ਮਿਸ਼ਨ ਫਤਹਿ ਨੂੰ ਫਤਹਿ ਕਰਨ ਵਾਲੇ ਯੋਧਿਆਂ ਦਾ ਸਨਮਾਨ ਸਿਰਫ ਬਿਆਨਾਂ ਤੱਕ ਸੀਮਤ-ਢਿੱਲੋਂ
ਪਹਿਲੇ ਦਿਨ ਜਿਲ੍ਹਾ ਮੋਗਾ ਦੇ ਸੱਤ ਸਾਥੀ ਭੁੱਖ ਹੜਤਾਲ ਤੇ ਬੈਠੇ
ਚੰਡੀਗੜ੍ਹ (ਸਮਾਜ ਵੀਕਲੀ) ( ਔਲਖ ) : ਪੰਜਾਬ ਦੇ ਸਿਹਤ ਕਾਮਿਆਂ ਦੇ ਏਕੇ ਤੇ ਆਧਾਰਿਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਕਰੋ ਜਾਂ ਮਰੋ ਨੀਤੀ ਤਹਿਤ ਡਾਇਰੈਕਟਰ ਸਿਹਤ ਅਤੇ ਪ੍ਰੀਵਾਰ ਭਲਾਈ ਦਫਤਰ ਚੰਡੀਗੜ੍ਹ ਵਿਖੇ ਅੱਜ ਲੜੀਵਾਰ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਅੱਜ ਪਹਿਲੇ ਦਿਨ ਮੋਗਾ ਜਿਲ੍ਹਾ ਦੇ ਸੱਤ ਮੁਲਾਜ਼ਮ ਭੁੱਖ ਹੜਤਾਲ ਤੇ ਬੈਠੇ ।
ਇਸ ਮੌਕੇ ਗੌਰਮਿੰਟ ਟੀਚਰ ਯੂਨੀਅਨ ਵਿਗਿਆਨਕ ਪੰਜਾਬ ਦੇ ਪ੍ਰਧਾਨ ਹਰਜੀਤ ਸਿੰਘ ਬਸੋਤਾ ਅਤੇ ਪ੍ਰੈਸ ਸਕੱਤਰ ਐਨ.ਡੀ. ਤਿਵਾੜੀ ਨੇ ਆਪਣਾ ਭਰਾਤਰੀ ਸੰਦੇਸ਼ ਦਿੱਤਾ ਅਤੇ ਭੁੱਖ ਹੜਤਾਲ ਸ਼ੁਰੂ ਕਰਵਾਈ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸੂਬਾ ਕਨਵੀਨਰ ਕੁਲਬੀਰ ਸਿੰਘ ਢਿੱਲੋਂ ਅਤੇ ਨਿੰਦਰ ਕੌਰ ਮੁਕਤਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਹਿ ਨੂੰ ਫਤਹਿ ਕਰਨ ਵਾਲੇ ਯੋਧਿਆਂ ਦਾ ਸਨਮਾਨ ਸਿਰਫ ਕਾਗਜਾਂ ਤੱਕ ਹੀ ਸੀਮਤ ਹੈ, ਅਸਲ ਵਿੱਚ ਇਹ ਯੋਧੇ ਪਿਛਲੇ 10 ਮਹੀਨਿਆਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਤੇ ਨਜਾਇਜ਼ ਪਰਚਿਆਂ ਦਾ ਸਾਹਮਣਾ ਕਰ ਰਹੇ ਹਨ ।
ਉਹਨਾਂ ਦੱਸਿਆ ਕਿ ਸੰਘਰਸ਼ ਕਮੇਟੀ ਨੇ ਕੱਚੇ ਕਾਮਿਆਂ ਨੂੰ ਪੱਕੇ ਕਰਨ, ਨਵ ਨਿਯੁਕਤ ਮਲਟੀਪਰਪਜ਼ ਕਾਮਿਆਂ ਦਾ ਪ੍ਰੋਬੇਸ਼ਨ ਪੀਰੀਅਡ 2 ਸਾਲ ਕਰਨ ਅਤੇ ਕਰੋਨਾ ਯੋਧਿਆਂ ਨੂੰ ਸਪੈਸ਼ਲ ਇੰਸੈਂਟਿਵ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੇ ਹਲਕਿਆਂ ਵਿੱਚ ਝੰਡਾ ਮਾਰਚ ਕਰਕੇ ਸਰਕਾਰ ਤੋਂ ਮੀਟਿੰਗਾਂ ਦਾ ਸਮਾਂ ਲਿਆ ਸੀ ਪਰ ਉਕਤ ਮੀਟਿੰਗਾਂ ਬੇਸਿੱਟਾ ਰਹੀਆਂ, ਉਲਟਾ ਬਠਿੰਡਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਮੰਗ ਪੱਤਰ ਦੇਣ ਜਾ ਰਹੇ ਜੱਥੇਬੰਦੀ ਦੇ 15 ਆਗੂਆਂ ਅਤੇ 100 ਅਣਪਛਾਤਿਆਂ ਤੇ ਸਰਕਾਰ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਉਹਨਾਂ ਦਰਜ ਕੀਤੇ ਪਰਚਿਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਿੰਨੀ ਦੇਰ ਸਰਕਾਰ ਵੱਲੋਂ ਉਕਤ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ, ਉਨੀਂ ਦੇਰ ਇਹ ਲੜੀਵਾਰ ਭੁੱਖ ਹੜਤਾਲ ਜਾਰੀ ਰਹੇਗੀ । ਉਹਨਾਂ ਦੱਸਿਆ ਕਿ 22 ਜਨਵਰੀ ਨੂੰ ਸ਼੍ਰੀ ਮੁਕਤਸਰ ਸਾਹਿਬ, 23 ਨੂੰ ਅਮਿ੍ਰਤਸਰ ਸਾਹਿਬ ਅਤੇ 24 ਨੂੰ ਤਰਨਤਾਰਨ ਜਿਲ੍ਹਾ ਭੁੱਖ ਹੜਤਾਲ ਤੇ ਬੈਠੇਗਾ ਅਤੇ ਬਾਕੀ ਜਿਲ੍ਹੇ ਇਸ ਦੀ ਨਿਰੰਤਰਤਾ ਨੂੰ ਕਾਇਮ ਰੱਖਣਗੇ। ਇਸ ਭੁੱਖ ਹੜਤਾਲ ਵਿੱਚ ਰੈਗੂਲਰ ਕਾਮਿਆਂ ਤੋਂ ਇਲਾਵਾ ਕੱਚੇ ਕਾਮੇ ਅਤੇ ਨਵ ਨਿਯੁਕਤ ਮਲਟੀਪਰਪਜ਼ ਕਾਮੇ ਵੀ ਹਾਜਰ ਸਨ । ਅੱਜ ਕੁਲਬੀਰ ਸਿੰਘ ਢਿੱਲੋਂ, ਜਸਪ੍ਰੀਤ ਸਿੰਘ, ਪਲਵਿੰਦਰ ਸਿੰਘ, ਕਮਲਜੀਤ ਕੌਰ, ਜਸਪ੍ਰੀਤ ਕੌਰ, ਗੁਰਜੀਤ ਕੌਰ ਅਤੇ ਰੁਪਿੰਦਰ ਕੌਰ ਭੁੱਖ ਹੜਤਾਲ ਤੇ ਬੈਠੇ।
ਇਸ ਮੌਕੇ ਉਕਤ ਤੋਂ ਇਲਾਵਾ ਗਗਨਦੀਪ ਸਿੰਘ ਭੁੱਲਰ, ਹਰਵਿੰਦਰ ਪਾਲ ਅਤੇ ਹਰਜਿੰਦਰ ਸਿੰਘ ਫਤਿਹਗੜ੍ਹ ਸਾਹਿਬ, ਮਹਿੰਦਰ ਪਾਲ ਲੂੰਬਾ ਮੋਗਾ, ਜਸਵਿੰਦਰ ਸ਼ਰਮਾ ਬਠਿੰਡਾ, ਸੁਖਵਿੰਦਰ ਸਿੰਘ ਮੁਕਤਸਰ, ਜਸਕਰਨ ਲੰਬੀ, ਰਮਨਦੀਪ ਭੁੱਲਰ, ਮਨਦੀਪ ਸਿੰਘ ਭਿੰਡਰ, ਰਣਧੀਰ ਸਿੰਘ ਸੰਗਰੂਰ, ਜਸਵਿੰਦਰ ਸਿੰਘ ਪ੍ਰਧਾਨ, ਮਨਧੀਰ ਸਿੰਘ ਰੋਪੜ, ਅਮਿ੍ਰਤਸਰ ਸਾਹਿਬ, ਕਰਮਦੀਨ ਸੰਗਰੂਰ, ਸੁਖਬੀਰਪਾਲ ਰੋਪੜ, ਚਾਨਣ ਦੀਪ ਸਿੰਘ ਸਿੰਘ ਮਾਨਸਾ, ਅਸ਼ੋਕ ਕੁਮਾਰ, ਨਵਦੀਪ ਕਾਠ, ਯਸ਼ਪਾਲ, ਪ੍ਰਦੀਪ ਸਿੰਘ, ਗੁਰਚਰਨ ਕੌਰ , ਕਿਰਨਜੀਤ ਕੌਰ, ਰਾਣੀ ਕੌਰ, ਚਰਨਜੀਤ ਕੌਰ, ਸੁਖਪਾਲ ਕੌਰ ਆਦਿ ਤੋਂ ਇਲਾਵਾ ਪੰਜਾਬ ਭਰ ਤੋਂ ਸੈਕੜੇ ਸਿਹਤ ਕਰਮਚਾਰੀ ਹਾਜਰ ਸਨ ।