(ਸਮਾਜ ਵੀਕਲੀ)
ਬੁੱਧ ਬੋਲ
ਕ੍ਰਿਸ਼ਨ ਨੇ ਅੈਸਾ ਖੇਲ ਰਚਾਇਆ ਜੀ…
ਸਾਰਾ ਸਿੱਖਿਆ ਵਿਭਾਗ ਉਨ੍ਹਾਂ ਨਚਾਇਆ ਜੀ…
ਉਨ੍ਹਾਂ ਮਾਸਟਰ ਨੂੰ ਕਲਰਕ ਬਣਾਇਆ ਜੀ..
ਕਰ ਦਿੱਤੀ ਬੱਲੇ ਬੱਲੇ ਜੀ..
ਅੰਕੜੇ ਦੱਸਦੇ ਸਿੱਖਿਆ ਉਪਰ.ਪਰ ਹਕੀਕਤ
ਵਿੱਚ ਥੱਲੇ ਥੱਲੇ ਜੀ…
ਖੱਟਿਆ ਥੋੜ੍ਹਾ ਗਵਾਇਆ ਜੀ….
ਜਦੋਂ ਦੀ ਕ੍ਰਿਸ਼ਨ ਨੇ ਖੇਲ ਰਚਾਇਆ ਜੀ..
ਕਾਗਜ਼ ਕਾਲੇ ਬਹੁਤ ਕਰਵਾਉਂਦਾ ਅੈ..ਵਿੱਚ ਅੰਕੜੇ ਬਹੁਤ ਪਵਾਉਦਾ ਅੈ..ਡੀ ਈ ਓ ਤੇ ਬੀ.ਈ ਓ ਨੂੰ ਖੂਬ ਨਚਾਉਦਾ ਅੈ..
.ਹਰ ਮਾਸਟਰ ਬੜਾ ਘਬਰਾਇਆ ਜੀ…ਜਦੋਂ ਦਾ….
ਅੌਨ ਲਾਈਨ ਮੀਟਿੰਗਾਂ ਕਰਦਾ ਏ..ਗੱਲਾਂ ਉਪਰਲੀਆਂ ਹੀ ਕਰਦਾ ਏ.ਨਾ ਝਿਪਦਾ ਤੇ ਨਾ ਡਰਦਾ ਹੈ..ਉਹ ਦਾ ਪਾਣੀ ਹੀ ਭਰਦਾ ਏ..ਸਾਰਾ ਪੰਜਾਬ ਬੰਨ੍ਹ ਬਹਾਇਆ ਏ..ਜਦੋਂ
ਗੲੀ ਮਾਸਟਰ ਦੀ ਜੀਭ ਠਾਕੀ ਜੀ
ਹੁਣ ਬਚਿਆ ਨਾ ਕੁੱਝ ਬਾਕੀ ਜੀ
ਉਨ੍ਹਾਂ ਨੂੰ ਕਿਵੇਂ ਚੁਪ ਕਰਵਾਇਆ ਜੀ…
ਜਦੋਂ ਦਾ
ਸਿੱਖਿਆ ਦਾ ਤੋਤੇ ਉਡਾ ਤੇ ਜੀ
ਸਭ ਮੈਰਿਟ ਚ ਲਿਆ ਤੇ ਜੀ
ਹੁਣ ਮਾਸਟਰ ਪੜ੍ਹਨ ਕਿਤਾਬ ਜੀ
ਪਾਈ ਪਾਈ ਦਾ ਦੇਣਾ ਜੋ ਹਿਸਾਬ ਜੀ…ਨਤੀਜਾ ਨਾ ਘੱਟ ਆਵੇ ਜੀ
ਪੇਪਰ ਮਾਸਟਰ ਆਪ ਕਰਵਾਏ ਜੀ…..ਜਦੋ….
……..
ਬੁੱਧ ਸਿੰਘ ਨੀਲੋੰ
9464370823