ਮੁੰਬਈ:ਐਲਗਾਰ ਪਰਿਸ਼ਦ ਕੇਸ ਵਿੱਚ ਹਾਲ ਹੀ ’ਚ ਜ਼ਮਾਨਤ ਹਾਸਲ ਕਰਨ ਵਾਲੀ ਕਾਰਕੁਨ ਸੁਧਾ ਭਾਰਦਵਾਜ ਨੇ ਵਿਸ਼ੇਸ਼ ਐੱਨਆਈਏ ਅਦਾਲਤ ਤੋਂ ਮੁੰਬਈ ਦੀ ਬਜਾਇ ਠਾਣੇ ਵਿੱਚ ਰਹਿਣ ਲਈ ਇਜਾਜ਼ਤ ਮੰਗੀ ਹੈ। ਇਸ ਦੌਰਾਨ ਐੱਨਆਈਏ ਲਈ ਵਿਸ਼ੇਸ਼ ਅਦਾਲਤ ਨੇ ਰਿਹਾਈ ਹੁਕਮ ਪਾਸ ਕਰਦਿਆਂ ਕਿਹਾ ਸੀ ਕਿ ਉਹ ਬਿਨਾਂ ਇਜਾਜ਼ਤ ਮੁੰਬਈ ਨਹੀਂ ਛੱਡੇਗੀ। ਆਪਣੀ ਅਰਜ਼ੀ ਵਿੱਚ ਸੁਧਾ ਨੇ ਕਿਹਾ ਹੈ ਕਿ ਮੁੰਬਈ ਵਿੱਚ ਰਹਿਣਾ ਮਹਿੰਗਾ ਹੋਣ ਕਾਰਨ ਉਹ ਠਾਣੇ ਵਿੱਚ ਆਪਣੀ ਦੋਸਤ ਦੀ ਰਿਹਾਇਸ਼ ’ਤੇ ਰਹਿਣਾ ਚਾਹੁੰਦੀ ਹੈ। ਅਦਾਲਤ ਵੱਲੋਂ 5 ਜਨਵਰੀ ਨੂੰ ਮਾਮਲੇ ’ਤੇ ਸੁਣਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੰਬੇ ਹਾਈ ਕੋਰਟ ਨੇ ਉਸ ਨੂੰ ਜ਼ਮਾਨਤ ਿਦੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly