(ਸਮਾਜ ਵੀਕਲੀ)
ਅੰਨਦਾਤਿਆਂ ਦੀ ਕਾਹਦੀ ਹੋਲੀ ,
ਕਾਹਦਾ ਹੋਲਾ ਮੁਹੱਲਾ ।
ਨੌਂ ਮੀਨਿ੍ਆਂ ਦਾ ਜ਼ਖ਼ਮ ਪੁਰਾਣਾ ,
ਅਜੇ ਅੱਲੇ ਦਾ ਅੱਲਾ ।
ਨਾ ਅੱਕਣਾ ਨਾ ਥੱਕਣਾ ਅਪਣੀ ,
ਚਾਲੇ ਚਲਦੇ ਰਹਿਣਾ ਏਂ ;
ਰੁਲ਼ਦੂ ਆਖੇ ਰਹੀਏ ਮਾਰਦੇ ,
ਨਿੱਤ ਟੱਲੇ ਨਾਲ਼ ਟੱਲਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024