ਸਾਡੇ ਹੱਕ

ਗਗਨਦੀਪ ਕੌਰ ਧਾਲੀਵਾਲ

(ਸਮਾਜ ਵੀਕਲੀ)

ਗੱਲ ਸਾਡੇ ਹੱਕਾਂ ਦੀ ਏ
ਗੱਲ ਸੜਕਾਂ ਉੱਤੇ ਬੈਠ ਦਿੱਤੇ ਧਰਨੇ ਰੈਲੀਆਂ ਦੀ ਨਹੀਂ
ਗੱਲ ਸਾਡੇ ਹੱਕਾਂ ਦੀ ਏ
ਸਾਡੇ ਜ਼ਮੀਰ ਉੱਤੇ ਵੱਜੀਆਂ ਡੂੰਘੀਆਂ ਸੱਟਾਂ ਦੀ ਏ
ਜਦੋਂ ਬੇ-ਮੌਸਮੇ ਬਰਬਾਦ ਹੋਈ ਫਸਲ
ਗੱਲ ਅੱਖਾਂ ਵਿੱਚ ਤਿੱਪ-ਤਿੱਪ ਚੋਂਦੇ ਹੰਝੂਆਂ ਦੀ ਏ
ਬਿਨਾਂ ਕਸੂਰੋ ਸੜਕਾਂ ਉੱਤੇ ਪਾਲੇ ਠਰਦੇ
ਗੱਲ ਮਾਸੂਮਾਂ ਦੀ ਏ
ਲਹੂ ਪਸੀਨਾ ਬਣ ਚੋਂਦਾ
ਗੱਲ ਹਾੜ-ਜੇਠ ਦੀਆਂ ਧੁੱਪਾਂ ਵਿੱਚ ਤੱਪਦੇ
ਨੰਗੇ ਪੈਰਾਂ ਦੀ ਏ
ਢਿੱਡ ਭਰਦਾ ਪੂਰੀ ਦੁਨੀਆ ਦਾ ਜੋ
ਗੱਲ ਸ਼ਾਹੂਕਾਰਾਂ ਦੇ ਕਰਜੇ ਹੇਠ ਦੱਬੇ ਕਿਸਾਨਾਂ ਦੀ ਏ
ਮਿੱਟੀ ਦੇ ਨਾਲ ਮਿੱਟੀ ਹੋਇਆ
ਮਿੱਟੀ ਵਿੱਚ ਮਿਲ ਜਾਣਾ
ਫਸਲ ਰੋੜ ਜੋ ਲੈ ਗਏ
ਗੱਲ ਬੇਵਕਤ ਚੜ੍ਹ ਆਏ ਤੂਫ਼ਾਨਾਂ ਦੀ ਏ
ਮਾੜੀ ਕਿਸਮਤ ਤੇ ਜੋ ਸਲਫਾਸ ਜ਼ਹਿਰ ਖਾ ਮਰਦਾ
ਗੱਲ ਉਸ ਕਿਸਾਨ ਪੁੱਤ ਦੀ ਏ
ਗੱਲ ਬਜ਼ੁਰਗਾਂ ਤੇ ਵਰਦੀਆਂ ਲਾਠੀਆਂ
ਤੇ ਮਾਰਾਂ ਦੀ ਏ
ਝੂਠ ਨੂੰ ਸਲਾਮ,ਸੱਚ ਨੂੰ ਫਾਂਸੀ
ਗੱਲ ਬਦਲੇ ਕਿਰਦਾਰਾਂ ਦੀ ਏ
ਧਾਲੀਵਾਲ ਅਣਮਿੱਥੇ ਸਮੇਂ ਚੜ੍ਹ ਆਇਆ ਜੋ ਸੂਰਜ
ਗਗਨ ਗੱਲ ਭੈੜੇ ਕਾਨੂੰਨਾਂ ਦੀ ਏ ।
ਗਗਨਦੀਪ ਧਾਲੀਵਾਲ
ਝਲੂਰ 
ਬਰਨਾਲਾ ।
Previous articleਚੰਡੀਗੜ੍ਹ ਲਈ ਰਵਾਨਾ ਹੋਏ ਜਿਲ੍ਹਾ ਮਾਨਸਾ ਦੇ ਸਿਹਤ ਮੁਲਾਜ਼ਮ
Next articleਭਗਤ ਸਿੰਘ