ਬਰੈਡਫੋਰਡ, ਬਿੰਦਰ ਭਰੋਲੀ – ਸਮਾਜ ਵੀਕਲੀ ਦੇ ਸੂਝਵਾਨ ਪਾਠਕੋ ਆਪ ਜੀ ਨੂੰ ਯਾਦ ਹੋਵੇਗੇ ਕਿ ਕੁਝ ਸਮਾ ਪਹਿਲਾਂ ਪੰਜਾਬ ਦੇ ਪਿੰਡ ਸ਼ੇਖਾਂ ਖੁਰਦ ਚ ਹੰਕਾਰੀ ਜੀਮੀਦਾਰ ਦੀ ਵਿਗੜੀ ਔਲਾਦ ਨੇ ਦਲਿਤ ਸਮਾਜ ਦੀਆਂ ਦੋ ਧੀਆਂ ਨੂੰ ਦਿਨ ਦਿਹਾੜੇ ਗੋਲ਼ੀਆਂ ਮਾਰਕੇ ਕਤਲ ਕਰ ਦਿੱਤਾ ਸੀ ਅਤੇ ਬਾਅਦ ਚ ਪਿੰਡ ਦੇ ਕੁਝ ਲੋਕਾਂ ਵਲੋਂ ਲੜਕੀਆਂ ਦੇ ਆਚਰਨ ਤੇ ਵੀ ਚਿੱਕੜ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿੰਨਾ ਤੇ ਰਵਿਦਾਸੀਆ ਕੋਮ ਦੀਆਂ ਸੂਰਵੀਰ ਜਥੇਬੰਦੀਆਂ ਵਲੋਂ ਮੁੱਕਦਮੇ ਦਰਜ ਕਰਵਾ ਕਿ ਪਰਚੇ ਦਰਜ ਕਰਵਾਏ ਗਏ ਸੀ ਤੇ ਉਹਨਾਂ ਦੀ ਗ੍ਰਿਫ਼ਤਾਰੀ ਕਰਵਾਈ ਗਈ ਸੀ ਇਹਨਾ ਮੁੱਕਦਮਿਆਂ ਦੀ ਪੈਰਵਾਈ ਕਰਨ ਲਈ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾ ਬਰੈਡਫੋਰਡ, ਲੀਡਜ ਵਲੋਂ ਲੜਕੀਆਂ ਦੇ ਮਾਂ-ਬਾਪ ਨੂੰ 1 ਲੱਖ 40 ਹਜ਼ਾਰ 4 ਸੋ ਰੁੱਪਏ ਦੀ ਰਾਸ਼ੀ ਭੇਜੀ ਗਈ !
ਇਸ ਮੋਕੇ ਤੇ ਸਾਡੇ ਪੱਤਰਕਾਰ ਨਾਲ ਗੱਲ ਕਰਦਿਆਂ ਰਵਿਦਾਸੀਆ ਕੌਮ ਦੇ ਨਿੱਧੜਕ ਲੀਡਰ ਸ਼੍ਰੀ ਰੇਸ਼ਮ ਲਾਲ ਚੋਹਾਨ, ਦੇਸ ਰਾਜ ਸੁੰਮਨ ਅਤੇ ਅਮਰੀਕ ਸਿੰਘ ਬੰਗਾ ਨੇ ਕਿਹਾ ਕਿ ਅਸੀਂ ਆਪਣੇ ਸਮਾਜ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਤੇ ਇਹੋ ਜਹੇ ਗੁੰਡਿਆਂ ਦਾ ਸੱਖਤੀ ਨਾਲ ਟਾਕਰਾ ਕਰਾਂਗੇ ਤੇ ਕਾਨੂੰਨ ਮੁਤਾਬਕ ਇਹਨਾਂ ਦੇ ਨੱਥ ਪਾਵਾਂਗੇ ਤੇ ਇਹੋ ਜਿਹੇ ਸੱਪਾਂ ਨੂੰ ਸਿਰ ਨਹੀਂ ਚੁੱਕਣ ਦੇਵਾਂਗੇ। ਇਸ ਮੌਕੇ ਤੇ ਉਹਨਾਂ ਦੇ ਨਾਲ ਸ਼੍ਰੀ ਵਿਜੈ ਸਾਪਲਾ, ਸੀਤਲ ਸਿੰਘ ਢੰਡਾ ਅਤੇ ਜਗਦੀਸ ਥਿੰਦ ਹਾਜ਼ਰ ਸਨ । ਉਹਨਾਂ ਬੀਬੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿੰਨਾ ਇਸ ਕੰਮ ਚ ਵੱਧ ਚੜ੍ਹ ਕਿ ਹਿੱਸਾ ਪਾਇਆ, ਇਸ ਦੇ ਨਾਲ ਹੀ ਉਹਨਾਂ ਕੌਮ ਨੂੰ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਕੇ ਆਪਣਾ ਰਾਜ ਆਪਣੀ ਸਰਕਾਰ ਬਣਾਓੁਣ ਦੀ ਅਪੀਲ ਕੀਤੀ ।