(ਸਮਾਜ ਵੀਕਲੀ)
ਪਿਆਰ ਦੇ ਨਾਲ ਜਿੱਥੇ ਹੋਵੇ ਸਤਿਕਾਰ,
ਹੁੰਦਾ ਉੱਥੇ, ਜਿੱਥੇ ਹੋਣ ਸਾਂਝੇ ਪਰਿਵਾਰ।
ਸਾਂਝੇ ਪਰਿਵਾਰ ਦੀ ਕੀ ਗੱਲ ਸੁਣਾਈਏ,
ਕਿਹੜੇ ਕਿਹੜੇ ਦਸੋ ਫਾਇਦੇ ਗਣਾਈਏ।
ਮਿਹਨਤ, ਮਿਲਵਰਤਣ ਭਾਵਨਾਂ ਤੇ ਸੇਵਾ,
ਪਰਿਵਾਰਾਂ ‘ਚੋ ਮਿਲਦਾ ਇਹਨਾਂ ਦਾ ਮੇਵਾ।
ਲਾਲਚ, ਝੂਠ, ਬੇਈਮਾਨੀ ਤੇ ਨਫ਼ਰਤ,
ਇਹਨਾਂ ਪਰਿਵਾਰਾਂ ਦੀ ਨਹੀਓ ਫ਼ਿਤਰਤ।
ਮਿਲ ਜੁਲ ਕੇ ਸਾਰੇ ਇਕੱਠੇ ਰਹਿਣ,
ਦੁਖ ਸੁਖ ਤੇ ਇਕ ਦੂਜੇ ਨਾਲ ਬਹਿਣ।
ਨਾ ਹੀ ਭਰਾ ਤੋਂ ਭਰਾ ਕੋਈ ਹੋਵੇ ਵੱਖ,
ਨਾ ਹੀ ਕੋਈ ਮਾਂ ਪਿਓ ਦੀ ਰੋਵੇ ਅੱਖ।
ਮਾ ਪਿਓ ਦੇ ਚਿਹਰੇ ਵੀ ਰਹਿੰਦੇ ਹੱਸਦੇ,
ਜਿੱਥੇ ਸਾਰੇ ਭਰਾ ਰਲਮਿਲ ਇਕੱਠੇ ਵਸਦੇ।
ਸਾਂਝੇ ਪਰਿਵਾਰ ਵਸਦੇ ਜਿਸ ਵੀ ਵੇਹੜੇ,
ਰਹਿਣ ਉਥੇ ਹਮੇਸ਼ਾ ਖੁਸ਼ੀਆਂ ਤੇ ਖੇੜੇ।
ਬਿਜਲੀ ਪਾਣੀ ਦਾ ਖਰਚਾ ਵੀ ਘਟ ਆਵੇ,
ਇੱਕੋ ਰਸੋਈ ‘ਚ ਬਣ ਸਾਰਾ ਪਰਿਵਾਰ ਖਾਵੇ।
ਇੱਕ ਮਿੱਕ ਹੋ ਜਦੋਂ ਫੇਰ ਰੋਟੀ ਖਾਵਣ,
ਸਵਾਦ ਰੋਟੀ ਦਾ ਤੇ ਫੇਰ ਉਹੀ ਪਾਵਣ।
ਪਰਿਵਾਰ ‘ਚੋ ਜੇ ਹੋਵੇ ਕੋਈ ਇਕ ਬਿਮਾਰ,
ਸਾਰੇ ਉਸ ਨਾਲ ਖੜਨ ਨੂੰ ਹੋਣ ਤਿਆਰ।
ਬੱਚਿਆਂ ਨੂੰ ਵੀ ਮਿਲਦੀ ਚੰਗੀ ਸਿਖਿਆ,
ਸਫਲ ਹੁੰਦੀ ਉਹਨਾਂ ਦੀ ਹਰ ਪ੍ਰੀਖਿਆ।
ਬੱਚੇ ਵੀ ਸਾਰੇ ਇਕੱਠੇ ਖੇਡਣ ਗਾਉਣ,
ਸਾਰੇ ਪਰਿਵਾਰ ਦਾ ਫੇਰ ਮਨ ਪ੍ਰਚਉਣ।
ਮੀਂਹ ਹਨੇਰੀ ਗਰਮੀ ਜਾ ਹੋਵੇ ਸਿਆਲ,
ਇਹਨਾਂ ਪਰਿਵਾਰਾ ਦੀ ਲੋਕੀਂ ਦੇਣ ਮਿਸਾਲ।
ਅਪਣੱਤ ਦੀਆਂ ਮਹਿਕਾਂ ਜਦੋਂ ਫੈਲਾਉਂਦੇ,
“ਬੇਦੀ” ਤਾਹੀਂਓ ਬਾਗ਼ ਪਰਿਵਾਰ ਕਹਾਉਂਦੇ।
ਬਲਦੇਵ ਸਿੰਘ ਬੇਦੀ
ਜਲੰਧਰ
9041925181