ਸ਼ਹੀਦੀ ਦਿਹਾੜਾ

ਬਲਕਾਰ ਸਿੰਘ ਭਾਈ ਰੂਪਾ

(ਸਮਾਜ ਵੀਕਲੀ)

ਆ ਰਿਹਾ ਸ਼ਹੀਦੀ ਦਿਹਾੜਾ ,
ਹੋ ਰਹੀਆ ਤਿਆਰੀਆਂ,
ਆਵੇਗਾ ਹੜ੍ਹ ,
ਇਨਕਲਾਬ ਦੇ ਨਾਅਰਿਆਂ ਦਾ।
ਉਹ ਵੀ ਵੱਧ ਵੱਧ ਕੇ ਨਾਅਰੇ ਲਾਉਂਣਗੇ,
ਜਿਨ੍ਹਾਂ ਨੂੰ ਇਨਕਲਾਬ
ਦਾ ਅਰਥ ਵੀ ਪਤਾ ਨਹੀਂ ਹੋਣਾ।
ਇੰਝ ਮਹਿਸੂਸ ਹੋਵੇਗਾ ਕਿ ਬੱਸ,
ਹੁਣ ਤਾਂ ਇਨਕਲਾਬ ਆ ਗਿਆ ਹੈ,
ਦਿਨ ਲੰਘਦੇ ਫਿਰ ਉਸੇ ਤਰ੍ਹਾਂ ,
ਉਨ੍ਹਾਂ ਲੀਡਰਾਂ ਦੀਆਂ ਚਾਪਲੂਸੀਆਂ
ਤੇ ਲੱਗ ਜਾਣਗੇ ।
ਫਿਰ ਸਾਥ ਉਨ੍ਹਾਂ ਦਾ ਦੇਣਗੇ,
ਜਿਹੜੇ ਲੋਕਾਂ ਨੂੰ ਲੁੱਟਦੇ ਹੋਣ।
ਬੱਸ ਇੱਕ ਦਿਨ ਦਾ ਹੀ ਬਣਕੇ
ਰਹਿ ਜਾਂਦਾ ਹੁਣ ਸ਼ਹੀਦੀ ਦਿਹਾੜਾ।
ਕੋਈ ਆਖੇਗਾ ਭਗਤ ਸਿੰਘ ,
ਧਰਮਾਂ ਦਾ ਨਹੀਂ ਸੀ ,
ਆਖਣਗੇ ਉਹ ਤਾ ਨਾਸਤਿਕਾਂ ਦਾ ਹੀ ਹੈ,
ਸਿਰਫ ਨਾਸਤਿਕ ਆਸਤਿਕ ,
ਵਿੱਚ ਉਲਝ ਕੇ ਰਹਿ ਜਾਣਗੇ ,
ਭਗਤ ਸਿੰਘ ਤੇਰੇ ਸਮਰਥਕ ।
ਇੰਝ ਆਪਸੀ ਉਲਝਦੇ ਉਲਝਦੇ ,
ਇੱਕ ਹੋਰ ਸ਼ਹੀਦੀ ਦਿਹਾੜਾ ਬੀਤ ਜਾਵੇਗਾ।
ਬਲਕਾਰ ਸਿੰਘ  “ਭਾਈ ਰੂਪਾ”
ਰਾਮਪੁਰਾ ਫੂਲ, ਬਠਿੰਡਾ
8727092570
Previous articleਆਓ ਕਰੀਏ ਵੰਗਾਰਨ ਦੀ ਤਿਆਰੀ, ਧਰਤੀ ਤੇ ਖਣਿਜਾਂ ਦਾ ਸੋਸ਼ਣ ਕਰ ਚੁੱਕੇ ਨੇ ਮਾਇਆਧਾਰੀ ਵਪਾਰੀ
Next articleਗੁਰੂ ਨਾਨਕ ਸਾਹਿਬ ਨੇ ਵੀ ਖ਼ੁਦ ਨੂੰ ਕਵੀ ਕਹਾਉਣ ਵਿੱਚ ਮਾਣ ਮਹਿਸੂਸ ਕੀਤਾ: ਡਾ. ਸੁਵਰੀਤ ਕੌਰ ਜਵੰਧਾ