ਸਾਈਂ ਲਾਡੀ ਸ਼ਾਹ ਜੀ ਸਨ ਉੱਚ ਕੋਟੀ ਦੇ ਫਕੀਰ – ਦੀਪਕ ਧੀਰ
ਕਪੂਰਥਲਾ / ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ )-ਸਾਈਂ ਗੁਲਾਮ ਸ਼ਾਹ ਜੀ ਉਰਫ਼ ਲਾਡੀ ਸ਼ਾਹ ਜੀ (ਪਵਿੱਤਰ ਦਰਬਾਰ ਬਾਬਾ ਮੁਰਾਦ ਸ਼ਾਹ ਨਕੋਦਰ ਵਾਲੇ) ਦਾ ਮੁਬਾਰਕ ਜਨਮ ਦਿਹਾੜਾ ਦਰਗਾਹ ਬਾਬਾ ਲਾਲਾਂ ਵਾਲਾ ਪੀਰ ਵੈਲਫੇਅਰ ਦੇ ਕਾਰਜਕਾਰੀ ਪ੍ਰਧਾਨ ਦੇਵ ਮੋਹਨ ਪੁਰੀ ਦੀ ਪ੍ਰਧਾਨਗੀ ਹੇਠ ਭਾਰਾ ਮੱਲ ਮੰਦਿਰ ਰੋਡ ਸਥਿਤ ਦਰਗਾਹ ਬਾਬਾ ਲਾਲਾ ਵਾਲਾ ਪੀਰ ਦੇ ਵਿਹੜੇ ਵਿੱਚ ਵੈਲਫੇਅਰ ਕਮੇਟੀ ਵੱਲੋਂ ਸ਼ਹਿਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੇਕ ਕੱਟਣ ਦੀ ਰਸਮ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ ਅਤੇ ਉਦਯੋਗਪਤੀ ਰਾਜ ਮੋਹਨ ਪੁਰੀ ਨੇ ਸਾਂਝੇ ਤੌਰ ’ਤੇ ਨਿਭਾਈ।
ਸੰਗਤਾਂ ਨੇ ਜੈ ਸਾਈਂ ਜੀ, ਜੈ ਸਾਈਂ ਜੀ ਦੇ ਜੈਕਾਰੇ ਲਗਾ ਕੇ ਸਾਈਂ ਜੀ ਲਾਡੀ ਸ਼ਾਹ ਜੀ ਨੂੰ ਯਾਦ ਕੀਤਾ। ਹੈਪੀ ਬਰਥਡੇ ਟੁ ਯੂ ਸਾਂਈ ਜੀ ਦੇ ਜੈਕਾਰਿਆਂ ਦੇ ਨਾਲ ਮਾਹੌਲ ਉਤਸਵਮਈ ਹੋ ਗਿਆ ਅਤੇ ਜਨਮ ਦਿਨ ਦੇ ਮੌਕੇ ‘ਤੇ ਚਲਾਈ ਗਈ ਆਤਿਸ਼ਬਾਜ਼ੀ ਨਾਲ ਅਸਮਾਨ ਗੁਲਾਬੀ ਹੋ ਗਿਆ। ਉਪਰੰਤ ਪ੍ਰਧਾਨ ਦੀਪਕ ਧੀਰ ਰਾਜੂ ਨੇ ਸਮੂਹ ਸੰਗਤਾਂ ਨੂੰ ਸਾਈਂ ਲਾਡੀ ਸ਼ਾਹ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਾਈਂ ਲਾਡੀ ਸ਼ਾਹ ਜੀ ਉੱਚ ਕੋਟੀ ਦੇ ਫਕੀਰ ਸਨ। ਜੋ ਸ਼ਰਧਾਲੂ ਸਾਈਂ ਜੀ ਤੋਂ ਦਿਲੋਂ ਜੋ ਵੀ ਇੱਛਾ ਮੰਗਦੇ ਹਨ, ਸਾਂਈ ਜੀ ਉਨ੍ਹਾਂ ਦੀ ਇੱਛਾ ਜ਼ਰੂਰ ਪੂਰੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਈਂ ਲਾਡੀ ਸ਼ਾਹ ਜੀ ਦਾ ਜਨਮ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਹੈ। ਜੋ ਕਿ ਪ੍ਰਬੰਧਕਾਂ ਦਾ ਸ਼ਲਾਘਾਯੋਗ ਕਦਮ ਹੈ।
