(ਸਮਾਜ ਵੀਕਲੀ)
ਪੁਸਤਕ ਲਿਖਣਾ ਕੋਈ ਛੋਟੀ ਅਤੇ ਸਾਧਾਰਨ ਗੱਲ ਨਹੀਂ ਹੁੰਦੀ। ਇਸ ਦੇ ਲਈ ਲੇਖਕ ਦਾ ਵਿਸ਼ਾਲ ਗਿਆਨ ਭੰਡਾਰ , ਤਜੁਰਬਾ ਅਤੇ ਵਿਸਤ੍ਰਿਤ ਸ਼ਬਦਬੋਧ ਅਤੀ ਜ਼ਰੂਰੀ ਹੈ। ਪੁਸਤਕ ” ਸਾਡੇ ਇਤਿਹਾਸ ਦੇ ਪੰਨੇ ” ਸ੍ਰੀ ਰਾਬਿੰਦਰ ਸਿੰਘ ਰੱਬੀ ਜੀ ਵੱਲੋਂ ਲਿਖੀ ਗਈ ਹੈ। ਇਹ ਇੱਕ ਅਜਿਹੀ ਪੁਸਤਕ ਹੈ , ਜੋ ਸਾਨੂੰ ਸਾਡੇ ਸਿੱਖ ਇਤਿਹਾਸ , ਵਿਰਸੇ ਅਤੇ ਇਸ ਦੀ ਮਹਾਨਤਾ ਤੋਂ ਬਹੁਤ ਗਹਿਰਾਈ ਨਾਲ ਜਾਣੂੰ ਕਰਵਾਉਂਦੀ ਹੈ। ਲੇਖਕ ਨੇ ਇਸ ਦੀ ਪ੍ਰਮਾਣਿਕਤਾ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ‘ ਇੰਗਲਿਸ਼ ਸਪੀਕਿੰਗ ਕੋਰਸ ‘ ਦੀ ਤਰ੍ਹਾਂ ਇਸ ਪੁਸਤਕ ਨੂੰ ਦੋ ਮਹੀਨੇ ਵਿੱਚ ਪਡ਼੍ਹ ਕੇ ਗਹਿਰਾਈ ਨਾਲ ਤੇ ਡੂੰਘਾਈ ਨਾਲ ਇਤਿਹਾਸਕ ਤੱਥਾਂ ਤੋਂ ਜਾਣੂੰ ਹੋਇਆ ਜਾ ਸਕਦਾ ਹੈ।
ਇਹ ਪੁਸਤਕ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦਾ ਗਿਆਨ ਕਰਵਾਉਂਦੀ ਹੈ ਅਤੇ ਹਰ ਵਿਦਿਆਰਥੀ , ਹਰ ਇਨਸਾਨ , ਅਧਿਆਪਕ ਤੇ ਹਰ ਉਮਰ ਵਰਗ ਲਈ ਗਿਆਨ ਦਾ ਬਹੁਤ ਹੀ ਮਹੱਤਵਪੂਰਨ ਸੋਮਾ ਹੈ। ਇਸ ਪੁਸਤਕ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਸਿੱਖ ਧਰਮ ਦਾ ਪ੍ਰਮਾਣਿਕਤਾ ਸਹਿਤ ਹਰ ਪੱਖੋਂ ਬਹੁਤ ਹੀ ਬਰੀਕੀ , ਗਹਿਰਾਈ ਅਤੇ ਡੂੰਘਾਈ ਨਾਲ ਗਿਆਨ ਪ੍ਰਦਾਨ ਕਰਦੀ ਹੈ , ਜੋ ਕਿ ਹੋਰ ਕਿਸੇ ਵੀ ਪੁਸਤਕ ਵਿਚ ਆਮ ਦੇਖਣ ਨੂੰ ਨਹੀਂ ਮਿਲਦਾ। ਪੁਸਤਕ ਦੀ ਕੀਮਤ ਵੀ ਬਹੁਤ ਹੀ ਘੱਟ ਭਾਵ ਇੱਕ ਸੌ ਰੁਪਏ ਹੈ ਤੇ ਹਰ ਵਰਗ ਦੇ ਵਿਦਿਆਰਥੀ ਤੇ ਇਨਸਾਨ ਲਈ ਬਹੁਤ ਹੀ ਸੌਖੇ ਢੰਗ ਨਾਲ ਉਪਲੱਬਧ ਹੋ ਸਕਦੀ ਹੈ।
ਹੋਰ ਪੁਸਤਕਾਂ ਲਿਖਣੀਆਂ ਭਾਵੇਂ ਵੱਖਰੀ ਗੱਲ ਹੈ , ਪਰ ਕਿਸੇ ਧਰਮ ਵਿਸ਼ੇਸ਼ ਦੀ ਪੁਸਤਕ ਲਿਖਣੀ ਤੇ ਉਸ ਦੀ ਪ੍ਰਮਾਣਿਕਤਾ ਨੂੰ ਵੀ ਧਿਆਨ ਵਿੱਚ ਰੱਖਣਾ , ਇਹੋ ਇਸ ਪੁਸਤਕ ਦੀ ਬਹੁਤ ਵੱਡੀ ਵਿਸ਼ੇਸ਼ ਮਹਾਨਤਾ ਕਹੀ ਜਾ ਸਕਦੀ ਹੈ। ਜੇਕਰ ਇਸ ਪੁਸਤਕ ਦੀ ਕੀਮਤ ਇੱਕ ਹਜ਼ਾਰ ਰੁਪਏ ਵੀ ਰੱਖ ਦਿੱਤੀ ਜਾਵੇ ਤਾਂ ਬਹੁਤ ਘੱਟ ਹੋਵੇਗੀ ; ਕਿਉਂਕਿ ਇੰਨਾ ਗਿਆਨ ਇੱਕ ਪੁਸਤਕ ਵਿੱਚ ਮਿਲਣਾ ਔਖਾ ਹੀ ਨਹੀਂ , ਸਗੋਂ ਅਸੰਭਵ ਹੈ। ਅਜਿਹੀ ਮਹਾਨ ਪੁਸਤਕ ਹਰ ਘਰ , ਹਰ ਸਕੂਲ , ਹਰ ਲਾਇਬ੍ਰੇਰੀ ਅਤੇ ਹਰ ਵਿਦਿਆਰਥੀ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ ਤਾਂ ਜੋ ਉਸ ਨੂੰ ਆਪਣੇ ਅਮੀਰ ਵਿਰਸੇ , ਧਰਮ ਵਿਸ਼ੇਸ਼ ਦੀ ਜਾਣਕਾਰੀ ਜ਼ਰੂਰ ਹੋਵੇ ਤੇ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹੇ। ਅਜਿਹੀ ਮਹਾਨ ਤੇ ਪਵਿੱਤਰ ਪੁਸਤਕ ਲਿਖਣ ਲਈ ਲੇਖਕ ਸ਼੍ਰੀ ਰਾਬਿੰਦਰ ਸਿੰਘ ਰੱਬੀ ਜੀ ਬਹੁਤ ਹੀ ਵਧਾਈ ਦੇ ਪਾਤਰ ਹਨ।
ਸ੍ਰੀ ਅਨੰਦਪੁਰ ਸਾਹਿਬ .
9478561356.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly