ਸਿੱਧੂ ਦੀ ਫੇਰੀ ਮੌਕੇ ਪੁਲੀਸ ਤੇ ਮਹਿਲਾ ਅਧਿਆਪਕਾਂ ਵਿਚਾਲੇ ਝੜਪ

ਮੋਗਾ (ਸਮਾਜ ਵੀਕਲੀ): ਇਥੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਆਮਦ ਮੌਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਕੱਚੀਆਂ ਮਹਿਲਾ ਅਧਿਆਪਕਾਂ ਦੀ ਪੁਲੀਸ ਨਾਲ ਤਿੱਖੀ ਝੜਪ ਹੋਈ ਹੈ। ਇਸ ਦੌਰਾਨ ਕਈ ਪੁਲੀਸ ਮੁਲਾਜ਼ਮਾਂ ਦੀਆਂ ਪੱਗਾਂ ਵੀ ਉੱਤਰ ਗਈਆਂ। ਇਸ ਮੌਕੇ ਅਧਿਕਾਰੀਆਂ ਨੇ ਧਰਨਾਕਾਰੀਆਂ ਦੀ ਨਵਜੋਤ ਸਿੰਘ ਸਿੱਧੂ ਦੇ ਓਐੱਸਡੀ ਸੁਮਿਤ ਨਾਲ ਫੋਨ ’ਤੇ ਗੱਲ ਕਰਵਾਈ ਅਤੇ 10 ਅਗਸਤ ਨੂੰ ਚੰਡੀਗੜ੍ਹ ਮਿਲਣ ਦਾ ਸਮਾਂ ਦੇਣ ਮਗਰੋਂ ਮਾਹੌਲ ਸ਼ਾਤ ਹੋਇਆ। ਯੂਨੀਅਨ ਆਗੂ ਕੁਲਦੀਪ ਸਿੰਘ ਬੱਡੂਵਾਲ ਨੇ ਦੱਸਿਆ ਕਿ 51 ਦਿਨਾਂ ਤੋਂ ਸਿਖਿਆ ਭਵਨ ਦੇ ਸਾਹਮਣੇ ਪੱਕਾ ਧਰਨਾ ਜਾਰੀ ਹੈ ਅਤੇ ਤਿੰਨ ਸਾਥੀ ਭਵਨ ਦੀ 7ਵੀਂ ਮੰਜ਼ਿਲ ’ਤੇ ਡਟੇ ਹੋਏ ਹਨ ਪਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਵਾਅਦੇ ਮੁੁਤਾਬਕ ਜਲਦੀ ਕੋਈ ਹੱਲ ਨਾ ਕੀਤਾ ਤਾਂ ਸੂਬਾ ਪੱਧਰੀ ਮਹਾਰੈਲੀ ਕੀਤੀ ਜਾਵੇਗੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧੂ ਦੀ ਫੇਰੀ ਮੌਕੇ ਕਿਸਾਨਾਂ ਤੇ ਠੇਕਾ ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ
Next articleਸਿੱਧੂ ਨੂੰ ਸ਼ਾਮਲਾਟ ਜ਼ਮੀਨ ਅਲਾਟ ਕਰਨ ਦੇ ਮਾਮਲੇ ਸਬੰਧੀ ਸੀਬੀਆਈ ਜਾਂਚ ਮੰਗੀ