ਸਾਡੇ ਸਕੂਲ ਤੇ ਕੋਰੋਨਾ

ਅਮਰਜੀਤ ਕੰਬੋਜ਼

ਸਮਾਜ ਵੀਕਲੀ

ਜਾ ਕਰੋਨਾ, ਹੁਣ ਤਾਂ ਜਾ ਕੋਰੋਨਾ,
ਤੂੰ ਇੱਕ ਸਾਲ ਸਾਡਾ ਗੁਆਇਆ ।
ਅਧਿਆਪਕਾਂ ਸਾਡਿਆਂ ਆਨਲਾਈਨ ਬਹੁਤ ਪੜ੍ਹਾਇਆ,
ਜਿਸ ਦਾ ਅਸੀ ਬਹੁਤ ਲਾਭ ਉਠਾਇਆ।
ਤੈਨੂੰ ਮਰਨ ਲਈ ਲੱਭਿਆ ਨਾ ਕੋਈ ਕੋਨਾ,
ਜਾ ਕਰੋਨਾ, ਹੁਣ ਤਾਂ ਜਾ ਕੋਰੋਨਾ ।

7 ਜਨਵਰੀ ਨੂੰ ਸਕੂਲ ਸੀ ਲੱਗੇ,
ਅਧਿਆਪਕਾਂ ਦੇ ਆਉਣ ਤੋਂ ਪਹਿਲਾਂ ਹੀ,
ਅਸੀਂ ਆ ਗੲੇ ਸਕੂਲ ਦੇ ਅੱਗੇ ।
ਸਾਨੂੰ ਚੜ੍ਹ ਗਿਆ ਸੀ ਚਾਅ,
ਅਸੀਂ ਅਧਿਆਪਕਾਂ ਦੇ ਆ ਗਲ ਲੱਗੇ ।
ਨੱਚਣ ਲੱਗੇ ਸਿਮਰਨ, ਗਗਨ ਤੇ ਨੋਨਾ,
ਜਾ ਕਰੋਨਾ, ਹੁਣ ਤਾਂ ਜਾ ਕੋੋਰੋਨਾ ।

ਸਾਡੇ ਅਧਿਆਪਕਾਂ ਦੋ ਮਹੀਨਿਆਂ ਵਿੱਚ ਬਹੁਤ ਪੜ੍ਹਾਇਆ,
ਹਰ ਸ਼ਬਦ ਸਾਡੇ ਦਿਮਾਗ ਵਿੱਚ ਬਿਠਾਇਆ ।
ਸਾਡੀ ਇਹ ਖੁਸ਼ੀ ਤੈਨੂੰ ਰਾਸ ਨਹੀਂ ਆਈ,
ਦੋ ਪੇਪਰ ਹੋਣ ਤੋਂ ਬਾਅਦ ਮੱਚ ਗਈ ਦੁਹਾਈ ।
ਸਾਡੇ ਸਕੂਲ ਫਿਰ ਬੰਦ ਕਰਵਾਏ,
ਚੁੱਪ ਹੋ ਗਈ ਸੋਨਾ ਮੋਨਾ,
ਜਾ ਕਰੋਨਾ, ਹੁਣ ਤਾਂ ਜਾ ਕੋਰੋਨਾ ।

31 ਮਾਰਚ ਨੂੰ ਸਾਡਾ ਰਿਜਲਟ ਸੀ ਆਉਣਾ,
ਅਸੀਂ ਸੀ ਇਸ ਦਿਨ ਭੰਗੜਾ ਪਾਉਣਾ ।
ਸਾਡੇ ਸਾਰੇ ਮਰ ਗਏ ਚਾਅ,
ਤੂੰ ਸਾਨੂੰ ਕਰ ਦਿੱਤਾ ਤਬਾਹ ।
1 ਅਪ੍ਰੈਲ ਨੂੰ ਸੀ ਨਵੀਂ ਜਮਾਤ ਵਿੱਚ ਸੀ ਜਾਣਾ,
ਤੂੰ ਸਾਡਾ ਵਿਗਾੜ ਦਿੱਤਾ ਤਾਣਾ ਬਾਣਾ ।
ਹੱਥ ਜੋੜੇ ਤੇਰੇ ਮੈਂ ਅੰਦਰ ਵੜ ਕੇ ਰੋਨਾ,
ਜਾ ਕਰੋਨਾ, ਹੁਣ ਤਾਂ ਜਾ ਕੋਰੋਨਾ ।

ਅਮਰਜੀਤ ਕੰਬੋਜ਼

ਈ ਟੀ ਟੀ ਅਧਿਆਪਕ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਵਾਈ ਕੋ ਭੋਖੜੀ
ਬਲਾਕ ਮਮਦੋਟ ਜਿਲ੍ਹਾਂ ਫਿਰੋਜ਼ਪੁਰ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਪੀੜਤ ਅਧਿਆਪਕਾਂ ਦੀ ਕੁਆਰਨਟਾਇਨ ਛੁੱਟੀ ਖਤਮ ਕਰਨ ਪ੍ਰਤੀ ਰੋਸ
Next articleਵਿਛੋੜਾ