ਲੰਡਨ (ਸਮਾਜ ਵੀਕਲੀ): ਪੰਜਾਬੀ ਅਬਾਦੀ ਵਾਲੇ ਸਾਊਥਾਲ ਇਲਾਕੇ ’ਚ ਗੈਸ ਧਮਾਕੇ ਕਾਰਨ ਇਕ ਇਮਾਰਤ ਡਿੱਗ ਗਈ ਜਿਸ ਕਾਰਨ ਦੋ ਵਿਅਕਤੀ ਮਾਰੇ ਗਏ। ਇਹ ਧਮਾਕਾ ਹਜਾਮ ਅਤੇ ਫੋਨ ਦੀ ਦੁਕਾਨ ’ਚ ਹੋਇਆ। ਕਿੰਗ ਸਟਰੀਟ ਇਲਾਕੇ ’ਚੋਂ ਪੰਜਾਬੀ ਮੂਲ ਦੇ ਚਾਰ ਵਿਅਕਤੀਆਂ ਅਤੇ ਇਕ ਬੱਚੇ ਨੂੰ ਪੌੜੀ ਲਗਾ ਕੇ ਹੇਠਾਂ ਉਤਾਰਿਆ ਗਿਆ। ਲੰਡਨ ਫਾਇਰ ਬ੍ਰਿਗੇਡ ਨੇ ਨੇੜਲੇ ਘਰਾਂ ’ਚੋਂ ਕਈ ਲੋਕਾਂ ਨੂੰ ਬਾਹਰ ਕੱਢਿਆ। ਪੁਲੀਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਫੋਨ ਦੀ ਦੁਕਾਨ ਦੇ ਮਾਲਕ ਜਤਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਸਦਮੇ ’ਚ ਹੈ ਅਤੇ ਉਸ ਦਾ ਸਾਰਾ ਕੁਝ ਤਬਾਹ ਹੋ ਗਿਆ ਹੈ।
HOME ਸਾਊਥਾਲ ਵਿਚ ਧਮਾਕਾ, ਦੋ ਵਿਆਕਤੀ ਹਲਾਕ