ਇਸ ਮੌਕੇ ਉਦਯੋਗਪਤੀ ਰਾਜ ਮੋਹਨ ਪੁਰੀ ਨੇ ਸਮੂਹ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸੁਲਤਾਨਪੁਰ ਲੋਧੀ ਗੁਰੂਆਂ, ਪੀਰਾਂ ਅਤੇ ਫਕੀਰਾਂ ਦੀ ਪਵਿੱਤਰ ਧਰਤੀ ਹੈ। ਜਿੱਥੇ ਮੁਕੱਦਸ ਦਰਗਾਹਾਂ, ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਸਾਲਾਨਾ ਜੋੜ ਮੇਲੇ ਲੋਕਾਂ ਵਿੱਚ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਸੁਨੇਹਾ ਦਿੰਦੇ ਹਨ। ਇਸ ਮੌਕੇ ਕਰਵਾਏ ਗਏ ਮਹਿਫਲ-ਏ-ਕਵਾਲ ਦੌਰਾਨ ਗਾਇਕਾਂ ਨੇ ਹਾਜ਼ਿਰੀ ਲਗਵਾਈ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਪੰਜਾਬੀ ਸੂਫੀ ਗਾਇਕ ਵਿਨੀਤ ਖਾਨ ਨੇ ਕੀਤੀ। ਵਿਨੀਤ ਖਾਨ ਨੇ ਆਪਣੇ ਲਿਖੇ ਗੀਤ ਪੇਸ਼ ਕਰਕੇ ਸੰਗਤਾਂ ਪਾਸੋਂ ਖੂਬ ਪ੍ਰਸੰਸਾ ਖੱਟੀ। ਇਸ ਤੋਂ ਬਾਅਦ ਨੌਜਵਾਨ ਗਾਇਕ ਆਕਾਸ਼ ਮੰਗੂਪੁਰੀਆ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾ ਕੇ ਖੂਬ ਸਮਾਂ ਬੰਨਿਆ।
ਇਸ ਤੋਂ ਬਾਅਦ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਦੇ ਸੇਵਾਦਾਰ ਅਤੇ ਦਰਗਾਹ ਬਾਬਾ ਲਾਲਾ ਵਾਲਾ ਪੀਰ ਵੈਲਫੇਅਰ ਕਮੇਟੀ ਦੇ ਜਨਰਲ ਸਕੱਤਰ ਅਮਿਤ ਕੁਮਾਰ ਰਿੰਕੂ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਦੇ ਕੌਂਸਲਰਾਂ, ਸਾਬਕਾ ਕੌਂਸਲਰਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ, ਨੁਮਾਇੰਦਿਆਂ ਅਤੇ ਮੋਹਤਬਰ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਨਾਲ ਹੀ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਈਂ ਲਾਡੀ ਸ਼ਾਹ ਜੀ ਦਾ ਇਹ ਦਿਹਾੜਾ ਇੱਕ ਮੰਚ ’ਤੇ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡਾ ਆਪਸੀ ਭਾਈਚਾਰਾ ਅਤੇ ਪਿਆਰ ਵਧਦਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਸਾਈਂ ਲਾਡੀ ਸ਼ਾਹ ਜੀ ਦੇ ਸਾਲਾਨਾ ਪ੍ਰਕਾਸ਼ ਉਤਸਵ ਦੀ ਵਧਾਈ ਦਿੱਤੀ।ਇਸ ਮੌਕੇ ਪਵਿੱਤਰ ਦਰਬਾਰ ਬਾਬਾ ਲਾਲੇ ਵਾਲਾ ਪੀਰ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ। ਇਸ ਮੌਕੇ ਆਤਿਸ਼ਬਾਜ਼ੀ ਵੀ ਖਿੱਚ ਦਾ ਕੇਂਦਰ ਰਹੀ।
ਇਸ ਮੌਕੇ ਸਮਾਜ ਸੇਵਕ ਵਿੱਕੀ ਅਗਰਵਾਲ, ਸਾਬਕਾ ਕੌਂਸਲਰ ਸੰਜੀਵ ਮਰਵਾਹਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਡਿੰਪਲ ਟੰਡਨ, ਕੌਂਸਲਰ ਪਵਨ ਕਨੌਜੀਆ, ਸਾਬਕਾ ਉੱਪ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ, ਕੌਂਸਲਰ ਰਜਿੰਦਰ ਸਿੰਘ, ਜ਼ੈਲਦਾਰ ਮਾਨਵ ਧੀਰ, ਸਮਾਜ ਸੇਵਕ ਭੂਸ਼ਨ ਛੁਰਾ, ਫਤਿਹ ਚੰਦ ਉੱਪਲ, ਸੰਜੀਵ ਨਈਅਰ, ਬੌਬੀ ਨਕੋਦਰ, ਕੌਂਸਲਰ ਜੁਗਲ ਕੋਹਲੀ, ਸਾਬਕਾ ਕੌਂਸਲਰ ਗੁਰਨਾਮ ਸਿੰਘ, ਸਾਬਕਾ ਕੌਂਸਲਰ ਚਰਨ ਕਮਲ ਪੀਤਾ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ, ਯੋਗੇਸ਼ ਲੋਹਾਰਾ, ਲਖਪਤ ਰਾਏ ਪ੍ਰਭਾਕਰ ਸਟੇਟ ਐਵਾਰਡੀ, ਸਤਪਾਲ ਅਰੋੜਾ , ਸ੍ਰਿਸ਼ਟੀ ਲਖਨਪਾਲ, ਮਮਤਾ ਗੇਂਦ , ਰਣਜੀਤ ਰਾਣਾ, ਗਗਨ ਕਪੂਰਥਲਾ, ਵਿਸਾਲਕਸ਼ , ਡਾ: ਬਲਰਾਮ ਪੁਰੀ, ਲਕਸ਼ਮੀ ਨੰਦਨ, ਮੀਤ ਪ੍ਰਧਾਨ ਯੋਗੇਸ਼ ਮੜੀਆ, ਅਮਿਤ ਕੁਮਾਰ ਰਿੰਕੂ, ਅੰਕੁਸ਼ ਉੱਪਲ, ਹੌਬੀ ਜੈਨ, ਵਰੁਣ ਸ਼ਰਮਾ, ਕਰਨ ਸਹਿਗਲ, ਸਾਈਮਨ ਅਰੋੜਾ, ਐਡ. ਸ਼ੈਲ ਪ੍ਰਭਾਕਰ, ਸਾਬਕਾ ਕੌਂਸਲਰ ਕੁਲਭੂਸ਼ਣ ਪੁਰੀ, ਰਮਨ ਸਲਪੋਨਾ, ਪਿਊਸ਼ ਸਲਪੋਨਾ, ਦਰਸ਼ਨ ਲਾਲ ਸੇਵਾਦਾਰ, ਸੰਜੇ ਕਨੌਜੀਆ, ਬਾਬਾ ਦੇਸ ਰਾਜ, ਵਿਨੋਦ ਗੇਂਦ , ਵੰਸ਼ ਗੇਂਦ , ਆਰੁਸ਼ ਗੇਂਦ , ਰਵਿੰਦਰ ਸ਼ਰਮਾ, ਕਮਲਜੀਤ ਗੁਪਤਾ, ਲਾਲੀ ਗੁਪਤਾ, ਮਨੀ ਗੁਪਤਾ, ਨੀਰਜ ਚੱਢਾ, ਲਵਲੀ ਮਰਵਾਹਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly