ਨਵੀਂ ਦਿੱਲੀ (ਸਮਾਜ ਵੀਕਲੀ):ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਈਡੀ ਵੱਲੋਂ ਆਬਕਾਰੀ ਨੀਤੀ ਨੂੰ ਲੈ ਕੇ ਅੱਜ ਦੇਸ਼ ਵਿੱਚ 40 ਵੱਖ-ਵੱਖ ਟਿਕਾਣਿਆਂ ’ਤੇ ਮਾਰੇ ਛਾਪਿਆਂ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਜਾਂਚ ੲੇਜੰਸੀਆਂ ਜ਼ਰੀਏ ਸਾਰਿਆਂ ਨੂੰ ‘ਪ੍ਰੇਸ਼ਾਨ’ ਕਰਨ ਦੀ ਥਾਂ ਸਾਕਾਰਾਤਮਕ ਕੰਮ ਕਰੇ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਸਮਝ ਨਹੀਂ ਲੱਗੀ ਕਿ ਸ਼ਰਾਬ ਘੁਟਾਲਾ ਕੀ ਹੈ। ਉਨ੍ਹਾਂ ਕਿਹਾ, ‘‘ਮੈਨੂੰ ਅੱਜ ਦੀ ਤਰੀਕ ਵਿੱਚ ਵੀ ਸਮਝ ਨਹੀਂ ਲੱਗੀ ਕਿ ਇਹ ਸ਼ਰਾਬ ਘੁਟਾਲਾ ਕੀ ਹੈ? ਉਨ੍ਹਾਂ ਦਾ ਇਕ ਭਾਜਪਾ ਆਗੂ ਕਹਿੰਦਾ ਹੈ ਕਿ ਇਹ ਡੇਢ ਲੱਖ ਕਰੋੜ ਦਾ ਘੁਟਾਲਾ ਹੈ। ਜਦੋਂਕਿ ਦਿੱਲੀ ਦਾ ਕੁੱਲ ਬਜਟ ਹੀ ਸਿਰਫ਼ 70,000 ਕਰੋੜ ਦਾ ਹੈ ਤਾਂ ਫਿਰ ਇਹ 1.5 ਲੱਖ ਦਾ ਘੁਟਾਲਾ ਕਿਵੇਂ ਹੋ ਸਕਦਾ ਹੈ। ਇਕ ਹੋੋਰ ਆਗੂ ਇਸ ਨੂੰ 8000 ਕਰੋੜ, ਉਪ ਰਾਜਪਾਲ 144 ਕਰੋੜ ਜਦੋਂਕਿ ਸੀਬੀਆਈ ਇਸ ਨੂੰ 1 ਕਰੋੜ ਦਾ ਘੁਟਾਲਾ ਦੱਸਦੀ ਹੈ।’’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly