(ਸਮਾਜ ਵੀਕਲੀ)
ਜਦੋਂ ਆਉਂਦਾ ਪੋਹ ਮਹੀਨਾ ,
ਸੁਣ ਕੰਬ ਜਾਂਦਾ ਸੀਨਾ।
ਕਿੰਝ ਸੁਣਾਈਏ ਜੀ ਬਾਤਾਂ,
ਉਹ ਠੰਡੀਆਂ ਸੀ ਰਾਤਾਂ।
ਝੂਠੀਆਂ ਕਸਮਾਂ ਸੀ ਪਾਈਆਂ,
ਫ਼ੌਜਾਂ ਆਨੰਦਪੁਰ ਛੱਡ ਆਈਆਂ।
ਜ਼ਾਲਮ ਜ਼ੁਲਮ ਸੀ ਕਮਾਉਂਦੇ,
ਅੱਗੇ ਫੌਜ ਲੈ ਕੇ ਆਉਂਦੇ।
ਸਰਸਾ ਨਦੀ ਕਹਿਰ ਕਮਾਇਆ,
ਮੌਕੇ ‘ਤੇ ਪਾਣੀ ਚੜ੍ਹ ਆਇਆ ।
ਕੀਰਤਨ ਆਸਾ ਵਾਰ ਦਾ ਕਰਾਇਆ,
ਇਤਿਹਾਸ ਪਾਣੀ ਨੇ ਮਟਾਇਆ।
ਪਰਿਵਾਰ ਵਿਛੋੜੇ ਸੀ ਪਾਏ,
ਰਸਤੇ ਵੱਖ- ਵੱਖ ਸੀ ਕਰਾਏ।
ਵਾਰੀ ਵੱਡੇ ਪੁੱਤਰਾਂ ਦੀ ਆਈ,
ਚਮਕੌਰ ਗੜ੍ਹੀ ‘ਚ ਜਾਨ ਬਾਜ਼ੀ ਲਾਈ।
ਛੋਟੇ ਮਾਤਾ ਗੁਜਰੀ ਨਾਲ ਜਾਂਦੇ,
ਗੰਗੂ ਘਰ ਸੀ ਲਿਆਂਦੇ।
ਫਿਰ ਸਰਕਾਰ ਨੂੰ ਸੀ ਦੱਸਿਆ ,
ਠੰਡੇ ਬੁਰਜ ਵਿੱਚ ਗਿਆ ਰੱਖਿਆ।
ਚੱਲੀ ਸੂਬੇ ਦੀ ਕਚਹਿਰੀ,
ਸਾਹਮਣੇ ਖੜ੍ਹੇ ਸੀ ਵੈਰੀ।
ਕਦੇ ਝੁਕੇ ਨਹੀਓ ਸੂਰੇ ,
ਵੈਰੀ ਜ਼ੁਲਮਾਂ ਦੇ ਮੂਹਰੇ।
ਝੂਠੇ ਨੰਦ ਕਹਿਰ ਵਰਤਾਇਆ,
ਸੀ ਖਾਨਾਂ ਉਕਸਾਇਆ।
ਫੁਰਮਾਨ ਜਾਰੀ ਸੀ ਹੋਇਆ ,
ਹਰ ਇੱਕ ਅੱਖ ਹੰਝੂ ਚੋਇਆ।
ਜਿਉਂਦੇ ਨੀਂਹਾਂ ਵਿੱਚ ਚਿਣਵਾਏ,
ਸੂਰੇ ਅਮਰ ਕਹਾਏ,
“ਬਲਕਾਰ” ਕਲਮ ਚਲਾਵੇ,
ਕੁਰਬਾਨੀ ਨੂੰ ਸੀਸ ਝੁਕਾਵੇ।
ਬਲਕਾਰ ਸਿੰਘ ਭਾਈ ਰੂਪਾ
8727892570