ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਵੱਲੋ ਮੋਗਾ ਜਿਲੇ ਦੇ ਪਿੰਡ ਸੇਖਾ ਖੁਰਦ ਚ ਦੋ ਸਕੀਆਂ ਭੇਣਾ ਤੇ ਜ਼ੁਲਮ ਕਰਕੇ ਕਤਲ ਕਰਨ ਦੀ ਸਖੱਤ ਸ਼ਬਦਾਂ ਵਿੱਚ ਨਿਖੇਧੀ

 

ਬੈਡਫੋਰਡ, (ਸਮਾਜ ਵੀਕਲੀ)- ਪੰਜਾਬ ਦੇ ਜਿਲਾ ਮੋਗਾ ਦੇ ਪਿੰਡ ਸ਼ੇਖਾਂ ਖੁਰਦ ਦੀਆ ਜੰਮ ਪਲ ਦਲਿਤ ਸਮਾਜ ਦੀਆਂ ਦੋ ਧੀਆਂ ਦਾ ਪਿੰਡ ਮਾਣੂਕਾ ਗਿੱਲ ਵਿੱਖੇ ਇੱਕ ਧਨਾਡ ਜੱਟ ਕਾਂਗਰਸੀ ਸਰਪੰਚ ਦੀ ਵਿਗੜੀ ਹੋਈ ਅੋਲਾਦ ਸਰਪੰਚ ਦੇ ਛੋਕਰੇ ਵਲੋਇੱਕ ਗਰੀਬ ਪ੍ਰੀਵਾਰ ਦੀਆ ਦੋ ਬੱਚੀਆਂ ਨੂੰ ਦਿਨ -ਦਿਹਾੜੇ ਸ਼ਰੇਆਮ ਗੋਲ਼ੀਆਂ ਮਾਰ ਕਿ ਮੋਤ ਦੇ ਘਾਟ ਓੁਤਾਰ ਦਿੱਤਾ ਗਿਆ ਦਲਿਤ ਵਰਗ ਤੇ ਹੋਏ ਇਸ ਜੁਲਮ ਦੀ ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ (ਇੰਗਲੈਂਡ ) ਸਖੱਤ ਸ਼ਬਦਾਂ ਚ ਨਿੰਦਾ ਕਰਦੀ ਹੈ ਤੇ ਦੋਸ਼ੀ ਨੂੰ ਵਿਸ਼ੇਸ਼ ਅਦਾਲਤ ਚ ਮੁੱਕਦਮਾ ਚਲਾ ਕਿ ਜਲਦੀ ਤੋਂ ਜਲਦੀ ਸਖੱਤ ਸਜ਼ਾ ਦਿੱਤੀ ਜਾਣ ਦੀ ਮੰਗ ਕਰਦੀ ਹੈ ।

ਅਦਾਰਾ ਸਮਾਜ ਵੀਕਲੀ ਨਾਲ ਗੱਲ ਕਰਦਿਆਂ ਸਭਾ ਦੇ ਪ੍ਰਧਾਨ ਸ਼੍ਰੀ ਜਸਵਿੰਦਰ ਕੁਮਾਰ ਨਿਗਾਹ ਹੁਣੀ ਕਿਹਾ ਕਿ ਇਹ ਇੱਕ ਨਾ -ਮਾਫੀ ਜੁੱਲਮ ਆ ਇਸਦੀ ਦੋਸ਼ੀ ਨੂੰ ਸੱਖਤ ਤੇ ਛੇਤੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਜ਼ੁਲਮਾਂ ਨੂੰ ਠੱਲ ਪਾਓੁਣ ਲਈ ਸਖੱਤ ਕਨੂੰਨ ਬਣਾਏ ਜਾਣ ਉਹਨਾਂ ਅੱਗੇ ਬੋਲਦਿਆਂ ਕਿਹਾ ਅਗਰ ਸਰਕਾਰ ਦੋਸ਼ੀ ਨੂੰ ਸਜ਼ਾ ਦਿਵਾਓੁਣ ਚ ਕੁਤਾਹੀ ਵਰਤ ਦੀ ਹੈ ਤਾਂ ਰਵਿਦਾਸੀਆ ਸੰਗਤਾਂ ਇਸ ਦੇ ਖ਼ਿਲਾਫ਼ ਤਿੱਖਾ ਸ਼ੰਘਰਸ਼ ਕਰਨਗੀਆਂ। ਇਸ ਮੋਕੇ ਉਹਨਾਂ ਦੇ ਨਾਲ ਗੁਰੂ ਘਰ ਦੇ ਜਨਰਲ ਸਕੱਤਰ ਸ਼੍ਰੀ ਪਿ੍ਰਥਵੀ ਰਾਜ ਰੰਧਾਵਾ, ਵਾਇਸ ਪ੍ਰਧਾਨ ਹੰਸ ਰਾਜ ਨਿਗਾਹ , ਕੈਸ਼ੀਅਰ ਦਿਲਬਾਗ ਬੰਗੜ ਜੀ, ਗੁਰੂ ਘਰ ਦੇ ਕਲਚਰ ਸੈਕਟਰੀ ਬਲਵਿੰਦਰ ਭਰੋਲੀ, ਸੁੱਚਾ ਰਾਮ ਜੀ ਪੋਲ, ਰਾਜ ਤਿਲਕ ਮੋਲੀ, ਰਾਮ ਮੂਰਤੀ ਜੀ, ਨਜੂੰ ਰਾਮ ਪੋਲ, ਮਹਿੰਦਰ ਪਾਲ ਚੋਹਾਨ ਅਤੇ ਜਸਵੰਤ ਸੁੰਡਾ ਜੀ ਹਾਜਿਰ ਸਨ ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੇ ਲੋਕਾਂ ਤੇ ਭਾਰੂ ਹੈ
Next articleਕੀ ਪੰਜਾਬ ਦੇ ਲੋਕ ਅਗਾਮੀ ਚੋਣਾਂ ‘ਚ ਭੇਡਾਂ ਬਣਕੇ ਉਨ ਲੁਹਾਉਣ ਦਾ ਪਰੰਪਰਾਗਤ ਰੂਝਾਨ ਬਦਲਣਗੇ !!!