ਸੀ ਡੀ ਪੀ ਸਕੀਮ ਤਹਿਤ ਲਗਾਏ ਜਾ ਰਹੇ ਹਨ ਕਿਸਾਨ ਜਾਗਰੂਕਤਾ ਕੈਂਪ- ਡਾਕਟਰ ਸੁਸ਼ੀਲ ਕੁਮਾਰ

ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ/ਯਾਦਵਿੰਦਰ ਸੰਧੂ) : ਡਾਇਰੈਕਟਰ ਖੇਤੀਬਾੜੀ ਪੰਜਾਬ ਡਾਕਟਰ ਰਾਜੇਸ਼ ਕੁਮਾਰ ਵਸ਼ਿਸ਼ਟ ਦੀਆਂ ਹਦਾਇਤਾਂ ਅਨੁਸਾਰ  ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਡਾ ਸੁਸ਼ੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਹਿਕਾਰੀ ਸਭਾ ਬਜਾਜ ਦੇ ਸਹਿਯੋਗ ਨਾਲ ਪਿੰਡ ਬਜਾਜ ਵਿਖੇ ਸੀ ਡੀ ਪੀ ਸਕੀਮ ਅਧੀਨ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ । ਬਲਾਕ ਖੇਤੀਬਾੜੀ ਅਫਸਰ ਨਡਾਲਾ ਸ੍ਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਕਰੌਪ ਡਾਈਵਰਸੀਫਿਕੇਸ਼ਨ ਸਕੀਮ ਤਹਿਤ ਬਲਾਕ ਦੇ ਵੱਖ ਵੱਖ ਪਿੰਡਾਂ  ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ।ਜਾਗਰੂਕਤਾ ਕੈਂਪ ਲਗਾਉਣ ਦਾ ਮੁੱਖ ਮਕਸਦ ਕਣਕ ਝੋਨੇ ਹੇਠੋਂ ਰਕਬਾ ਘਟਾ ਕੇ ਦਾਲਾਂ, ਤੇਲ ਬੀਜ,ਅਤੇ ਹੋਰ ਸਬਜ਼ੀਆਂ ਹੇਠ ਰਕਬਾ ਵਧਾਉਣਾ ਹੈ ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਟੈਕਨਾਲੋਜੀ ਮੈਨੇਜਰ ਨਡਾਲਾ ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ  ਆਤਮਾ ਅਤੇ ਖੇਤੀਬਾੜੀ ਵਿਭਾਗ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਬਾਰੇ ਦੱਸਿਆ ।ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਘੱਟ ਜ਼ਹਿਰਾਂ ਅਤੇ ਘੱਟ ਖਾਦਾਂ ਦੀ ਵਰਤੋਂ ਕਰ ਕੇ ਮਿਆਰੀ ਉਪਜ ਪੈਦਾ ਕਰਨ ।ਇਸ ਮੌਕੇ ਬੋਲਦਿਆਂ ਗੁਰਦੇਵ ਸਿੰਘ ਖੇਤੀਬਾਡ਼ੀ ਉਪ ਨਿਰੀਖਕ ਬਜਾਜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰਵਾਇਤੀ ਖੇਤੀ ਦੇ ਨਾਲ ਨਾਲ ਬਾਗਬਾਨੀ ਅਤੇ ਦਾਲਾਂ ਹੇਠ ਰਕਬਾ ਜ਼ਰੂਰ ਵਧਾਉਣ ।ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਿਫ਼ਾਰਸ਼ ਅਨੁਸਾਰ ਹੀ ਨਦੀਨਨਾਸ਼ਕਾਂ ਦੀ ਸਪਰੇਅ ਕੀਤੀ ਜਾਵੇ ।ਇਸ ਮੌਕੇ ਸਹਿਕਾਰੀ ਸਭਾ ਬਜਾਜ ਦੇ ਸੈਕਟਰੀ ਗੁਰਜੀਤ ਸਿੰਘ,ਸਹਿਕਾਰੀ ਸਭਾ ਨਡਾਲੀ ਦੇ ਸੈਕਟਰੀ ਰਵੀ ਸਿੰਘ ਇਲਾਕੇ ਦੀ ਉੱਘੇ ਕਿਸਾਨ ਅਤੇ ਸਹਾਇਕ ਟੈਕਨਾਲੋਜੀ ਮੈਨੇਜਰ ਜਗਦੀਸ਼ ਸਿੰਘ ਹਾਜ਼ਰ ਸਨ ।

Previous articleਲੋਹੜੀ
Next articleਕਿਸਾਨਾਂ ਦੀ ਲਲਕਾਰ