(ਸਮਾਜ ਵੀਕਲੀ)
(14 ਜੂਨ ਸ਼ਹੀਦੀ ਦਿਵਸ ‘ਤੇ)
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਇਸ (ਧਰਮ) ਦੀ ਬੁਨਿਆਦ ਕੁੱਝ ਅਜਿਹੇ ਸਾਰਥਿਕ ਅਤੇ ਚਿਰਕਾਲੀ ਸਿਧਾਂਤਾਂ ਉਪਰ ਰੱਖੀ ਹੈ ਜੋ ਲੋਕਾਈ ਨੂੰ ਨਾ ਸਿਰਫ ਹਨੇਰੀਆਂ (ਵਹਿਮਾਂ-ਭਰਮਾਂ ਦੀਆਂ) ਗਲੀਆਂ ਵਿਚ ਭਟਕਣ ਤੋਂ ਰੋਕਦੇ ਹਨ ਸਗੋਂ ਕਿਰਤ ਕਰਕੇ ਉਸ ਨੂੰ(ਲੋੜਵੰਦਾਂ ਵਿਚ) ਵੰਡਣ ਅਤੇ ਉਸ ਪਰਮ ਪਿਤਾ ਦਾ ਨਾਮ ਜਪਣ(ਸ਼ੁਕਰ ਕਰਨ) ਦੀ ਜੀਵਨ-ਜੁਗਤ ਵੀ ਦੱਸਦੇ ਹਨ। ਇਸ ਜੀਵਨ-ਜੁਗਤ ਨੂੰ ਅਪਨਾ ਕੇ ਕੋਈ ਵੀ ਮਨੁੱਖ ਜਿਥੇ ਆਪਣੇ ਲੋਕ ਨੂੰ ਸੁਖੀ ਬਣਾ ਸਕਦਾ ਹੈ ਉਥੇ ਆਪਣੇ ਪ੍ਰਲੋਕ ਨੂੰ ਵੀ ਸੁਹੇਲਾ ਕਰ ਸਕਦਾ ਹੈ।
ਗੁਰੂ ਸਾਹਿਬਾਨ ਵੱਲੋਂ ਦਰਸਾਇਆ ਗਿਆ ਸੱਚ ਦਾ ਇਹ ਮਾਰਗਅਧਿਆਤਮਕ ਪੱਖ ਪੂਰਨ ਦੇ ਨਾਲ ਨਾਲ ਮਨੁੱਖ ਦੇ ਸਮਾਜਿਕ ਅਤੇ ਸਭਿਆਚਾਰਕ ਸਰੋਕਾਰਾਂ ਦੀ ਵੀ ਪੂਰਨ ਰੂਪ ਵਿਚ ਹਾਮੀਭਰਦਾ ਹੈ। ਇਸ ਹਾਮੀ ਵਜੋਂ ਹੀ ਗੁਰੂ ਜੀ ਵੱਲੋਂ ਸਿਮਰਨ ਦੇ ਨਾਲ-ਨਾਲ ਸੇਵਾ ਦੇ ਸੰਕਲਪ ਨੂੰ ਵੀ ਜੋੜਿਆ ਗਿਆ ਹੈ। ਇਹ ਸੰਕਲਪ ਕਿਸੇ ਵਿਅਕਤੀ ਨੂੰ ਨਾ ਸਿਰ/ ਧਰਮੀ ਮਨੁੱਖ ਬਣਨ ਤੱਕ ਹੀ ਸੀਮਤ ਰੱਖਦਾ ਹੈ ਸਗੋਂ ਉਸ ਦੀ ਸਮਾਜਿਕ ਸਾਰਥਿਕਤਾ ਨੂੰ ਵੀ ਬਣਾਈ ਰੱਖਦਾ ਹੈ। ਇਹ ਸਾਰਥਿਕਤਾ ਉਸ ਦੇ ਜੀਵਨ ਦੇ ਅੰਤਿਮ ਉਦੇਸ਼ (ਮੋਕਸ਼) ਦੀ ਪ੍ਰਾਪਤੀ ਲਈ ਵੀ ਕਾਰਗਰ ਸਾਬਤ ਹੁੰਦੀ ਹੈ।
ਇਹ ਕਾਰਗਰਤਾ ਹੀ ਸਿੱਖ ਧਰਮ ਦੇ ਮੁਹਾਂਦਰੇ ਨੂੰ ਬਾਕੀ ਧਰਮਾਂ ਨਾਲੋਂ ਕੁੱਝ ਅੱਡਰਾਉਂਦੀ ਹੈ। ਇਸ ਅੱਡਰਤਾ ਭਰਪੂਰ ਵਿਸ਼ਵਾਸਾਂ ਅਤੇ ਅਹਿਸਾਸਾਂ ਦੀੇ ਮਲਕੀਅਤ ਰੱਖਣ ਵਾਲੇ ਇਸ ਵਿਗਿਆਨਕ ਧਰਮ ਦੀ ਚੜ੍ਹਦੀਕਲਾ ਹਿੱਤ ਦਸ ਗੁਰੁ ਸਾਹਿਬਾਨ ਆਪਣੇ ਆਪਣੇ ਸਮਿਆਂ ਵਿਚ ਭਰਪੂਰ ਉਪਰਾਲੇ ਕਰਦੇ ਰਹੇ ਹਨ। ਗੁਰੂ ਸਾਹਿਬ ਵੱਲੋਂ ਕੀਤੇ ਗਏ ਇਹ ਸਰਬ-ਕਲਿਆਣਕਾਰੀ ਉਪਰਾਲੇ (ਆਪਣੀ ਇੱਕ ਵਿਸ਼ੇਸ਼ ਮਹੱਤਤਾ ਰੱਖਣ ਕਰਕੇ) ਵਕਤ ਦੀਆਂ ਹਕੂਮਤਾਂ ਅਤੇ ਗੁਰੁ ਨਾਨਕ ਦੇ ਦਰ-ਘਰ ਨਾਲ ਵੈਰ-ਵਿਰੋਧ ਦੀ ਭਾਵਨਾ ਰੱਖਣ ਵਾਲਿਆਂ ਦੇ ਨੇਤਰਾਂ ਵਿਚ ਹਮੇਸ਼ਾਂ ਹੀ ਰੜਕਦੇ ਰਹੇ ਹਨ।
ਇਸ ਰੜਕ ਦੇ ਵੱਧ ਜਾਣ ਕਾਰਣ ਹੀ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂਅਰਜਨ ਦੇਵ ਜੀ ਨੂੰ ਤੱਤੀ ਤੱਵੀ ਹੇਠ ਬਲਦੀ ਅੱਗ ਦੇ ਸੇਕ ਨੂੰ ਉਸ ਪਰਮ ਪਿਤਾ ਦੇ ਭਾਣੇ ਵਜੋਂ ਪ੍ਰਵਾਨ ਕਰਨਾ ਪਿਆ ਸੀ। ਇਸ ਪ੍ਰਵਾਨਗੀ ਕਾਰਨ ਹੀ ਸਿੱਖ ਜਗਤ ਉਨ੍ਹਾਂ ਨੂੰ ਸ਼ਹੀਦਾਂਦੇ ਸਿਰਤਾਜ਼ ਕਹਿ ਕੇ ਸਤਿਕਾਰਦਾ ਹੈ।
ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ,ਆਦਿ ਗ੍ਰੰਥ ਸਾਹਿਬ ਦੇ ਸੰਪਾਦਕ,ਜ਼ੁਲਮ ਦੀ ਅੱਗ ਨੂੰ ਸਿਦਕਦਿਲੀ ਨਾਲ ਠੰਢਿਆਂ ਕਰਨ ਵਾਲੇ ਸਾਹਿਬ ਸ੍ਰੀ ਗੁਰੁ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ,ਸੰਨ 1563 (ਵਿਸਾਖ ਬਿਕ੍ਰਮੀ 1620) ਨੂੰ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ। ਜਿਨ੍ਹਾਂ ਮਹਾਂਪੁਰਖਾਂ ਦੀ ਛਤਰ- ਛਾਇਆ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਪ੍ਰਵਾਨ ਚੜ੍ਹਿਆ ਉਹ ਅਧਿਆਤਮਕ ਖੇਤਰ ਦੀਆਂ ਮਹਾਨ ਹਸਤੀਆਂ ਸਨ। ਇਸ ਤੋਂ ਇਲਾਵਾ ਬਹੁਤ ਸਾਰੇ ਗਿਆਨੀ-ਧਿਆਨੀ,ਵਿਦਵਾਨ ਅਤੇ ਸਤਿ-ਪੁਰਖਆਪ ਜੀ ਦੇ ਸਤਿਕਾਰਯੋਗ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਅਤੇ ਖੁਦ ਉਨ੍ਹਾਂ ਦੀ ਆਪਣੀਸੰਗਤ ਵਿਚ ਰਹਿੰਦੇ ਸਨ।
ਇਸ ਤੋਂ ਇਲਾਵਾ ਨਾਨਕੇ ਪਰਿਵਾਰ ਵਿਚੋਂ ਮਿਲਿਆ ਗੁਰਮਿਤ ਭਰਪੂਰ ਵਾਤਾਵਰਣ ਵੀ ਉਨ੍ਹਾਂ(ਗੁਰੂ ਅਰਜਨ ਦੇਵ ਜੀ) ਦੀ ਸ਼ਫ਼ਸੀਅਤ ਨੂੰ ਵਿਕਸਤ ਅਤੇ ਪ੍ਰਫੁਲਤ ਕਰਨ ਵਿਚ ਬਹੁਤ ਲਾਹੇਵੰਦਾ ਸਾਬਤ ਹੋਇਆ। ਨਾਨੇ-ਦੋਹਤਰੇ ਦੇ ਆਪਸੀ ਪਿਆਰ ਦੀ ਬਾਦੌਲਤ ਹੀ ਉਨ੍ਹਾਂ ਦੇ ਵਿਅਕਤੀਤੱਵ ਵਿਚੋਂ ਉੱਚੇ ਅਤੇ ਸੁੱਚੇ ਗੁਣਾਂ ਦੀ ਝਲਕ ਜੀਵਨ ਦੇ ਪਹਿਲੇ ਪੜਾਅ ਵਿਚ ਹੀ ਦਿਖਾਈ ਦੇਣ ਲੱਗ ਪਈ ਸੀ। ਇਸ ਝਲਕ ਨੂੰ ਦੇਖਣ ਤੋਂ ਬਾਅਦ ਹੀ ਨਾਨਾ ਗੁਰੂ ਨੇ ਉਨ੍ਹਾਂ ਨੂੰ ‘ਦੋਹਿਤਾ ਬਾਣੀ ਦਾ ਬੋਹਿਥਾ’ ਕਹਿ ਕੇ ਉਨ੍ਹਾਂ ਦੇ ਮਹਾਨ ਪੁਰਖ ਹੋਣ ਦੇ ਅਟੱਲ ਬਚਨ ਕਹੇ ਸਨ। ਨਾਨਾ ਗੁਰੂਦੀ ਪਿਆਰ ਭਰੀ ਅਗਵਾਈ ਤੋਂ ਛੁੱਟ ਪਿਤਾ ਗੁਰੂ ਰਾਮਦਾਸ ਜੀ ਦੀ ਨੇੜਤਾ ਵੀ ਉਨ੍ਹਾਂ ਦੇ ਸਾਹਾਂ ਦਾ ਸਹਾਰਾ ਬਣੀ ਹੋਈ ਸੀ।
1581 ਈ. ਨੂੰ ਜਦੋਂ ਗੁਰੂ (ਰਾਮਦਾਸ) ਪਿਤਾ ਨੇ ਉਨ੍ਹਾਂ ਨੂੰਸਹਾਰੀ ਮੱਲ ਦੇ ਪੁੱਤਰ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਭੇਜਿਆ ਤਾਂਉਨ੍ਹਾਂ ਇਸ ਹੁਕਮ ਨੂੰ ਖਿੜੇ ਮੱਥੇ ਸਵੀਕਾਰ ਕਰ ਲਿਆ। ਆਨੰਦ ਕਾਰਜ ਦੀ ਸਮਾਪਤੀ ਤੋਂ ਬਾਅਦ ਜਦੋਂ ਉਹ ਵਾਪਸੀ ਪਾਉਣ ਲੱਗੇ ਤਾਂ ਚੌਥੇ ਪਾਤਸ਼ਾਹ ਨੇ ਲਾਹੌਰ ਵਿਚ ਰਹਿ ਕੇ ਸੰਗਤਾਂ ਦੀ ਅਗਵਾਈ ਕਰਨ ਦਾ ਨਵਾਂ ਹੁਕਮ ਲਗਾ ਦਿੱਤਾ। ਇਸ ਹੁਕਮ ਤੋ ਬਾਅਦ ਗੁਰੂ ਰਾਮਦਾਸ ਜੀ ਨੇ ਉਨ੍ਹਾਂ ਨੂੰ ਮਨੋਂ ਹੀ ਵਿਸਾਰ ਦਿੱਤਾ। ਦਿਨਾਂ ਦੇ ਹ/ਤੇ,ਹ/ਤਿਆਂ ਦੇ ਮਹੀਨੇ ਅਤੇ ਮਹੀਨਿਆਂ ਦੀ ਛਿਮਾਹੀਆਂ ਬਣ ਗਈਆਂ ਪਰ ਗੁਰੂ ਕੇ ਚੱਕ ਤੋਂ ਕੋਈ ਸੁਨੇਹੜਾ ਨਹੀਂ ਆਇਆ। ਜਦੋਂ ਉਡੀਕ ਦੀਆਂ ਘੜੀਆਂ ਲੰਮੀਆਂ ਹੋ ਗਈਆਂ ਤਾਂਸਬਰ ਦਾ ਪਿਆਲਾ ਉਛਾਲੇ ਮਾਰਨ ਲੱਗ ਪਿਆ।ਇਸ ਉਛਾਲ ਕਾਰਨ ਉਨ੍ਹਾਂ ਨੇ ਇੱਕ ਪੱਤਰ ਗੁਰੂ ਪਿਤਾ ਵੱਲ ਲਿਖ ਭੇਜਿਆ ਜਿਸ ਦੀ ਇਬਾਰਤ ਸੀ:
ਮੇਰਾ ਮਨ ਲੋਚੇ ਗੁਰਦਰਸਨ ਤਾਈ।। ਬਿਲਪਕਰੇ ਚਾਤ੍ਰਿਕ ਕੀ ਨਿਆਈ।।
ਤ੍ਰਿਖਾ ਨਾ ਉਤਰੈ ਸਾਂਤਿ ਨਾ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ॥
ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ॥
ਇੱਕ ਇਹ ਪੱਤਰ ਅਤੇ ਇਸ ਤੋਂ ਬਾਅਦ ਇੱਕ ਹੋਰ ਪੱਤਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਵੱਲ ਭੇਜਿਆਗਿਆ ਪਰਈਰਖਾਲੂ ਪ੍ਰਿਥੀ ਚੰਦ(ਭਰਾਤਾ) ਵੱਲੋਂਇਹ ਬਿਰਹਾ ਭਰੇ ਪੱਤਰ ਸਹੀ ਮੰਜ਼ਿਲ ਤੱਕ ਨਹੀਂ ਜਾਣ ਦਿੱਤੇ। ਅਫ਼ੀਰ ਇਕ ਤੀਸਰੇ ਪੱਤਰ ਨੇ ਇਸ ਸਭ ਕੁਝ ਦਾ ਭੇਤ ਖੋਲ੍ਹ ਦਿੱਤਾ, ਜਿਸ ਨਾਲ ਪ੍ਰਿਥੀ ਚੰਦ ਨੂੰ ਸੰਗਤ ਦੇ ਸਨਮੁੱਖ ਸ਼ਰਮਿੰਦਾ ਹੋਣਾ ਪਿਆ।ਪੱਤਰਾਂ ਵਿਚਲੀ ਵੇਦਨਾ ਨੂੰ ਪੜ੍ਹ ਕੇ ਗੁਰੂ ਪਿਤਾ ਦੀਆਂ ਅੱਖਾਂ ਭਰ ਆਈਆਂ ਅਤੇ ਉਨ੍ਹਾਂ ਬਾਬਾ ਬੁੱਢਾ ਜੀ ਨੂੰ ਲਾਹੌਰ ਵੱਲ ਰਵਾਨਾ ਕਰ ਦਿੱਤਾ। ਜਦੋਂ ਵਾਪਸ ਆਏ ਤਾਂ ਪਿਤਾ ਜੀ ਦੇ ਦਰਸ਼ਨ-ਦੀਦਾਰੇ ਕਰਕੇ ਨਿਹਾਲ ਹੋ ਗਏ ਲੰਮੇ ਵਿਛੋੜੇ ਤੋਂ ਬਾਅਦ ਮਿਲਾਪੀ ਪਲਾਂ ‘ਚੋਂ ਪ੍ਰਾਪਤ ਹੋਈ ਆਪਣੀ ਆਨੰਦਮਈ ਅਵਸਥਾ ਨੂੰ ਉਨ੍ਹਾਂ ਇੰਜਬਿਆਨ ਕੀਤਾ ਹੈ:-
ਭਾਗੁ ਹੋਆ ਗੁਰਿ ਸੰਤੁ ਮਿਲਾਇਆ॥ ਪ੍ਰਭੁ ਅਬਿਨਾਸੀਘਰ ਮਹਿ ਪਾਇਆ॥
ਸੇਵ ਕਰੀ ਪਲੁ ਚਸਾ ਨ ਵਿਛੁੜਾਜਨ ਨਾਨਕ ਦਾਸ ਤੁਮਾਰੇ ਜੀਉ॥
ਹਉ ਘੋਲੀ ਜੀਉ ਘੋਲ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ॥
