(ਸਮਾਜ ਵੀਕਲੀ)
ਬੱਸ ਐਨਾ ਯਕੀਨ ਹੋ ਜਾਵੇ,
ਮਨੁੱਖ ਦਾ ਸਾਡੇ ਵਾਂਗ,
ਇੱਕ ਦੂਜੇ ਦੇ ਉੱਤੇ।
ਕੋਈ ਧੱਕਾ ਨਹੀਂ ਦੇਵੇਗਾ,
ਕੋਈ ਲੱਤਾਂ ਨਹੀਂ ਖਿੱਚ੍ਹੇਗਾ,
ਇੱਕ ਪਾਲ ‘ਚ ਖੜ੍ਹੇ ਹੋਈਏ,
ਜਾਂ ਕਿਸੇ ਦੀ ਕੰਧ ‘ਤੇ ਜਾ ਸੁੱਤੇ।
ਬੱਸ ਐਨਾ ਯਕੀਨ ਹੋ ਜਾਵੇ,
ਮਨੁੱਖ ਦਾ ਮਨੁੱਖ ਦੇ ਉੱਤੇ।
ਧੋਖਾ, ਨਫ਼ਰਤ,
ਗਿਲੇ,ਸ਼ਿਕਵੇ ਸ਼ਿਕਾਇਤਾ,।
ਅਜੀਬ ਜਿਹੇ ਸ਼ਬਦ ਹਨ,
ਸਾਡੇ ਲਈ।
ਬੇਗਾਨਿਆਂ ਦੇ ਘਰਾਂ,
ਵਿਚ ਵੀ,ਅਸੀਂ ਤਾਂ,
ਆਪਣੇ ਪਣ ਹੀ ਜਾ ਸੁੱਤੇ।
ਬੱਸ ਐਨਾ ਯਕੀਨ ਹੋ ਜਾਵੇ,
ਮਨੁੱਖ ਦਾ ਮਨੁੱਖ ਦੇ ਉੱਤੇ।
ਸ਼ਾਂਤੀ ਦੇ ਪੁਜਾਰੀ ਅਸੀਂ,
ਕੁੱਤੇ,ਬਿੱਲਿਆਂ ‘ਤੇ ਵੀ,
ਇਤਬਾਰ ਹਾਂ ਕਰ ਲੈਂਦੇ।
ਪਿੰਜਰਿਆਂ ‘ਚ ਰਹਿੰਦੇ,
ਜਾਂ ਆਕਾਸ਼ ਤੋਂ ਉੱਡੇ ਉੱਤੇ।
ਬੱਸ ਐਨਾ ਯਕੀਨ ਹੋ ਜਾਵੇ,
ਮਨੁੱਖ ਦਾ ਮਨੁੱਖ ਉੱਤੇ।
ਸਾਡੇ ਖ਼ੂਨ ਵਿਚ,
ਵਫ਼ਾਦਾਰੀ ।
ਸੰਦੇਸ਼ ਵਾਹਕ ਵੀ ਰਹੇ ਅਸੀਂ।
ਖ਼ਤ ਖੋਲ੍ਹ ਕੇ ਨਹੀਂ,
ਪੜ੍ਹਿਆ ਕਿਸੇ ਦਾ।
ਅਸੀਂ ਸ਼ਾਂਤੀ ਦੇ ਪੁਜਾਰੀ,
ਉਡਾਏ ਗਏ ਹਰ ਇੱਕ ਹੀ ਰੁੱਤੇ।
ਬੱਸ ਐਨਾ ਯਕੀਨ ਹੋ ਜਾਵੇ,
ਮਨੁੱਖ ਦਾ ਮਨੁੱਖ ਉੱਤੇ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly