ਸੁਬੋਧ ਗੁਪਤਾ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਨਕਾਰੇ

ਉਘੇ ਕਲਾਕਾਰ ਸੁਬੋਧ ਗੁਪਤਾ ਨੇ ਆਪਣੇ ’ਤੇ ਲਗਾਤਾਰ ਲੱਗ ਰਹੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਅੱਜ ਗੋਆ ਕਲਾ ਮੇਲਾ ਸੰਸਥਾ ਦੇ ਨਿਰੀਖਕ ਦਾ ਅਹੁਦਾ ਛੱਡ ਦਿੱਤਾ। ਉਨ੍ਹਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਉਨ੍ਹਾਂ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ’ਤੇ ਲੱਗੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਇਕ ਸਹਿਯੋਗੀ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਵੱਲੋਂ ਕਈ ਔਰਤਾਂ ਦਾ ਕਥਿਤ ਜਿਨਸੀ ਸ਼ੋਸ਼ਣ ਕਰਨ ਦੀ ਗੱਲ ਕਹੀ ਸੀ। ਇਕ ਕਲਾ ਲੇਖਕ ਆਪਣੀ ਕਹਾਣੀ ਨੂੰ ਇਸ ਨਾਲ ਜੋੜਨ ਲਈ ਬਤੌਰ ਗਵਾਹ ਸਾਹਮਣੇ ਆਈ ਸੀ। ਇੰਸਟਾਗ੍ਰਾਮ ’ਤੇ ‘ਸੀਨ ਐਂਡ ਹਰਡ’ ਅਕਾਊਂਟ ਜੋ ਭਾਰਤੀ ਕਲਾ ਜਗਤ ਦੇ ਲੋਕਾਂ ’ਤੇ ਹੁੰਦੇ ਗਲਤ ਵਿਹਾਰ ਦਾ ਗੁਮਨਾਮੀ ਨਾਲ ਪਰਦਾਫਾਸ਼ ਕਰਦਾ ਹੈ, ਵਿੱਚ ਰੋਸਲਨ ਡਿਮੈਲੋ ਜੋ ਬੀਤੇ ਦਹਾਕੇ ਤੋਂ ਕਲਾ ’ਤੇ ਸਰਗਰਮੀ ਨਾਲ ਲਿਖ ਰਹੇ ਹਨ ਨੇ ਕਿਹਾ ਕਿ ਉਹ ਦੋਸ਼ਾਂ ਦਾ ਸਮਰਥਨ ਕਰਦੇ ਹਨ। ਦੂਜੇ ਪਾਸੇ ਸ੍ਰੀ ਗੁਪਤਾ ਨੇ ਕਿਹਾ ਕਿ ਉਹ ਇੰਸਟਾਗ੍ਰਾਮ ਅਕਾਊਂਟ ’ਤੇ ਉਨ੍ਹਾਂ ’ਤੇ ਲੱਗੇ ਗੁਮਨਾਮ ਦੋਸ਼ਾਂ ਦਾ ਖੰਡਨ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਨਾਲ ਕੰਮ ਕਰਦੇ ਕਿਸੇ ਵਿਅਕਤੀ ਨਾਲ ਮਾੜਾ ਵਿਹਾਰ ਨਹੀਂ ਕੀਤਾ। ਇਨ੍ਹਾਂ ਦੋਸ਼ਾਂ ਬਾਰੇ ਕਲਾ ਮੇਲਾ ਸੰਸਥਾ ਨੇ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕਲਾਕਾਰ 15-22 ਦਸੰਬਰ ਦੇ ਪ੍ਰੋਗਰਾਮ ਦੌਰਾਨ ਮੌਜੂਦ ਨਹੀਂ ਰਹੇਗਾ ਤੇ ਉਹ ਨਿਰੀਖਕ ਦੇ ਅਹੁਦੇ ਤੋਂ ਹਟ ਗਿਆ ਹੈ।

Previous articleਰਾਹੁਲ ਗਾਂਧੀ ਰਾਫਾਲ ਸੌਦੇ ’ਤੇ ਮੰਗੇ ਮੁਆਫ਼ੀ: ਰਾਜਨਾਥ ਸਿੰਘ
Next articleਕਰਤਾਰਪੁਰ ਲਾਂਘਾ: ਕੈਪਟਨ ਨੇ ਮੁੜ ਅਲਾਪਿਆ ਆਈਐਸਆਈ ਦਾ ਰਾਗ