“ਸੁਨਹਿਰੀ ਇਤਿਹਾਸ…..।”

ਗੁਰਵੀਰ ਅਤਫ਼
(ਸਮਾਜ ਵੀਕਲੀ)
ਹੋ ਚੱਲੇ ਸੀ ਪੰਨੇ ਫਿੱਕੇ,
ਸਾਡੇ  ਇਤਿਹਾਸਾਂ  ਦੇ ।
ਲੈ ਲਈ ਸਿਹਾਈ ਸੁਨਹਿਰੀ,
ਨਵੀਆਂ  ਪ੍ਰਵਾਜ਼ਾਂ  ਨੇ । 
ਆਸਾਂ ਦੇ ਚੰਦਨ ਸੀ ਤੋੜੇ,
ਨਸ਼ਿਆਂ ਦੇ ਆਦੀ ਹੋਗੇ ।
ਅਖੇ ਪੰਜਾਬੋਂ ਮੁੱਕੀ ਪੰਜਾਬੀ,
ਬਾਹਰ ਨੂੰ ਬਾਗੀ ਹੋਗੇ ।
ਮੁੱਖ ਨਾ ਸਾਨੂੰ ਮੋੜਨ  
ਫੌਲਾਦੀ ਖਿਤਾਬਾਂ ਨੇ । 
ਹੋ ਚੱਲੇ ਸੀ ਪੰਨੇ ਫਿੱਕੇ,
ਸਾਡੇ ਇਤਿਹਾਸਾਂ ਦੇ ।
ਲੈ ਲਈ ਸਿਹਾਈ ਸੁਨਹਿਰੀ,
ਨਵੀਆਂ ਪ੍ਰਵਾਜ਼ਾਂ ਨੇ।
ਫਿਰ ਲਿਖ ਦੇਣੇ ਇਤਿਹਾਸ ਸੁਨਹਿਰੀ।
ਚਿੜੀਆਂ ਤੇ ਬਾਜਾਂ ਨੇ ।
– ਗੁਰਵੀਰ ਅਤਫ਼
ਛਾਜਲਾ (ਸੰਗਰੂਰ)
+91 87279 62914
Previous articleਚਾਪਲੂਸੋ! ਜੇ ਜੇਤਲੀ ਦਾ ਬੁੱਤ ਲਾਉਣਾ ਹੈ ਤਾਂ ਮੇਰੇ ਨਾਮ ਸਟੇਡੀਅਮ ਦੀ ਗੈਲਰੀ ਤੋਂ ਹਟਾ ਦਿਓ: ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਦੀ ਨਾਰਾਜ਼ਗੀ
Next articleਕਿਸਾਨ ਦਿਵਸ ’ਤੇ ਧਰਤੀ ਪੁੱਤਰਾਂ ਵੱਲੋਂ ਦੇਸ਼ ਵਾਸੀਆਂ ਨੂੰ ਅਪੀਲ: ਅੱਜ ਇਕ ਵੇਲੇ ਦੀ ਰੋਟੀ ਦਾ ਤਿਆਗ ਕਰੋ