ਜਲੰਧਰ, (ਸਮਾਜ ਵੀਕਲੀ ਬਿਊਰੋ) – ਕਲਰ ਟੀ.ਵੀ ਤੇ ਚੱਲ ਰਹੇ ਸੀਰੀਅਲ ‘ਰਾਮ ਸਿਆ ਕੇ ਲਵ ਕੁਸ਼’ ਦੇ ਪ੍ਰਸਾਰਣ ‘ਤੇ ਸੂਬੇ ‘ਚ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਇਸ ਲੜੀਵਾਰ ਖ਼ਿਲਾਫ਼ ਵਾਲਮੀਕਿ ਸਮਾਜ ਨਾਲ ਸਬੰਧਤ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਸੱਤ ਸਤੰਬਰ ਨੂੰ ਬੰਦ ਦਾ ਸੱਦਾ ਦਿੱਤਾ ਸੀ। ਕਲਰ ਟੀਵੀ ਚੈਨਲ ਨੇ ਹੁਣੇ ਜਿਹੇ ਨਵਾਂ ਲੜੀਵਾਰ ‘ਰਾਮ ਸਿਆ ਕੇ ਲਵ ਕੁਸ਼’ ਸ਼ੁਰੂ ਕੀਤਾ ਹੈ, ਜਿਹੜਾ ਦਿਨ ‘ਚ ਤਿੰਨ ਵਾਰ ਪ੍ਰਸਾਰਿਤ ਕੀਤਾ ਜਾਂਦਾ ਹੈ। ਵਾਲਮੀਕਿ ਸਮਾਜ ਦੇ ਸੰਗਠਨਾਂ ਨੇ ਦੋਸ਼ ਲਗਾਇਆ ਹੈ ਕਿ ਇਸ ਲੜੀਵਾਰ ‘ਚ ਤੱਥ ਤੋੜ ਮਰੋੜ ਕੇ ਪੇਸ਼ ਕੀਤੇ ਜਾ ਰਹੇ ਹਨ, ਜੋ ਬਹੁਤ ਹੀ ਮੰਦਭਾਗਾ ਹੈ। ਇਸ ਲੜੀਵਾਰ ਨਾਲ ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
INDIA ਸੀਰੀਅਲ ‘ਰਾਮ ਸਿਆ ਕੇ ਲਵ ਕੁਸ਼’ ਦੇ ਪ੍ਰਸਾਰਣ ‘ਤੇ ਪੰਜਾਬ ‘ਚ ਲੱਗੀ...