ਛੋਟੀ ਉਮਰੇ ਉਨ੍ਹਾਂ ਦੀ ਸੇਵਾ ਅਤੇ ਸਿਮਰਨ ਵਾਲੀ ਬਿਰਤੀ ਨੂੰ ਦੇਖਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਦੋਵਾਂ ਪੁੱਤਰਾਂ(ਪ੍ਰਿਥੀ ਚੰਦ ਅਤੇ ਮਹਾਂਦੇਵ) ਨੂੰ ਛੱਡ ਕੇ 1 ਸਤੰਬਰ 1581 ਈ. (2ਅਸੂ ਸੰਮਤ 1638) ਨੂੰ ਸ਼ੁਕਰਵਾਰ ਵਾਲੇ ਦਿਨ ਗੁਰੂ ਨਾਨਕ ਦੇਵ ਦੇ ਘਰ ਦਾ ਪੰਜਵਾਂ ਵਾਰਿਸ ਥਾਪ ਦਿੱਤਾ। ਇਸ ਥਾਪਣਾ ਸਮੇਂ ਉਨ੍ਹਾਂ ਦੀ ਉਮਰ 18 ਸਾਲ 4 ਮਹੀਨੇ 14 ਦਿਨ ਸੀ।ਚੌਥੇ ਪਾਤਸ਼ਾਹ ਦੀ ਇਸ ਚੋਣ ਨਾਲ ਪ੍ਰਿਥੀ ਚੰਦ ਦੀਆਂ ਉਮੀਦਾਂ ਦੇ ਮਹਿਲ ਢਹਿ ਢੇਰੀ ਹੋ ਗਏ। ਉਹ ਗੁਰੂ ਜੀ ਨਾਲ ਕਾ/ੀ ਲੋਹਾ-ਲਾਖਾ ਹੋਇਆ। ਗੁਰੂ ਰਾਮਦਾਸ ਜੀ ਨੇ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੀ ਸਮਝ ‘ਤੇ ਲਾਲਚ ਭਾਰੂ ਹੋ ਚੁੱਕਾ ਸੀ।
ਇਸ ਲਾਲਚ ਅਤੇ ਬੇਸਮਝੀ ਕਾਰਨ ਹੀ ਉਸ ਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਢਾਹ ਲਾਉਣ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ। ਇਨ੍ਹਾਂ ਕੋਸ਼ਿਸ਼ਾਂ ਤਹਿਤ ਉਸ ਨੇ ਜਿਥੇ ਸਿੱਖ ਸੰਗਤਾਂ ਨੂੰ ਵਕਤੀ ਤੌਰ ‘ਤੇ ਗੁੰਮਰਾਹਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਉਥੇ ਗੁਰੂ ਕੇ ਲੰਗਰ ਨੂੰ ਮਸਤਾਨਾ ਕਰਨ ਵਿਚ ਵੀ ਆਪਣੀ ਨਾਂਹ-ਪੱਖੀਭੂਮਿਕਾ ਅਦਾ ਕੀਤੀ।
ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ‘ਤੇ ਬੈਠਦਿਆਂ ਸਾਰ ਹੀ ਸਭ ਤੋਂ ਪਹਿਲਾ ਪਵਿੱਤਰ ਕਾਰਜ ਰਾਮਦਾਸ ਸਰੋਵਰ ਨੂੰ ਪੱਕਾ ਕਰਨ ਦਾ ਕੀਤਾ। ਇਸ ਕਾਰਜ ਦੀ ਸਪੂੰਰਨਤਾ ਨਾਲ ਉਨ੍ਹਾਂ ਦੇ ਮਨ ਦੀ ਤਸੱਲੀ ਨਹੀਂ ਹੋਈ। ਇਸ ਮੁਕੱਦਸ ਸਰੋਵਰ ਦੇ ਵਿਚਾਲੇ ਉਨ੍ਹਾਂ ਨੇ ਇੱਕ ਅਜਿਹਾ ਮੰਦਰ(ਪਰਮੇਸ਼ਰ ਦੀ ਯਾਦ ਦਵਾਉਣ ਲਈ) ਉਸਾਰਨ ਦੀ ਵਿਉਂਤਬੰਦੀ ਕੀਤੀ ਜੋ ਬਾਕੀ ਮੰਦਰਾਂ(ਕਿਸੇ ਖਾਸ ਦੇਵੀ-ਦੇਵਤੇ ਨੂੰ ਸਮਰਪਿਤ) ਨਾਲੋਂ ਵਿਲੱਖਣਤਾ ਭਰਪੂਰ ਹੋਵੇ। ਇਸ ਮੰਦਰ(ਹਰਿਮੰਦਰ ਸਾਹਿਬ) ਦੀਤਮੀਰ ਕਰਵਾਉਣੀ ਆਪਣੇ ਆਪ ਵਿਚ ਇੱਕ ਅਨੂਪ ਕਾਰਜ ਸੀ। ਕਿਉਂਕ ਇਸ ਦੇ ਚਾਰ ਦਰਵਾਜ਼ਿਆਂਵਿਚਲਾ ਪ੍ਰਵੇਸ਼ ਧਰਮ, ਨਸਲ, ਜ਼ਾਤ, ਰੰਗ, ਦੇਸ਼ ਅਤੇ ਕੌਮ ਨੂੰ ਆਧਾਰ ਮੰਨ ਕੇ ਕੀਤੇ ਜਾਣ ਵਾਲੇ ਵਿਤਕਰਿਆਂ ਤੋਂ ਰਹਿਤ ਸੀ।
ਦੂਜੇ ਧਰਮਾਂ ਦੇ ਧਾਰਮਿਕ ਸਥਾਨ ਆਮ ਤੌਰ ‘ਤੇ ਆਲੇ ਦੁਆਲੇ ਦੇ ਬਾਕੀ ਮਕਾਨਾਂ ਤੋਂ ਕੁਝ ਉੱਚੀ ਪੱਧਰ ‘ਤੇ ਉਸਾਰੇ ਜਾਂਦੇ ਹਨ। ਪਰ ਸ੍ਰੀ ਹਰਿਮੰਦਰ ਸਾਹਿਬ ਦੀਆਂਪਾਉੜੀਆਂ ਉਪਰ ਵੱਲ ਜਾਣ ਦੀ ਬਜਾਏ ਹੇਠਾਂ ਵੱਲ ਨੂੰ ਜਾਂਦੀਆਂ ਹਨ ਜੋ ਗੁਰੂ ਅਰਜਨ ਦੇਵ ਜੀ ਦੀ ਦੂਰਦ੍ਰਿਸ਼ਟੀ ਦਾ ਪ੍ਰਮਾਣ ਹਨ। ਇਸ ਦ੍ਰਿਸ਼ਟੀ ਦੇ ਅਨੁਸਾਰ ਜੋ ਵੀ ਕੋਈ ਸ਼ਰਧਾਲੂਆਪਣੇ ਇਸ਼ਟ ਦੇ ਸਨਮੁਖ ਹੋਣ ਲਈ ਆਵੇ ਉਹ ਹਉਮੈਂ ਦੇ ਰੋਗ ਤੋਂ ਮੁਕਤ ਹੋ ਕੇ ਆਵੇ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੋਰ ਵੀ ਬਹੁਤ ਸਾਰੇ ਅਜਿਹੇ ਕਾਰਜ ਕੀਤੇ ਗਏ ਜਿਨ੍ਹਾਂ ਨੇ ਸਿੱਖੀ ਦੇ ਫੈਲਾਅ ਅਤੇ ਸਿਧਾਂਤਾਂ ਦੇ ਨਿਭਾਅ (ਅਮਲ)ਹਿੱਤ ਇੱਕ ਅਹਿਮਤਰੀਨ ਭੂਮਿਕਾ ਅਦਾ ਕੀਤੀ।
ਇਨ੍ਹਾਂ ਕਾਰਜਾਂ ਵਿਚੋਂ ਪ੍ਰਮੱਖ ਅਤੇ ਵਡੇਰੇ ਸਤਿਕਾਰ ਵਾਲਾ ਕਾਰਜ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ।ਇਸ ਵੱਡਮੁਲੇ ਕਾਰਜ ਨੂੰ ਉਨ੍ਹਾਂ ਦੀ ਇੱਕ ਸ਼੍ਰੋਮਣੀਪ੍ਰਾਪਤੀ ਵਜੋਂ ਲਿਆ ਜਾਂਦਾ ਹੈ। ਧਾਰਮਿਕ ਆਗੂ ਹੋਣ ਦੇ ਨਾਲ-ਨਾਲ ਗੁਰੂ ਅਰਜਨ ਦੇਵ ਜੀ ਇੱਕ ਪ੍ਰਤਿਭਾਸ਼ਾਲੀ ਵਿਦਵਾਨ ਵੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਭੱਟ ਮਥੁਰਾ ਜੀ ਤਾਂਉਨ੍ਹਾਂ ਦੀ ਹਸਤੀ ਨੂੰ ਅਕਾਲ ਪੁਰਖ ਤੋਂ ਵੱਖ ਕਰਕੇ ਹੀ ਨਹੀਂ ਦੇਖਦੇ ਸਨ। ਇਸ ਗੱਲ ਨੂੰ ਤਸਦੀਕ ਕਰਦਿਆਂ ਉਹ ਲਿਖਦੇ ਹਨ:-
ਧਰਨਿ ਗਗਨ ਨਵ ਖੰਡ ਮਹਿ ਜੋਤਿ ਸਰੂਪੀ ਰਹਿਓ ਭਰਿ॥
ਭਨਿ ਮਥੁਰਾ ਕਛੁ ਭੇਦ ਨਹੀ ਗੁਰੁ ਅਰਜੁਨੁ ਪਰਤਖ ਹਰਿ॥
ਉਹ (ਮਥੁਰਾ ਜੀ) ਤਾਂ ਇਥੋਂ ਤੱਕ ਵੀ /ੁਰਮਾਉਂਦੇ ਹਨ ਕਿ ਜਿਨ੍ਹਾਂ ਨੇ ਪੰਜਵੇਂ ਨਾਨਕ ਨਾਲ ਸੱਚੀ ਪ੍ਰੀਤ ਪਾ ਲਈ ਉਨ੍ਹਾਂ ਪਿਆਰਿਆਂ ਦਾ ਜਨਮ-ਮਰਨ ਹੀ ਕੱਟਿਆ ਜਾਂਦਾ ਹੈ। ਇਸ ਗੱਲ ਦੀ ਗਵਾਹੀ ਉਹ ਹੇਠ ਲਿਖੀਆਂ ਪਾਵਨ ਪੰਕਤੀਆਂ ਰਾਹੀਂ ਦੇ ਰਹੇ ਹਨ:-
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥ ਜਪ੍ਹਉ ਜਿਨ ਅਰਜੁਨੁ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥
ਜਿਥੇ ਗੁਰੂ ਅਰਜਨ ਦੇਵ ਜੀ ਉਤਰੀ ਭਾਰਤ ਵਿਚ ਪ੍ਰਚਲਿਤ ਭਾਸ਼ਵਾ ਦੇ ਉਸਤਾਦ ਸਨ ਉਥੇ ਨਾਲ ਹੀ ਸੰਗੀਤਕ ਸੂਝ ਵੀ ਰੱਖਦੇ ਸਨ। ਇਸ ਸੂਝ ਸਦਕਾ ਹੀ ਜਿਥੇ ਉਨ੍ਹਾਂ ਨੇ ਆਪ ਇਲਾਹੀ ਬਾਣੀ ਦੀ ਸਿਰਜਣਾ ਕੀਤੀ ਉਥੇ ਆਪਣੇ ਤੋਂ ਪੂਰਬਲੇ ਗੁਰੂ ਸਾਹਿਬਾਨਾਂ,ਵੱਖ-ਵੱਖ ਖਿਤਿਆਂਨਾਲ ਜੁੜੇ ਹੋਏ ਭਗਤਾਂ ਅਤੇ ਭੱਟਾਂ ਦੀ ਪਵਿੱਤਰ ਬਾਣੀ ਨੂੰ ਇੱਕ ਸੁੱਚੀ ਮਾਲਾ (ਗ੍ਰੰਥ) ਵਿਚ ਪਰੋਣ ਦਾ ਇੱਕ ਅਣਥਕ ਜਤਨ ਆਰੰਭ ਕਰ ਦਿੱਤਾ। ਆਪਣੇ ਇਸ ਜਤਨ ਨੂੰ ਸ/ਲਤਾਪੂਰਵਕ ਨੇਪਰੇ ਚਾੜ੍ਹਨ ਲਈ ਉਨ੍ਹਾਂ ਵੱਲੋਂ ਆਪਣੇ ਸਮੇਂ ਦੇ ਪੰਥਕ ਵਿਦਵਾਨ ਭਾਈ ਗੁਰਦਾਸ (ਗੁਰੂ ਜੀ ਦੇ ਮਾਮਾ) ਜੀ ਦੀ ਸੇਵਾਵਾਂ ਲਈਆਂ ਗਈਆਂ।
ਇਸ ਮਹਾਨ ਅਤੇ ਵਿਲੱਖਣ ਕਾਰਜ ਦੀ ਸੰਪੂਰਨਤਾ ਭਾਦਰੋਂ ਵਦੀ ਇੱਕ (1604ਈ.) ਨੁੰ ਹੋਈ।ਇਸ ਵੱਡਆਕਾਰੀ ਗ੍ਰੰਥ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ 16 ਅਗਸਤ 1604 ਈ.ਦਿਨ ਵੀਰਵਾਰ ਨੂੰ ਕੀਤਾ ਗਿਆ। ਮਨੁੱਖੀ ਬਰਾਬਰੀ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇਣ ਵਾਲੇ ਇਸ ਗ੍ਰੰਥ ਦੇ ਪ੍ਰਕਾਸ਼ ਵਿਚ ਆਉਣ ਨਾਲਇਸ ਦੀ ਪਾਵਨ ਬਾਣੀ ਪ੍ਰਤੀ ਕੁੱਝ ਝੂਠੀਆਂ ਸ਼ਿਕਾਇਤਾਂ ਵੀ ਵਕਤ ਦੇ ਹਾਕਮ (ਅਕਬਰ) ਕੋਲ ਪਹੁੰਚਣ ਲੱਗੀਆਂ ਪਰ ਜਦੋਂ ਇਨ੍ਹਾਂ ਸ਼ਿਕਾਇਤਾਂ ਨੂੰ ਸੱਚ ਅਤੇ ਦਲੀਲ ਦੀ ਕਸਵੱਟੀ ਉਪਰ ਲਗਾਇਆ ਗਿਆਤਾਂ ਸ਼ਿਕਾਇਤ ਕਰਤਾਵਾਂ ਨੂੰ ਸ਼ਰਮਿੰਦਗੀ ਉਠਾਉਣੀ ਪਈ।
ਸਰਬਤ ਦੇ ਭਲੇ ਵਾਲੀ ਸੋਚ ਅਤੇ ਲੋਕ ਹਿੱਤਕਾਰੀ ਅਮਲਾਂ ਕਾਰਨਗੁਰੂ ਨਾਨਕ ਦਰਬਾਰ ਦੀ ਹਰਮਨ ਪਿਆਰਤਾ ਦਿਨੋਂ ਦਿਨ ਵੱਧ ਰਹੀ ਸੀ। ਇਹ ਹਰਮਨ ਪਿਆਰਤਾ ਤਤਕਾਲੀ ਹਕੂਮਤ (ਜਹਾਂਗੀਰ ਤੇ ਉਸ ਦੇ ਚੇਲੇ-ਚਾਟੜੇ) ਅਤੇ ਗੁਰੂ ਘਰ ਦੇ ਦੋਖੀਆਂ ਦੀ ਅੱਖ ਵਿਚ ਰੜਕਣ ਲੱਗ ਪਈ ਸੀ। ਇਸ ਰੜਕ ਨੇ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮੁੱਢ ਬੰਨ੍ਹਣ ਵਿਚ ਆਪਣਾ ਨਿੰਦਣਯੋਗ ਰੋਲ ਅਦਾ ਕੀਤਾ ਸੀ।
ਗੁਰੂ ਅਰਜਨ ਦੇਵ ਜੀ ਦੇ ਸਮਕਾਲ ਸਰਹਿੰਦ ਦੇ ਇਲਾਕੇ ਵਿਚ ਨਕਸ਼ਬੰਦੀ ਸਿਲਸਲੇ ਨਾਲ ਸੰਬੰਧਤ ਸ਼ੇਖ ਅਹਿਮਦ /ਾਰੂਕੀ ਦੀ ਪੂਰੀ ਚੜ੍ਹਾਈ ਸੀ। ਉਹ ਆਪਣੇ ਆਪ ਨੂੰ ਕਿਊਮ ਅਖਵਾਉਂਦਾ ਅਤੇ ਸਾਰੀ ਧਰਤੀ ਤੇ ਅਸਮਾਨ ‘ਤੇ ਆਪਣਾ ਅਧਿਕਾਰ ਜਤਾਉਂਦਾ ਸੀ। ਬਾਦਸ਼ਾਹ ਅਕਬਰ ਦੀ ਦਰਿਆਦਿਲੀ ਨੂੰ ਉਹ ਇਸਲਾਮ ਦੀ ਕਮਜ਼ੋਰੀ ਸਮਝਦਾ ਸੀ। ਇਸ ਕਮਜ਼ੋਰੀ ਨੂੰ ਦੂਰ ਕਰਕੇ ਇਸਲਾਮ ਦਾ ਬੋਲਬਾਲਾ ਕਰਨਾ ਉਹ ਆਪਣਾ ਨਿੱਜੀ ਅਤੇ ਮੁਕੱਦਸ ਕਰਤੱਵ ਸਮਝਦਾ ਸੀ।
ਇਸ ਕਰਤੱਵ ਦੀ ਪਾਲਣਾ ਹਿੱਤ ਹੀਉਸ ਨੇ ਗੁਰੂ ਅਰਜਨ ਦੇਵ ਜੀ ਨੂੰ ‘ਇਮਾਮ-ਏ-ਕੁ/ਰ’ਦਾ /ਤਵਾ ਦਿੱਤਾ ਅਤੇ ਉਨ੍ਹਾਂ ਦਾ ਮਲੀਆਮੇਟ ਕਰਨ ਲਈ ਇੱਕ ਕੱਟੜ ਸੋਚ ਦੇ ਮਾਲਿਕ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨ ਲੱਗ ਪਿਆ। ਉਸ ਨੇ ਬਾਦਸ਼ਾਹ ਨੂੰ ਦੱਸਿਆ ਕਿ‘(ਗੁਰੂ)ੂ ਅਰਜਨ ਦੇਵ ਤੁਹਾਡੇ ਅੱਬਾ ਜਾਨ ਦੇ ਚਹੇਤੇ ਸਨ ਅਤੇ ਉਸ ਦੇ ਪ੍ਰਚਾਰ ਅਤੇ ਪ੍ਰਸਾਰ ਸਦਕਾ ਕੇਵਲ ਹਿੰਦੂ ਹੀ ਨਹੀ ਸਗੋਂ ਵੱਡੀਂ ਗਿਣਤੀ ਵਿਚ ਮੁਸਲਮਾਨਵੀ ਗੁਰੂਕਿਆਂ ਦੇ ਪ੍ਰਸ਼ੰਸਕ ਬਣ ਗਏ ਹਨ। ਇਸ ਤੋਂ ਇਲਾਵਾ ਉਸ (ਗੁਰੂ) ਨੇ ਬਾਗੀ ਖੁਸਰੋ ਦੀ ਨਾ ਕੇਵਲ ਮਾਇਆ ਨਾਲ ਮਦਦ ਹੀ ਕੀਤੀ ਸਗੋਂ ਤਿਲਕ ਲਗਾ ਕੇ ਉੇਸ ਨੂੰ ਤਫ਼ਤ ਦਾ ਵਰਦਾਨ ਵੀ ਦਿੱਤਾ ਹੈ।
ਬਾਦਸ਼ਾਹ ਜਹਾਂਗੀਰ ਇੱਕ ਤਾਂ ਕੰਨਾਂ ਦਾ ਕੱਚਾ ਸੀ, ਦੂਜਾ ਉਸ ਨੂੰ ਆਪਣੇ ਰਾਜ-ਭਾਗ ਦੀ ਲੰਮੀ ਉਮਰ ਲਈ ਕੱਟੜ-ਪੰਥੀਆਂ ਦਾ ਸਹਿਯੋਗ ਚਾਹੀਦਾ ਸੀ। ਇਸ ਲਈ ਉਸ ਨੇ ਬੁਲਾਵਾ ਭੇਜ ਕੇ ਗੁਰੂ ਸਾਹਿਬ ਨੂੰ ਲਾਹੌਰ ਬੁਲਾ ਲਿਆ। ਜੇਕਰ ‘ਤੁਜ਼ਿਕੇ ਜਹਾਂਗੀਰੀ’ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਬਾਦਸ਼ਾਹ ਆਪ ਵੀ ਪੰਜਵੇਂ ਗੁਰਾਂ ਪ੍ਰਤੀ ਆਪਣੇ ਦਿਲ ਵਿਚ ਨ/ਰਤ ਭਰੀ ਬੈਠਾ ਸੀ। ਉਸ ਦੇ ਦਿਲ ਵਿਚਲੀ ਨ/ਰਤ ਅਤੇ ਮਜ਼ਹਬੀ ਤੰਗਦਿਲੀ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਚ ਆਪਣਾ ਭਰਵਾਂ ਯੋਗਦਾਨ ਪਾਇਆ।
ਜਹਾਂਗੀਰ ਦਾ ਹੁਕਮ ਪਾ ਕੇ ਮੁਰਤਜ਼ਾ ਫ਼ਾਂ ਗੁਰਦੇਵ ਨੂੰ ਗ੍ਰਿ/ਤਾਰ ਕਰਕੇ ਲਾਹੌਰ ਲੈ ਗਿਆ। ਝੂਠ-ਸੱਚ ਨੂੰ ਨਿਤਾਰਨ ਤੋਂ ਬਗ਼ੈਰ ਹੀ ਉਸ ਨੇ ਗੁਰੂ ਸਾਹਿਬ ਨੂੰ ਚੰਦਰੀ ਨੀਅਤ ਵਾਲੇ ਚੰਦੂ ਦੇ ਹਵਾਲੇ ਕਰ ਦਿੱਤਾ। ਜਾਨ ਲੈਣ ਨਾਲੋਂ ਚੰਦੂ ਗੁਰੂ ਸਾਹਿਬ ਕੋਲੋਂ ਆਪਣੀ ਈਨ ਮੰਨਵਾਉਣ ਨੂੰ ਵਧੇਰੇ ਤਰਜ਼ੀਹ ਦੇਣ ਲੱਗਾ ਪਿਆ। ਇਸ ਤਰਜ਼ੀਹ ਅਨੁਸਾਰ ਉਸ ਨੇ ਗੁਰੂ ਅਰਜਨ ਦੇਵ ਜੀ ਅੱਗੇ ਆਪਣੀਆਂ ਤਿੰਨ ਸ਼ਰਤਾਂ ਰੱਖ ਦਿੱਤੀਆਂ ਜੋ ਇਸ ਪ੍ਰਕਾਰ ਸਨ:-
ਪਹਿਲੀ ਸ਼ਰਤ- ਮੁਸਲਮਾਨ ਬਣ ਜਾਣ ਦੀ।
ਦੂਜੀ- ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਿਤ ਵਿਚਚੰਦ ਸ਼ਬਦ ਲਿਖ ਦੇਣ ਦੀ।
ਤੀਜੀ- ਸਾਹਿਬਜ਼ਾਦੇ (ਹਰਗੋਬਿੰਦ ਸਾਹਿਬ) ਵਾਸਤੇ ਉਸ (ਚੰਦੂ) ਦੀ ਬੇਟੀ ਦਾ ਸਾਕ ਸਵੀਕਾਰ ਕਰਨ ਦੀ।
ਪਹਿਲੀ ਸ਼ਰਤ ਦੇ ਜਵਾਬ ਵਿਚ ਗੁਰੂ ਸਾਹਿਬ ਨੇ ਚੰਦੂ ਨੂੰ ਦਲੀਲ ਸਾਹਿਤ ਸਮਝਾਉਂਦਿਆਂ ਕਿਹਾ ਕਿ ਜੋ ਇਨਸਾਨ ਕਿਸੇ ਲਾਲਚ ਜਾਂ ਡਰ ਕਾਰਨ ਆਪਣਾ ਧਰਮ ਤਿਆਗ ਦਿੰਦਾ ਹੈ ਉਹ ਕਿਸੇ ਵੀ ਧਰਮ ਜੋਗਾ ਨਹੀਂ ਰਹਿ ਜਾਂਦਾ। ਕਿਉਂਕਿ ਧਰਮ ਕੇਵਲ ਬਾਹਰੀ ਦਿਖਾਵਾ ਹੀ ਨਹੀਂ ਸਗੋਂ ਇੱਕ ਜੀਵਨ-ਜਾਚ ਵੀ ਹੁੰਦਾ ਹੈ।
ਦੂਜੀ ਸ਼ਰਤ ਨੂੰ ਰੱਦ ਕਰਦਿਆਂ ਗੁਰੂ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਇੱਕ ਇਲਾਹੀ ਕਿਰਤ ਹੈ ਜੋ ਕਰਤਾ ਪੁਰਖ ਦੇ ਹੁਕਮ ਵਿਚ ਰਹਿ ਕੇ ਪ੍ਰਵਾਨ ਚੜ੍ਹੀ ਹੈ,ਹੁਣ ਇਸ ਵਿਚ ਕਿਸੇ ਇੱਕ ਅਖ਼ਰ ਦਾ ਵੀ ਵਾਧਾ-ਘਾਟਾ ਨਹੀਂ ਕੀਤਾ ਜਾ ਸਕਦਾ।
ਤੀਜੀ ਗੱਲ ਜੋ ਤੇਰੀ ਬੇਟੀ ਦਾ ਸਾਕ ਨਾ ਲੈਣ ਬਾਰੇ ਹੈਇਹ /ੈਸਲਾ ਗੁਰੂ ਕੀ ਸੰਗਤ ਵੱਲੋਂ ਸਮੂਹਿਕ ਰੂਪਵਿਚ ਕੀਤਾ ਗਿਆ ਹੈ, ਜਿਸ ਨੂੰ ਪਲਟਾਉਣਾ ਸਾਡੇ ਵੱਸੋਂ ਬਾਹਰੀ ਗੱਲ ਹੈ।ਚੌਥੀ ਗੱਲ ਜੋ ਤਸੀਹੇ ਸਹਿਣ ਦੀ ਹੈ, ਉਸ ਨੂੰ ਅਸੀਂ ਪਰਮੇਸ਼ਰ ਦਾ ਭਾਣਾ ਸਮਝ ਕੇ ਖਿੜੇ-ਮੱਥੇ ਕਬੂਲ ਕਰਨ ਲਈ ਤਿਆਰ ਹਾਂ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਫ਼ਰੀਆਂ-ਫ਼ਰੀਆਂ ਸੁਣ ਕੇ ਚੰਦੂ ਪਾਪੀ ਅਤੇ ਉਸ ਦੀ ਲਾਬੀ ਨੇ ਗੁਰੂ ਸਾਹਿਬ ਨੂੰ ਯਾਸਾ(ਫ਼ੂਨ ਡੋਲ੍ਹਣ ਤੋਂ ਬਗੈਰ) ਦੇ ਕਾਨੂੰਨ ਤਹਿਤ ਸਫ਼ਤ ਸਜ਼ਾਵਾਂ ਦੇਣ ਦੀ ਠਾਣ ਲਈ।
ਇਨ੍ਹਾਂ ਸਜ਼ਾਵਾਂ ਤਹਿਤ ਜਿਥੇ ਗੁਰੂ ਸਾਹਿਬ ਨੂੰ ਜੇਠ ਮਹੀਨੇ ਦੀ ਕੜਕਦੀ ਧੁੱਪੇ ੳੁੱਬਲਦੀਆਂ ਦੇਗਾਂ ਵਿਚ ਉਬਾਲਿਆ ਗਿਆ,ਉਥੇ ਤੱਤੀ ਤੱਵੀ ਉਤੇ ਬੈਠਾ ਕੇ ਨੰਗੇ ਜਿਸਮ ਉਪਰ ਗਰਮ ਰੇਤ ਦੇ ਕੜਛੇਵੀ ਪਾਏ ਗਏ।ਇਸ ਅਕਹਿ ਅਤੇਅਸਹਿ ਤਸ਼ੱਦਦ ਨੂੰ ਪੰਜਵੇਂ ਪਾਤਸ਼ਾਹ ਨੇ‘ਦੁਖ ਵਿਚਿ ਸੂਖ ਮਨਾਈ’ਦੀ ਅਵਸਥਾ ਵਜੋਂ ਲੈਂਦਿਆਂ ਉਸ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਿਆ ਅਤੇ 30 ਮਈ 1606 ਈ. ਨੂੰ ਸ਼ਹੀਦੀ ਪ੍ਰਾਪਤ ਕਰ ਗਏ। ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖ ਇਤਿਹਾਸ ਨੂੰ ਇਕ ਇਨਕਲਾਬੀ ਮੋੜ ਵੱਲ ਮੋੜਨ ਦੇ ਨਾਲ-ਨਾਲ ਸਿੱਖ ਧਰਮ ਨੂੰ ਇੱਕ ਨਵੀਨ ਮੁਹਾਂਦਰਾ ਵੀ ਪ੍ਰਦਾਨ ਕੀਤਾ ਜਿਸ ਨੂੰ ਮੀਰੀ ਅਤੇ ਪੀਰੀ ਦੇ ਸਮਤੋਲ ਵਜੋਂ ਲਿਆ ਜਾਂਦਾ ਹੈ
ਰਮੇਸ਼ ਬੱਗਾ ਚੋਹਲਾ
1348/17/1 ਗਲੀ ਨੰ:8
ਰਿਸ਼ੀ ਨਗਰ ਐਕਸਟੈਨਸ਼ਨ(ਹੈਬੋਵਾਲ)
ਮੋਬ:9463132719
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly