(ਸਮਾਜ ਵੀਕਲੀ)
ਸਾਨੂੰ ਨਫ਼ਰਤ ਨਹੀਂ ਹੈ,ਦਿੱਲੀ ੲੇ॥
ਪਰ ਪਿਆਰ ਵੀ-ਨਹੀਂ ਤੇਰੇ ਨਾਲ॥
ਸਾਨੂੰ ਨਾ ਤੇਰੇ ਤੇ ਯਕੀਨ ਹੈ॥
ਨਾ ਹੁਣ ਕੋਈ ਇਤਬਾਰ॥
ਤੂੰ ਹੱਕ ਕਿਉਂ ਦੱਬ ਲੇੈ ਪੰਜਾਬ ਦੇ ॥
ਤੇੈਨੁੂੰ ਹੋਇਆਂ ਕਿਉ ਹੰਕਾਰ ॥
ਅਸੀਂ ਪਹਿਲਾਂ ਉਜੜੇ ਲਾਹੌਰ ਤੋਂ ॥
ਫਿਰ ਪਈ ਸਰਹੱਦਾਂ ਦੀ ਮਾਰ॥
ਸਾਥੋ ਵਿਛੜ ਗਿਆ ਨਨਕਾਣਾ ॥
ਜੀਹਦਾ ਅੱਜ ਤੱਕ ਸਾਨੂੰ ਹੈ ਮਲਾਲ॥
ਤੂੰ ਟੋਟੇ-ਟੋਟੇ ਕਰ ਤੇ,ਦੇਸ਼ ਪੰਜਾਬ ਦੇ॥
ਸਾਡਾ ਮਹਿਕ ਦਾ ਸੀ ਗੁਲਾਬ॥
ਹੁਣ ਸਾਥੋਂ ਦੁੂਰ ਨੇ ਵਗਦੇ॥
ਰਾਵੀ, ਜੇਹਲਮ ਤੇ ਚਨਾਬ॥
ਫਿਰ ਤੂੰ ਮਾਰਿਆ ਡਾਕਾ ਵਿਚ ਪਾਣੀਆਂ॥
ਮਿੱਟੀ ਤੂੰ ਪੰਜਾਬ ਦੀ॥
ਕਰਨ ਲਈ ਖਰਾਬ॥
ਸਾਡਾ ਪਾਣੀ ਲੇੈ ਗਏ ਲੁੱਟ ਕੇ॥
ਸਾਨੂੰ ਹਰ ਪੱਖੋਂ ਕੀਤਾ ਬਰਬਾਦ॥
ਅਸੀਂ ਬਚਾਉਦੇ ਰਿਹੇ ਦੇਸ਼ ਨੂੰ॥
ਬਣ ਕੇ ਰਿਹੇ ਤੇਰੀ ਢਾਲ॥
ਅਸੀਂ ਰਾਖੀ ਵਤਨ ਦੀ ਕਰਦੇ॥
ਰਿਹੇ ਸਦਾ ਘੋੜਿਆਂ ਤੇ ਸਵਾਰ॥
ਤੇਰੀ ਇਜ਼ਤ ਰੋਲੀ ਤੁਰਕਾਂ॥
ਵਿਚ ਗਜ਼ਨੀ ਦੇ ਬਜ਼ਾਰ ॥
ਓੁਦੋ ਬਹੁੜਿਆ ਨਾ ਕੋਈ ਦੇਵਤਾ॥
ਨਾ ਲੈਣ ਆਇਆ ਤੇਰੀ ਸਾਰ॥
ਫਿਰ ਉਠੇ ਸਿੰਘ ਸੁੂਰਮੇ ॥
ਕੱਢ ਮਿਆਨੋ ਤਲਵਾਰ ॥
ਅਸੀਂ ਪਿਛੇ ਧੱਕ ਤੇ ਤੁਰਕ ਸੀ॥
ਜਾ ਵਾੜੇ ਕਾਬਲ ਤੇ ਕੰਧਾਰ॥
ਅਸੀਂ ਜੁਲਮ ਨਾ” ਪਿੰਕੂ ਆਨੰਦ”ਕਿਸੇ ਤੇ ਕਰਦੇ॥
ਨਾ ਸਿਹਦੇ ਕਿਸੇ ਦੀ ਮਾਰ॥
ਅਸੀਂ ਝੁਕਣਾ ਨਹੀਂ ਦਿੱਲੀ ਏ ਜਾਣਦੇ॥
ੲੇ ਮੰਨਦਾ ਕੁੱਲ ਸੰਸਾਰ॥
ਜਦੋਂ ਬਿਬਤਾ ਪੇੈਦੀ ਕੋੌਮ ਤੇ॥
ਅਸੀਂ ਚੱਕ ਲੇੈਦੇ ਹਥਿਆਰ॥
ਫਿਰ ਚੱਕ ਲੇੈਦੇ ਹਥਿਆਰ!
“ਪਿੰਕੂ ਆਨੰਦ ਰਿਪੋਟਰ”
ਜੰਡਿਆਲਾ ਗੁਰੂ
ਮੋਬਾਇਲ ਨੰਬਰ 75084-10209