ਸਾੳੂਥਾਲ ਚ ਦਿਵਾਲੀ ਤਿਓੁਹਾਰ ਨੂੰ ਸਮਰਪਿਤ ਸੱਭਿਆਚਾਰ ਪ੍ਰੋਗਰਾਮ 10 ਨੂੰ 

ਗੋਲਡਨ ਵਿਰਸਾ ਯੂ.ਕੇ ਦੇ ਪ੍ਬੰਧਕ ਪੋਸਟਰ ਜਾਰੀ ਕਰਦੇ ਹੋੲੇ 

ਲੰਡਨ – (ਰਾਜਵੀਰ ਸਮਰਾ )ਭਾਰਤ ਦੇ ਅਮੀਰ ਵਿਰਸੇ ਨਾਲ ਸੰਬਧਿਤ ਦਿਵਾਲੀ ਤਿਓੁਹਾਰ ਨੂੰ ਸ਼ਰਧਾ ਤੇ ਉਤਸਾਹ ਨਾਲ ਮਨਾਉਣ ਲਈ ਲੰਡਨ ਚ ਵਸਦੇ ਭਾਰਤੀ ਭਾਈਚਾਰੇ ਦੇ ਲੋਕਾ ਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆ ਦਿਵਾਲੀ ਤਿਓਹਾਰ ਸਮਾਗਮ ਦੇ ਮੁੱਖ ਪ੍ਰਬੰਧਕ ਦਲਬੀਰ ਸਿੰਘ ਸੰਧੂ, ਰਵਿੰਦਰ ਸਿੰਘ ਧਾਲੀਵਾਲ ,ਰਾਜਿੰਦਰ ਸਿੰਘ ਮੱਕੜ, ਟੋਨੀ ਸ਼ੇਰਗਿੱਲ ਤੇ ਗੁਰਚਰਨ ਸਿੰਘ, ਬਲਵਿੰਦਰ ਰਧੰਾਵਾ. ਸਚਿਨ ਗੁਪਤਾ, ਜੋਗਾ ਸਿੰਘ ਢੰਡਵਾੜ ਨੇ ਦਿਵਾਲੀ ਮੇਲੇ ਦਾ ਪੋਸਟਰ ਰਿਲੀਜ ਕਰਦਿਆ ਦੱਸਿਆ ਕਿ 10 ਨਵੰਬਰ 2018, ਦਿਨ ਸ਼ਨੀਵਾਰ  ਨੂੰ ਮਿੰਨੀ ਪੰਜਾਬ ਸਾਊਥਾਲ (ਮੌਨਸੂਨ ਬੈਕਿਉਟਿੰਗ) ਵਿਖੇ ਹੋ ਰਹੇ ਦਿਵਾਲੀ ਮੇਲੇ ਮੌਕੇ  ਗੋਲਡਨ ਵਿਰਸਾ ਯੂ .ਕੇ. ਵੱਲੋ ਰੰਗਾਰੰਗ ਪ੍ਰੋਗਰਾਮ ਲਈ ਪ੍ਸਿੱਧ ਲੋਕ ਗਾਇਕ ਹਰਭਜਨ ਸ਼ੇਰਾ, ਜੋਹਨ ਬੇਦੀ, ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ | ਜੋ ਆਪਣੇ ਸੱਭਿਆਚਾਰ ਗੀਤਾ ਨਾਲ ਹਾਜਰ ਸਰੋਤਿਆ ਨੂੰ ਮੰਤਰ -ਮੁਗਧ ਕਰਨਗੇ | ਉਨਾਂ ਦੱਸਿਆ ਕਿ ਉਕਤ ਸਾਲਾਨਾ ਸੱਭਿਆਚਾਰਕ ਰੰਗਾ -ਰੰਗ ਪ੍ਰੋਗਰਾਮ ਦੌਰਾਨ ਪੰਜਾਬ ਦੇ ਅਮੀਰ ਵਿਰਸੇ ਨਾਲ ਸਬੰਧਿਤ ਲੋਕ-ਨਾਚ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤਾ ਜਾਵੇਗਾ| ਉਨਾਂ ਦੱਸਿਆ ਕਿ ਦਿਵਾਲੀ ਮੇਲੇ ਦੀਆ ਤਿਆਰੀਆ ਨੂੰ ਲੈ ਕੇ ਪ੍ਰਬੰਧਕਾ ਵੱਲੋ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ |

Previous articleਸ਼ਬਰੀਮਾਲਾ ਵਿਵਾਦ: ਮਹਿਲਾਵਾਂ ਨੂੰ ਮੰਦਰ ਤੱਕ ਨਾ ਪਹੁੰਚਣ ਦਿੱਤਾ
Next articleCall for new green innovations to tackle climate change