ਵਾਸ਼ਿੰਗਟਨ (ਸਮਾਜ ਵੀਕਲੀ) : ਭਾਰਤ ਵੱਲੋਂ ਅਮਰੀਕਾ ਤੋਂ ਖਰੀਦੇ ਗਏ ਹਥਿਆਰਾਂ ਵਿੱਚ ਟਰੰਪ ਪ੍ਰਸ਼ਾਸਨ ਦੇ ਆਖਰੀ ਸਾਲ ਦੌਰਾਨ ਜ਼ਬਰਦਸਤ ਵਾਧਾ ਹੋਇਆ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਇਹ ਸਾਲ 2020 ਵਿਚ 62 ਕਰੋੜ ਡਾਲਰ ਤੋਂ ਵੱਧ ਕੇ 3.4 ਅਰਬ ਡਾਲਰ ਹੋ ਗਏ। ਅਮਰੀਕੀ ਰੱਖਿਆ ਕਾਰਪੋਰੇਸ਼ਨ ਏਜੰਸੀ (ਡੀਐੱਸਸੀਏ) ਅਨੁਸਾਰ ਭਾਰਤ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਵਿਚ ਉਛਾਲ ਅਜਿਹੇ ਸਮੇਂ ਆਇਆ ਜਦੋਂ 2020 ਵਿਚ ਅਮਰੀਕਾ ਤੋਂ ਦੂਜੇ ਦੇਸ਼ਾਂ ਨੂੰ ਹਥਿਆਰਾਂ ਦੀ ਕੁਲ ਵਿਕਰੀ ਘਟ ਕੇ 50.8 ਅਰਬ ਡਾਲਰ ਰਹਿ ਗਈ। ਅਮਰੀਕਾ ਨੇ 2019 ਵਿੱਚ 55.7 ਅਰਬ ਡਾਲਰ ਦੇ ਹਥਿਆਰ ਦੂਜੇ ਦੇਸ਼ਾਂ ਨੂੰ ਵੇਚੇ ਸਨ, ਜਦੋਂ ਕਿ 2017 ਵਿੱਚ ਇਹ ਅੰਕੜਾ 41.9 ਡਾਲਰ ਸੀ। ਅੰਕੜਿਆਂ ਅਨੁਸਾਰ ਸਾਲ 2020 ਵਿੱਚ ਯੂਐੱਸ ਦੇ ਹਥਿਆਰਾਂ ਦੇ ਵੱਡੇ ਖਰੀਦਦਾਰ ਭਾਰਤ ਨੇ ਸਾਲ 2019 ਵਿੱਚ 62 ਕਰੋੜ ਡਾਲਰ ਦੇ ਮੁਕਾਬਲੇ ਸਾਲ 2020 ਵਿੱਚ 3.4 ਅਰਬ ਡਾਲਰ ਦੇ ਹਥਿਆਰ ਖਰੀਦੇ।
HOME ਸਾਲ 2020 ’ਚ ਭਾਰਤ ਨੇ 3.4 ਅਰਬ ਡਾਲਰ ਦੇ ਹਥਿਆਰ ਖਰੀਦ ਕੇ...