ਸ਼ੋਸ਼ਲ ਮੀਡੀਏ ਦੀ ਲਤ ਮਾਨਸਿਕ ਬੀਮਾਰੀਆਂ ਦੀ ਜੜ੍ਹ

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

(ਸਮਾਜ ਵੀਕਲੀ)- ਇਸ ਵਿਚ ਹੁਣ ਕੋਈ ਸ਼ੱਕ ਦੀ ਕੋਈ ਵੀ ਗੁੰਜਾਿੲਸ਼ ਬਾਕੀ ਨਹੀੰ ਰਹੀ ਕਿ ਸ਼ੋਸਲ ਮੀਡੀਅਾ 21ਵੀਂ ਸਦੀ ਦੇ ਸੰਚਾਰ ਸਾਧਨਾਂ ਵਿਚੋਂ ਇਸ ਸਮੇਂ ਸਭ ਤੋਂ ਸ਼ਕਤੀਸ਼ਾਲੀ ਮਾਿਧਅਮ ਹੈ । ਇਹ ਉਹ ਮਾਧਿਅਮ ਹੈ ਜੋ ਸੰਚਾਰ ਦੇ ਬਾਕੀ ਸਭ ਮਾਧਿਅਮਾਂ ਨੂੰ ਬੁਰੀ ਤਰਾਂ ਪਛਾੜ ਕੇ ਬਹੁਤ ਅੱਗੇ ਨਿਕਲ ਗਿਆ ਹੈ, ਪਰ ਇਹ ਵੀ ਇਕ ਕੌੜਾ ਸੱਚ ਹੈ ਕਿ ਜੇਕਰ ਇਸ ਬਿਜਲਈ ਲਹਿਰਾਂ ਤੇ ਹਵਾਈ ਤਰੰਗਾਂ ਚ ਤੈਰਨ ਵਾਲੇ ਤੇਜ਼ ਤਰਾਰ ਮੀਡੀਏ ਦੀ ਵਰਤੋੰ ਸੰਜਮ ਅਤੇ ਸਮਝਦਾਰੀ ਨਾਲ ਨਾ ਕੀਤੀ ਗਈ ਤਾਂ ਇਹ ਇਕ ਬਹੁਤ ਹੀ ਤਬਾਹਕੁਨ ਹਥਿਅਾਰ ਵੀ ਹੈ । ਹੋਈਆਂ ਖੋਜਾਂ ਤੋਂ ਜੋ ਤੱਥ ਸਾਹਮਣੇ ਅਾਏ ਹਨ, ਉਹ ਬਹੁਤ ਹੀ ਹੈਰਾਨੀਜਨਕ ਹਨ । ਸ਼ੋਸ਼ਲ ਮੀਡੀਏ ਦੀ ਵਰਤੋੰ ਅਾਮ ਤੌਰ ਤੇ ਸਮਾਰਟ ਫੋਨਾਂ ਰਾਹੀਂ ਹੀ ਕੀਤੀ ਜਾ ਸਕਦੀ ਹੈ ਤੇ ਅਜਿਹੇ ਫ਼ੋਨਾਂ ਦੀ ਰੇਡੀਏਸ਼ਨ ਧਰਤੀ ਦੇ ਹਰ ਜੀਵ ਉੱਤੇ ਮਾਰੂ ਅਸਰ ਪਾ ਰਹੀ ਹੈ ।

ਜੋ ਲੋਕ ਫੇਸਬੁਕ/ਵਟਸਅਪ/ਸਨੈਪਚਾਟ/ਟਵਿਟਰ/ਯੂ ਟਿਊਬ/ ਟਿਕ ਟੌਕ ਜਾਂ ਫੇਰ ਇੰਸਟਾਗਰਾਮ ਆਦਿ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਅਾਦੀ ਹੋ ਜਾਂਦੇ ਹਨ, ਉਹਨਾਂ ਨੂੰ ਅਕਸਰ ਹੀ ਇਹ ਪਤਾ ਵੀ ਨਹੀਂ ਲਗਦਾ ਕਿ ਉਹ ਕਦੋਂ ਇਸ ਲਤ ਦਾ ਬੁਰੀ ਤਰਾਂ ਸ਼ਿਕਾਰ ਹੋ ਕੇ ਮਾਨਸਿਕ ਰੋਗੀ ਬਣ ਜਾਂਦੇ ਹਨ । ਉਹ ਆਪਣੇ ਬਹੁਤੇ ਸਮੇਂ ਸ਼ੋਸ਼ਲ ਮੀਡੀਆ ਹੀ ਬਰੌਸ ਕਰਦੇ ਹਨ ।

ਆਪਣੀ ਲਤ ਮੁਤਾਬਿਕ, ਉਹ ਖਾਂਦੇ – ਪੀਂਦੇ, ਉਠਦੇ – ਬੈਠਦੇ, ਤੁਰਦੇ – ਫਿਰਦੇ ਅਤੇ ਸੌਂਦੇ – ਜਾਗਦੇ ਵਾਰ ਵਾਰ ਸ਼ੋਸ਼ਲ ਸਾਈਟਾਂ ਉੱਤੇ ਇਹ ਜਾਨਣ ਲਈ ਝਾਕਦੇ ਰਹਿੰਦੇ ਹਨ ਕਿ ਉਹਨਾਂ ਦੁਆਰਾ ਪਾਈ ਗਈ ਪੋਸਟ ਨੂੰ ਕਿੰਨੇ ਕੁ ਲਾਿੲਕ ਜਾਂ ਕੁਮੈਂਟ ਮਿਲੇ ਹਨ । ਅਸਲ ਵਿੱਚ ਅਜਿਹੇ ਲੋਕਾਂ ਦੀ ਹਾਲਤ ਕੁਕੜਾਂ ਦੇ ਖੁੱਡੇ ਦੀ ਵਾਰ ਵਾਰ ਖਿੜਕੀ ਖੋਹਲ ਕੇ ਆਂਡੇ ਭਾਲਣ ਵਾਲੇ ਵਿਅਕਤੀ ਵਰਗੀ ਹੋ ਜਾਂਦੀ ਹੈ, ਜਿਸ ਨਾਲ ਉਹਨਾਂ ਦੀ ਮਾਨਸਿਕ ਹਾਲਤ ਬਹੁਤ ਬੁਰੀ ਤਰਾਂ ਪਰਭਾਵਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਪਤਾ ਵੀ ਨਹੀਂ ਲਗਦਾ ਕਿ ਉਹ ਕਦੋਂ obsessive compulsive Disorder ਨਾਮ ਦੀ ਮਾਨਸਿਕ ਬੀਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ । ਇਹ ਉਹ ਬੀਮਾਰੀ ਹੈ ਜਿਸ ਕਾਰਨ ਕੋਈ ਵਿਅਕਤੀ ਜਿੱਥੇ ਇਕ ਹੀ ਆਦਤ ਵਾਰ ਵਾਰ ਦੁਹਰਾਉਂਣ ਦਾ ਆਦੀ ਹੋ ਜਾਂਦਾ ਹੈ, ਉਥੇ ਨਾਲ ਦੀ ਨਾਲ ਉਹ ਕੋਈ ਦੂਸਰਾ ਕੰਮ ਕਰਨ ਵੱਲ ਨਾ ਹੀ ਧਿਆਨ ਦੇ ਪਾਉਂਦਾ ਹੈ ਤੇ ਨਾ ਹੀ ਆਪਣੀ ਬਿਰਤੀ ਇਕਾਗਰ ਕਰਕੇ ਕੋਈ ਕੰਮ ਕਰ ਸਕਣ ਦੇ ਸਮਰੱਥ ਰਹਿੰਦਾ ਹੈ ਤੇ ਨਾ ਹੀ ਅਜਿਹੀ ਮਾਨਸਿਕਤਾ ਦੇ ਸ਼ਿਕਾਰ ਵਿਅਕਤੀ ਦਾ ਕਿਸੇ ਵੀ ਹੋਰ ਕੰਮ ਵਿਚ ਮਨ ਲਗਦਾ ਹੈ, ਜਿਸ ਕਾਰਨ ਸਮਾਂ ਤੇ ਸਿਹਤ ਦੋਵੇਂ ਕਦੋਂ ਬਰਬਾਦ ਹੋਣ ਲੱਗ ਜਾਂਦੇ ਹਨ ਕਿ ਸ਼ੋਸ਼ਲ ਮੀਡੀਏ ਦੀ ਪੈ ਚੁੱਕੀ ਲਤ ਕਾਰਨ ਮਾਨਸਿਕ ਬੀਮਾਰੀ ਨਾਲ ਪੀੜਤ ਹੋ ਚੁੱਕੇ ਵਿਅਕਤੀ ਨੂੰ ਪਤਾ ਤੱਕ ਨਹੀਂ ਲਗਦਾ ਕਿ ਉਹ ਮਾਨਸਿਕ ਤੌਰ ‘ਕੇ ਕਦੋ ਬਿਮਾਰ ਹੋ ਗਿਆ ।

ਜਿਸ ਨੂੰ ਸ਼ੋਸ਼ਲ ਮੀਡੀਏ ਦਾ ਭੁਸ ਪੈ ਜਾਂਦਾ ਹੈ, ਉਹ ਫਿਰ ਆਪਣੀਆਂ ਪਾਈਆਂ ਗਈਆਂ ਪੋਸਟਾਂ ਸਬੰਧੀ ਅਾਏ ਚੰਗੇ ਬੁਰੇ ਪਰਤੀਕਰਮ ਵਜੋਂ ਬੁਰੀ ਤਰਾਂ ਪਰਭਾਵਤ ਹੋ ਕੇ ਗੁੱਸਾ, ਈਰਖਾ, ਖਿਝ, ਚਿੜਚਿੜਾਪਨ ਅਤੇ ਖੁਸ਼ੀ ਅਾਦਿ ਮਨੋਭਾਵਨਾਵਾਂ ਦੀ ਵਾਧ ਘਾਟ ਕਾਰਨ ਮਾਨਸਿਕ ਤਵਾਜਨ ਗੁਆ ਬੈਠਦਾ ਹੈ, ਜਿਸ ਦੇ ਫਲਸਰੂਪ ਕਦੀ ਖੁਸ਼ੀ ਵਿਚ ਪਾਗਲ ਹੋਣ ਦੀ ਹੱਦ ਤੱਕ ਜਾਂਦਾ ਹੈ ਤੇ ਕਦੇ ਉਦਾਸੀ ਤੇ ਗੁੱਸੇ ਦੇ ਆਲਮ ਵਿਚ ਡੁਬਕੇ ਰਹਿ ਜਾਂਦਾ ਹੈ ਤੇ ਕਦੇ ਕਿਸੇ ਨਾ ਪਸੰਦ ਟਿੱਪਣੀ ਕਾਰਨ ਗੁੱਸੇ ਚ ਲਾਲ ਪੀਲਾ ਹੋ ਜਾਂਦਾ ਹੈ । ਕਹਿਣ ਦਾ ਭਾਵ ਇਹ ਕਿ ਸ਼ੋਸ਼ਲ ਮੀਡੀਏ ਦੀ ਲਤ ਦਾ ਸ਼ਿਕਾਰ ਬੰਦੇ ਦੀ ਸੋਚ ਉਤੇ ਮਾਰੂ ਅਸਰ ਦਾ ਪ੍ਰਭਾਵ ਪ੍ਰਤੱਖ ਤੌਰ ‘ਤੇ ਨਜਰ ਆਉਣ ਲੱਗ ਪੈਂਦਾ ਹੈ । ਦੂਜੇ ਸ਼ਬਦਾਂ ਵਿੱਚ ਇਸ ਤਰਾਂ ਕਹਿ ਸਕਦੇ ਹਾਂ ਕਿ ਸ਼ੋਸ਼ਲ ਮੀਡੀਆ ਇਸ ਸਮੇਂ Depression, Anxiety, Phobias, Anger, Insomnia, OCD ਆਦਿ ਸਮੇਤ ਹੋਰ ਬਹੁਤ ਸਾਰੀਆਂ ਮਾਨਸਿਕ ਬੀਮਾਰੀਆਂ ਦਾ ਮੂਲ ਕਾਰਨ ਬਣਦਾ ਜਾ ਰਿਹਾ ਹੈ ।

ਹੁਣ ਤੱਕ ਦੀ ਖੋਜ ਤੋਂ ਇਹ ਸਾਹਮਣੇ ਆਇਆ ਹੈ ਕਿ ਜੋ ਲੋਕ ਰਾਤ ਸਮੇਂ ਬਿਸਤਰ ੳਤੇ ਪਏ ਸ਼ੋਸ਼ਲ ਮੀਡੀਏ ਦਾ ਇਸਤੇਮਾਲ ਕਰਦੇ ਹਨ, ਉਹ ਕਦੇ ਵੀ ਗੂੜੀ ਨੀਂਦ ਨਹੀਂ ਲੈਂਦੇ, ਜਿਸ ਕਾਰਨ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਵੀ ਨਿਰੰਤਰ ਘਟਦੀ ਜਾਂਦੀ ਹੈ ਤੇ ਦਿਮਾਗੀ ਸਮਰੱਥਾ ਵੀ ਬੁਰੀ ਤਰਾਂ ਪਰਭਾਵਤ ਹੁੰਦੀ ਹੈ । ਇਸ ਤੋਂ ਵੀ ਹੋਰ ਅੱਗੇ ਜੋ ਲੋਕ ਰਾਤ ਸਮੇ ਸ਼ੋਸ਼ਲ ਮੀਡੀਏ ਵਾਸਤੇ ਸਮਾਰਟ ਫੋਨ ਦਾ ਇਸਤੇਮਾਲ ਹਨੇਰੇ ਵਿਚ ਕਰਦੇ ਹਨ, ਉਹਨਾਂ ਦੀਆਂ ਅੱਖਾਂ ਸਮਾਰਟਫੋਨ ਦੀ ਅੈਲ ਸੀ ਡੀ ਸਕਰੀਨ ਦੀ ਤੇਜ ਰੌਸ਼ਨੀ ਵਿਚੋੰ ਨਿਕਲਦੀਆਂ ਅਲਟਰਾ ਵਾਇਲਟ ਕਿਰਨਾਂ ਨਾਲ ਬੁਰੀ ਤਰਾਂ ਪਰਭਾਵਤ ਹੁੰਦੀਆਂ ਹਨ, ਜਿਸ ਦੇ ਕਾਰਨ ਦੂਰ ਜਾਂ ਨੇੜੇ ਵਾਲੀ ਨਿਗਾਹ ਕਮਜੋਰ ਹੋ ਜਾਂਦੀ ਹੈ ਤੇ ਕਈ ਹਾਲਤਾਂ ਵਿਚ ਅਜਿਹਾ ਵਿਅਕਤੀ ਅੰਨ੍ਹੇਪਨ ਦਾ ਸ਼ਿਕਾਰ ਵੀ ਹੋ ਸਕਦਾ ਹੈ ।

ਖੋਜੀ ਇਹ ਵੀ ਅਹਿਮ ਇੰਕਸਾਫ ਕਰ ਰਹੇ ਹਨ ਕਿ ਸ਼ੋਸ਼ਲ ਮੀਡੀਏ ਦੀ ਵਧੇਰੀ ਵਰਤੋ ਮਨੁੱਖ ਦੀ ਬੁੱਧੀ ਤੇਜ਼ ਕਰਨ ਦੀ ਬਜਾਏ ਉਸ ਉੱਤੇ ਉਲਟਾ ਪ੍ਰਭਾਵ ਪਾਉਦੀ ਹੋਈ ਬੁਢੇਪੇ ਤੋਂ ਪਹਿਲਾਂ ਹੀ Dementia ਤੇ Dyslexia ਪੈਦਾ ਕਰਨ ਦਾ ਕਾਰਨ ਬਣਦੀ ਹੈ ।

ਖੋਜ ਤੋ ਇਹ ਵੀ ਸਾਹਮਣੇ ਆਇਆ ਹੈ ਕਿ ਜੋ ਵਿਅਕਤੀ ਦਿਨ ਵਿਚ ਕਿਸੇ ਸ਼ੋਸ਼ਲ ਮੀਡੀਆ ਸਾਈਟ ਨੂੰ 20 ਤੋਂ 40 ਵਾਰ ਖੋਹਲਦੇ ਹਨ, ਉਹ ਕਿਸੇ ਨ ਕਿਸੇ ਵੱਡੇ ਮਾਨਸਿਕ ਰੋਗ ਨਾਲ ਪੀੜਤ ਹੋ ਚੁੱਕੇ ਹੁੰਦੇ ਹਨ, ਜਿਹਨਾ ਨੂੰ ਜਿੰਨੀ ਜਲਦੀ ਹੋ ਸਕੇ ਕਿਸੇ ਚੰਗੇ ਮਨੋਂਮਾਹਿਰ ਨਾਲ ਸੰਪਰਕ ਕਰਨਾ ਚਾਹੀਦਾ ਹੈ ।

ਸੋ ਦੋਸਤੋ! ਸ਼ੋਸਲ ਮੀਡੀਏ ‘ਤੇ ਬਣੇ ਬੇਸ਼ੱਕ ਰਹੋ ਪਰ ਅਾਪਣੀ ਸਿਹਤ ਨਾਲ ਕਦੇ ਵੀ ਸਮਝੌਤਾ ਨਾ ਕਰੋ । ਸਮਾਰਟ ਫੋਨ ਰਾਤ ਸਮੇ ਬਿਲਕੁਲ ਵੀ ਨਾ ਵਰਤੋ । ਇਸਨੂੰ ਅਾਪਣੇ ਬਿਸਤਰ ਤੋੰ ਦੂਰ ਰੱਖੋ । ਸ਼ੋਸਲ ਸਾਿੲਟਾਂ ਉਤੇ ਜਾਣ ਵਾਸਤੇ ਸਮਾਂ ਤੈਅ ਕਰੋ, ਵਾਰ ਵਾਰ ਜਾਣ ਦੀ ਲਤ ਦਾ ਸ਼ਿਕਾਰ ਹੋ ਕੇ ਮਾਨਸਿਕ ਰੋਗੀ ਨਾ ਬਣੋ । ਤਕਨੀਕ ਦਾ ਸਹੀ ਇਸਤੇਮਾਲ ਕਰਨ ਦੀ ਅਾਦਤ ਪਾਓਗੇ ਤਾਂ ਵਧੀਅਾ ਸਿੱਟੇ ਨਿਕਲਣਗੇ । ਸ਼ੋਸ਼ਲ ਮੀਜੀਏ ਦੀ ਵਰਤੋ ਸੂਝ ਤੇ ਸੰਜਮ ਨਾਲ ਕੀਤੀ ਜਾਵੇਗੀ ਤਾਂ ਇਸ ਦੇ ਨਤੀਜੇ ਚਮਤਕਾਰੀ ਹੋਣਗੇ । ਜੇਕਰ ਇਸ ਦੀ ਮਾੜੀ ਲਤ ਦਾ ਸ਼ਿਕਾਰ ਹੋ ਕੇ ਇਸ ਦੇ ਗੁਲਾਮ ਹੋ ਜਾਓਗੇ ਤਾਂ ਸਿੱਟੇ ਬੜੇ ਭਿਅਾਨਕ ਹੋਣਗੇ । ਇਹ ਸਭ ਹੁਣ ਸਾਡੇ ਆਪਣੇ ਹੱਥ ਹੈ ਕਿ ਅਸੀਂ ਇਸ ਮੀਡੀਏ ਦੀ ਵਰਤੋ ਆਪਣੀ ਸਿਹਤ ਦਾ ਖਿਆਲ ਰੱਖਦਿਆ ਸਮਾਜ ਨੂੰ ਨਿੱਗਰ ਲੀਹਾਂ ‘ਤੇ ਪਾਉਣ ਵਾਸਤੇ ਕਰਨੀ ਹੈ ਜਾਂ ਫੇਰ ਇਸ ਤੋ ਉਲਟ ਦਿਸ਼ਾ ਵੱਲ ਵਧਕੇ ਆਪਣੀ ਸਿਹਤ ਤੇ ਆਪਣੇ ਸਮਾਜ ਦਾ ਨੁਕਸਾਨ ਕਰਨਾ ਹੈ ? ਇਹ ਉਹ ਸਵਾਲ ਹੈ, ਜੋ ਇੱਕੀਵੀਂ ਸਦੀ ਚੋਂ ਵਿਚਰ ਰਹੀ ਪੂਰੀ ਮਨੁੱਖਤਾ ਵਾਸਤੇ ਹੀ ਬਹੁਤ ਅਹਿਮ ਬਣ ਗਿਆ ਹੈ । ਇਸ ਸਵਾਲ ਉਤੇ ਜਿੰਨੀ ਜਲਦੀ ਵਿਚਾਰ ਕਰਕੇ ਸਹੀ ਦਿਸ਼ਾ ਵੱਲ ਵਧਣ ਦੀ ਕੋਸ਼ਿਸ਼ ਕੀਤੀ ਜਾਵੇ ਉਨਾ ਹੀ ਚੰਗਾ ਹੈ । ਆਸ ਕਰਦਾ ਹਾਂ ਕਿ ਦੁਨੀਆ ਦੇ ਰੰਗ ਤਮਾਸ਼ਿਆਂ ਨੂੰ ਮਾਨਣ ਦੇ ਨਾਲ ਨਾਲ ਹਰ ਮਨੁੱਖ ਆਪਣੀ ਸਿਹਤ ਦਾ ਖਿਆਲ ਰੱਖਣ ਵਾਸਤੇ ਵੀ ਜਾਗਰੂਕ ਹੋਵੇਗਾ ।

– ਪ੍ਰੋ ਸ਼ਿੰਗਾਰਾ ਸ਼ਿੰਘ ਢਿੱਲੋਂ

Previous articleਤਾਲਾਬੰਦੀ / ਕਰਫਿਊ ਵਾਲੇ ਦਿਨਾਂ ਵਿੱਚ ਅਧਿਆਪਕਾਂ ਨੂੰ ਸਕੂਲ ਜਾਣ ਤੋਂ ਮਿਲੇ ਰਾਹਤ – ਰਵੀ ਵਾਹੀ
Next articleSecond Coronavirus vaccines delayed for Aus Olympic swimmers