਰਜੀਤ ਫਿਲਿੰਗ ਸਟੇਸ਼ਨ ਦੇ ਐਮ ਡੀ ਕੈਪਟਨ ਹਰਮਿੰਦਰ ਸਿੰਘ , ਰਾਜਨ ਬੇਰੀ, ਡਿਵੀਜ਼ਨਲ ਰਿਟੇਲ ਹੈੱਡ ਜਲੰਧਰ ਇੰਦਰਜੀਤ ਬਹਿਲ, ਚੀਫ ਮੈਨੇਜਰ ਜਲੰਧਰ ਰਾਕੇਸ਼ ਟਿੱਕੂ ਸੀਨੀਅਰ ਮੈਨੇਜਰ, ਅਸ਼ੀਸ਼ ਕੁਮਾਰ ਸ਼ਰਮਾ ਸੀਨੀਅਰ ਮੈਨੇਜਰ ਤੇ ਸਹਾਇਕ ਮੈਨੇਜਰ ਜਲੰਧਰ-2 ਮੈਡਮ ਸੋਨਿਕਾ ਨੇ ਸਾਂਝੇ ਤੌਰ ਤੇ ਕੀਤੀ।
ਇਸ ਪ੍ਰਤੀਯੋਗਤਾ ਦੌਰਾਨ ਜਿੱਥੇ 25 ਗਾਹਕਾਂ ਨੂੰ ਪ੍ਰਤੀਯੋਗੀਆਂ ਦੇ ਤੌਰ ਤੇ ਲੱਕੀ ਡਰਾਅ ਰਾਹੀਂ ਚੁਣਿਆ ਗਿਆ। ਜਿਨ੍ਹਾਂ ਨੂੰ ਚੀਫ ਮੈਨੇਜਰ ਜਲੰਧਰ ਇੰਦਰਜੀਤ ਬਹਿਲ ਤੇ ਡਿਵੀਜ਼ਨਲ ਰਿਟੇਲ ਹੈੱਡ ਜਲੰਧਰ ਰਾਜਨ ਬੇਰੀ ਤੇ ਸੁਰਜੀਤ ਫਿਲਿੰਗ ਸਟੇਸ਼ਨ ਦੇ ਐਮ ਡੀ ਕੈਪਟਨ ਹਰਮਿੰਦਰ ਸਿੰਘ ਨੇ ਇਨਾਮ ਦੇ ਕੇ ਸਨਮਾਨਤ ਕੀਤਾ। ਇਨ੍ਹਾਂ ਪ੍ਰਤੀਯੋਗੀਆਂ ਵਿੱਚ ਪਹਿਲਾ ਇਨਾਮ ਆਈ ਫੋਨ ਹਾਸਲ ਕਰਨ ਵਾਲੇ ਧਰਮ ਵੀਰ ਸਿੰਘ, ਦੂਜਾ ਇਨਾਮ ਲੈਪਟਾਪ ਹਾਸਲ ਕਰਨ ਵਾਲੇ ਉਜੈਨ ਤਾਲ ਤੇ ਦੋ ਤੀਜੇ ਇਨਾਮ ਸਮਾਰਟਵਾਚ ਹਾਸਲ ਕਰਨ ਵਾਲੇ ਜਗਤਾਰ ਸਿੰਘ ਤੇ ਚਰਨਜੀਤ ਸਿੰਘ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਹੋਰ ਬਾਕੀ 21 ਪ੍ਰਤੀਯੋਗੀਆਂ ਨੂੰ ਵੀ ਵੱਖ ਵੱਖ ਦਿਲ ਖਿਚਵੇ ਇਨਾਮ ਜਿਨ੍ਹਾਂ ਵਿਚ ਹੈੱਡਫੋਨ , ਪਾਵਰ ਬੈਂਕ , ਏਅਰਪੌਡਸ ਆਦਿ ਸ਼ਾਮਲ ਸਨ ਦਿੱਤੇ ਗਏ।
ਇਸ ਦੌਰਾਨ ਰਾਜਨ ਬੇਰੀ ਡਿਵੀਜ਼ਨਲ ਰਿਟੇਲ ਐਂਡ ਜਲੰਧਰ ਨੇ ਬੋਲਦੇ ਹੋਏ ਕਿਹਾ ਕਿ ਇੰਡੀਅਨ ਆਇਲ ਦਾ ਪਹਿਲਾ ਉਦੇਸ਼ ਹੈ ਗਾਹਕਾਂ ਨੂੰ ਵਧੀਆ ਗੁਣਵੱਤਾ ਦਾ ਤੇਲ ਤੇ ਫਿਲਿੰਗ ਸਟੇਸ਼ਨ ਤੇ ਵਧੀਆ ਸੇਵਾਵਾਂ ਦੇਣਾ। ਜਿਸ ਦੇ ਲਈ ਸੁਰਜੀਤ ਫਿਲਿੰਗ ਸਟੇਸ਼ਨ ਇਲਾਕੇ ਦਾ ਨੰਬਰ ਇਕ ਫਿਲਿੰਗ ਸਟੇਸ਼ਨ ਹੈ । ਸੁਰਜੀਤ ਫਿਲਿੰਗ ਸਟੇਸ਼ਨ ਦੇ ਐਮ ਡੀ ਕੈਪਟਨ ਹਰਮਿੰਦਰ ਸਿੰਘ ਨੇ ਇਸ ਦੌਰਾਨ ਕਿਹਾ ਕਿ ਸੁਰਜੀਤ ਫਿਲਿੰਗ ਸਟੇਸ਼ਨ ਨੂੰ ਕੰਪਨੀ ਦੁਆਰਾ ਨਵੀਂ ਦਿੱਖ ਦਿੱਤੀ ਗਈ ਹੈ ।ਉਥੇ ਹੀ ਇਸ ਨਾਲ ਇਸ ਦੇ ਗਾਹਕਾਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋਇਆ ਹੈ । ਉਨ੍ਹਾਂ ਕਿਹਾ ਕਿ ਸੁਰਜੀਤ ਫਿਲਿੰਗ ਸਟੇਸ਼ਨ ਦੀ ਸ਼ੁਰੁਆਤ ਰੇਲ ਕੋਚ ਫੈਕਟਰੀ ਬਣਨ ਦੇ ਨਾਲ ਹੀ ਹੋਈ ਸੀ। ਪਿਛਲੇ 38 ਵਰ੍ਹਿਆਂ ਤੋਂ ਸੁਰਜੀਤ ਫਿਲਿੰਗ ਸਟੇਸ਼ਨ ਇਲਾਕੇ ਦੇ ਕਿਸਾਨਾਂ ਤੇ ਹੋਰ ਘਰੇਲੂ ਗਾਹਕਾਂ ਨੂੰ ਪੈਟਰੋਲ ਤੇ ਡੀਜ਼ਲ ਵਧੀਆ ਗੁਣਵੱਤਾ ਵਿਚ ਮੁਹੱਈਆ ਕਰਵਾ ਕੇ ਇਲਾਕੇ ਦਾ ਵਧੀਆ ਸੇਵਾਵਾਂ ਦੇਣ ਵਾਲਾ ਫਿਲਿੰਗ ਸਟੇਸ਼ਨ ਬਣ ਚੁੱਕਾ ਹੈ ।
ਇਸ ਦੇ ਲਈ ਉਨ੍ਹਾਂ ਨੇ ਕੰਪਨੀ ਦੇ ਨਾਲ ਨਾਲ ਇਲਾਕੇ ਵੱਲੋਂ ਮਿਲੇ ਸਹਿਯੋਗ ਲਈ ਵੀ ਲੋਕਾਂ ਦਾ ਧੰਨਵਾਦ ਕੀਤਾ। ਕੈਪਟਨ ਹਰਮਿੰਦਰ ਸਿੰਘ ਨੇ ਇਸ ਦੌਰਾਨ ਇੰਡੀਅਨ ਆਇਲ ਦੀ ਆਈ ਹੋਈ ਸਮੁੱਚੀ ਅਧਿਕਾਰੀਆਂ ਦੀ ਟੀਮ ਦਾ ਧੰਨਵਾਦ ਕੀਤਾ। ਇਸ ਦੌਰਾਨ ਜਿੱਥੇ ਚਮਨ ਲਾਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਥੇ ਹੀ ਇਸ ਮੌਕੇ ਤੇ ਸਤਵੇਲ ਸਿੰਘ ਭੁੱਲਰ ,ਵਰੁਨ ਚੱਡਾ, ਗੌਰਵ ਅਰੋਡ਼ਾ ਮੈਨੇਜਰ, ਰੰਜਨ ਸਿੰਘ ਬਡਿਆਲ , ਜਤਿਨ ਮਲਹੋਤਰਾ, ਅਸ਼ੋਕ ਕੁਮਾਰ ਸ਼ਰਮਾ, ਮਨਿੰਦਰਪਾਲ ਸਿੰਘ , ਉਜੈਨ ਪਾਲ , ਜਗਤਾਰ ਸਿੰਘ, ਸ਼ਰਨਜੀਤ ਸਿੰਘ ਆਦਿ ਵੱਡੀ ਗਿਣਤੀ ਵਿੱਚ ਇੰਡੀਅਨ ਆਇਲ ਦੇ ਗਾਹਕ ਤੇ ਇਲਾਕੇ ਦੇ ਲੋਕ ਹਾਜ਼ਰ ਸਨ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly