ਸਵੱਛਤਾ ਮੁਹਿੰਮ ਤਹਿਤ ਨਬਾਰਡ ਵੱਲੋਂ ਪਿੰਡ ਨੂਰਪੁਰ ਦੋਨਾਂ ਵਿੱਚ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ

ਫੋਟੋ ਕੈਪਸਨ --- ਹਾਜ਼ਰੀਨ ਮੈਂਬਰਾ ਨੂੰ ਵਿਸ਼ੇ ਬਾਰੇ ਜਾਣਕਾਰੀ ਦਿੰਦੇ ਹੋਏ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ

 ਕਪੂਰਥਲਾ  (ਸਮਾਜ ਵੀਕਲੀ) (ਕੌੜਾ) -ਪੇਂਡੂ ਲੋਕਾਂ ਨੂੰ ਚੌਗਿਰਦੇ ਦੀ ਸਾਫ ਸਫਾਈ ਬਾਰੇ ਜਾਗਰੂਕ ਕਰਨ ਲਈ ਚਲਾਏ ਜਾ ਰਹੇ ਸਵੱਛਤਾ ਅਭਿਆਨ ਦੀ ਮੁਹਿੰਮ ਤਹਿਤ  ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ਨਬਾਰਡ ਵੱਲੋਂ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਨੂਰਪਰ ਦੋਨਾ ਵਿਖੇ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ।  ਨਬਾਰਡ ਦੇ ਇਸ ਕਾਰਜ ਪ੍ਰਯਾਸ ਵੱਡਾ ਵਿਕਾਸ ਦੇ ਨਾਅਰੇ ਤਹਿਤ ਕਰਵਾਏ ਗਏ ਸਮਾਗਮ ਵਿੱਚ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਇਸ ਮੌਕੇ ਤੇ ਉਚੇਚੇ ਤੌਰ ਤੇ ਹਾਜ਼ਰ ਹੋਏ।    ਪਿੰਡ  ਨੂਰਪੁਰ ਦੋਨਾਂ ਵਿਖੇ ਗਠਿਤ ਕੀਤੇ ਸਵੈ ਸਹਾਈ ਗਰੁੱਪ ਦੀਆਂ ਔਰਤਾਂ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਨੇ ਕਿਹਾ ਕਿ ਨਬਾਰਡ ਨਿਤ ਨਵੀਆਂ ਸਕੀਮਾਂ ਪੇਂਡੂ ਖੇਤਰ ਵਿਚ ਲਈ  ਲੈ ਕੇ ਆਉਂਦਾ ਹੈ ਇਸ ਲਈ ਪਿੰਡਾਂ ਵਿਚ ਅਜਿਹੇ ਪ੍ਰੋਗਰਮ ਕੀਤੇ ਜਾ ਰਹੇ ਸਨ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਇਕ ਅਜਿਹਾ ਸਰਵੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸਾਫ ਪਤਾ ਲੱਗ ਜਾਵੇਗਾ ਕਿ ਕਿਸ ਘਰ ਵਿੱਚ ਪਖਾਨਾ ਹੈ ਕਿ ਨਹੀਂ ਜੇਕਰ ਹੈ ਤਾਂ ਉਸ ਦੀ ਮੁਕੰਮਲ ਸਥਿਤੀ ਕਿਸ ਤਰ੍ਹਾਂ ਦੀ ਹੈ।ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਨਾਬਰਡ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਸਵੈ ਸਹਾਈ ਬਣਾਏ ਉਨਾਂ ਰਾਹੀਂ ਵਿਕਾਸ ਦੇ ਨਵੇਂ ਰਾਹ ਤਲਾਸ਼ੇ ਜਾ ਰਹੇ ਹਨ।

ਇਸ ਸਮਾਗਮ ਵਿੱਚ ਸਵੱਛਤਾ ਨਾਲ ਸਬੰਧਤ ਪੋਸਟਰ ਕੰਧਾਂ ਤੇ ਲਗਾਏ ਗਏ ਅਤੇ ਹੋਰ ਸਮੱਗਰੀ ਵੰਡੀ ਗਈ। ਪਹਿਲ ਕਦਮੀ ਨਾਲ ਯਕੀਨਨ ਜਾਗਰੂਕਤਾ ਫੈਲੇਗੀ ਜਿਸ ਨਾਲ ਸਵੱਛ ਪਿੰਡ, ਸਿਹਤਮੰਦ ਪਿੰਡ ਅਤੇ ਸੁਖੀ ਪਿੰਡ ਬਣਾਉਣ ਦਾ ਟੀਚਾ ਪੂਰਾ ਹੋਵੇਗਾ। ਸਮਾਗਮ ਦੌਰਾਨ ਸਾਰੇ ਮਹਿਮਾਨਾਂ ਨੂੰ  ਨਬਾਰਡ ਵੱਲੋ ਰਿਫਰੈਸ਼ਮੈਂਟ ਦਿੱਤੀ ਗਈ। ਇਸ ਕਾਰਜ  ਸਹਾਈ ਗਰੁੱਪਾਂ ਦੀਆਂ ਔਰਤਾਂ ਵਿੱਚ ਰਣਜੀਤ ਕੌਰ, ਸੁਰਿੰਦਰ ਕੌਰ, ਜਸਵੀਰ ਕੌਰ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ, ਇਸ ਮੌਕੇ ਤੇ ਹਰਪਾਲ ਸਿੰਘ , ਸੁਖਵਿੰਦਰ ਸਿੰਘ ਟਿੱਬਾ,ਅਰੁਨ ਅਟਵਾਲ, ਆਦਿ ਨੇ ਭਰਪੂਰ

Previous articleਨੰਬਰਦਾਰਾਂ ਦੀ ਅਗਵਾਈ ਹੇਠ ਬੂਲਪੁਰ ਤੋਂ ਕਿਸਾਨਾਂ ਦਾ ਦੂਸਰਾ ਜਥਾ ਦਿੱਲੀ ਰਵਾਨਾ
Next articleਬਿਹਾਰੀਪੁਰ ਵਿਖੇ 29ਵਾਂ ਕਬੱਡੀ ਟੂਰਨਮੈਂਟ ਧੂਮ ਧੜੱਕੇ ਨਾਲ ਸ਼ੁਰੂ