ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਹੱਦ ’ਤੇ ਇੰਟਰਨੈੱਟ ਸੇਵਾ ਮੁਅੱਤਲੀ ’ਚ ਵਾਧਾ

ਨਵੀਂ ਦਿੱਲੀ (ਸਮਾਜ ਵੀਕਲੀ) : ਗ੍ਰਹਿ ਮੰਤਰਾਲੇ ਨੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਹੱਦ ’ਤੇ ਇੰਟਰਨੈੱਟ ਸੇਵਾ ਮੁਅੱਤਲੀ ਦੀ ਸਮਾਂ ਹੱਦ ’ਚ ਮੰਗਲਵਾਰ ਰਾਤ ਤਕ ਵਧਾ ਦਿੱਤੀ ਹੈ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ। ਇਨ੍ਹਾਂ ਹੱਦਾਂ ’ਤੇ ਕਿਸਾਨ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਸਾਲ ਨਵੰਬਰ ਮਹੀਨ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਥਾਵਾਂ ਦੇ ਨਾਲ-ਨਾਲ ਨੇੜਲੇ ਖੇਤਰਾਂ ਵਿੱਚ ਵੀ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ। ਇਹ ਮੁਅੱਤਲੀ 31 ਜਨਵਰੀ ਰਾਤ 11 ਵਜੇ ਤੋਂ ਸ਼ੁਰੂ ਹੋਈ ਅਤੇ 2 ਫਰਵਰੀ ਰਾਤ 11 ਵਜੇ ਤਕ ਜਾਰੀ ਰਹੇਗੀ।

Previous articleਦਿੱਲੀ ਪੁਲੀਸ ਨੇ ਸਿੰਘੂ, ਗਾਜ਼ੀਪੁਰ ਤੇ ਟਿਕਰੀ ਹੱਦ ’ਤੇ ਟਰੈਫਿਕ ਰੂਟ ਬਦਲੇ
Next articleਗਣਤੰਤਰ ਦਿਵਸ ਹਿੰਸਾ ਮਾਮਲਾ: ਹਾਈ ਕੋਰਟ ਵੱਲੋਂ ਦਿੱਲੀ ਪੁਲੀਸ, ਇੰਟੈਲੀਜੈਂਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਸਬੰਧੀ ਪਟੀਸ਼ਨ ਖਾਰਜ