ਸਵੱਛਤਾ ਮੁਹਿੰਮ ਤਹਿਤ ਨਬਾਰਡ ਵੱਲੋਂ ਮਾਧੋ ਝੰਡਾ ਵਿੱਚ ਸੈਮੀਨਾਰ ਆਯੋਜਿਤ

ਫੋਟੋ ਕੈਪਸਨ ਹਾਜ਼ਰੀਨ ਮੈਂਬਰਾ ਨੂੰ ਵਿਸ਼ੇ ਬਾਰੇ ਜਾਣਕਾਰੀ ਦਿੰਦੇ ਹੋਏ ਨਾਬਾਰਡ ਦੇ ਜ਼ਿਲਾ ਵਿਕਾਸ ਅਫ਼ਸਰ ਰਾਕੇਸ਼ ਵਰਮਾ

    ਕਪੂਰਥਲਾ  (ਸਮਾਜ ਵੀਕਲੀ) (ਕੌੜਾ)- ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ਨਬਾਰਡ ਵੱਲੋਂ ਸਮਾਜਿਕ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਮਾਧੋ ਝੰਡਾ ਵਿੱਚ ਸਵੱਛਤਾ ਅਭਿਆਨ ਤਹਿਤ ਸਾਦਾ ਤੇ ਪ੍ਰਭਾਵ ਸ਼ਾਲੀ ਸਮਾਗਮ ਕੀਤਾ ਗਿਆ । ਸ਼ੁਰੂਆਤ ਕੀਤੀ ਗਈ ਹੈ। ਛੋਟਾ ਪ੍ਰਯਾਸ ਵੱਡਾ ਵਿਕਾਸ ਦੇ ਨਾਅਰੇ ਤਹਿਤ ਜਿਸ ਵਿੱਚ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਪਵਨ ਕੁਮਾਰ ਜ਼ਿਲਾ ਕੁੋਆਰਡੀਨੇਟਰ ਪੰਜਾਬ ਗ੍ਰਾਮੀਣ ਬੈਂਕ  ਇਸ ਮੌਕੇ ਤੇ ਉਚੇਚੇ ਤੌਰ ਤੇ ਹਾਜ਼ਰ ਹੋਏ।ਪਿੰਡ ਮਾਧੋ ਝੰਡਾ ਦੇ ਡਾਕਟਰ ਭੀਮ  ਸਵੈ ਸਹਾਈ ਗਰੁੱਪ ਦੀਆਂ ਔਰਤਾਂ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਨੇ ਕਿਹਾ ਕਿ ਸ਼ੋਚਾਲੇ ਦੀ ਵਰਤੋਂ ਯਕੀਨੀ ਬਣਾਉਣ ਦਾ ਮਤਲਬ ਘਰ ਵਿੱਚ ਖੁਸ਼ੀਆਂ ਲਿਆਉਣ ਦੇ ਬਰਾਬਰ ਹਨ। ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਇਕ ਅਜਿਹਾ ਸਰਵੇ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸਾਫ ਪਤਾ ਲੱਗ ਜਾਵੇਗਾ ਕਿ ਕਿਸ ਘਰ ਵਿੱਚ ਪਖਾਨਾ ਹੈ ਕਿ ਨਹੀਂ ਜੇਕਰ ਹੈ ਤਾਂ ਉਸ ਦੀ ਮੁਕੰਮਲ ਸਥਿਤੀ ਕਿਸ ਤਰ੍ਹਾਂ ਦੀ ਹੈ।

ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਨਾਬਰਡ ਦੀ ਇਸ ਪਹਿਲ ਕਦਮੀ ਨਾਲ ਯਕੀਨਨ ਜਾਗਰੂਕਤਾ ਫੈਲੇਗੀ ਜਿਸ ਨਾਲ ਸਵੱਛ ਪਿੰਡ, ਸਿਹਤਮੰਦ ਪਿੰਡ ਅਤੇ ਸੁਖੀ ਪਿੰਡ ਬਣਾਉਣ ਦਾ ਟੀਚਾ ਪੂਰਾ ਹੋਵੇਗਾ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਸਰਪੰਚ ਲਖਬੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਾਰੇ ਮਹਿਮਾਨਾਂ ਨੂੰ  ਨਬਾਰਡ ਵੱਲੋ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਤੇ ਹਰਪਾਲ ਸਿੰਘ , ਸੁਖਵਿੰਦਰ ਸਿੰਘ ਟਿੱਬਾ,ਅਰੁਨ ਅਟਵਾਲ ਗਰੁੱਪ ਪ੍ਰਧਾਨ ਜਸਵਿੰਦਰ ਕੌਰ ਅਮਨਦੀਪ ਕੌਰ, ਮਨਪ੍ਰੀਤ ਕੌਰ, ਮੈਡਮ  ਆਦਿ ਨੇ ਭਰਪੂਰ ਸਹਿਯੋਗ ਦਿੱਤਾ।

Previous articleਨਗਰ ਪੰਚਾਇਤ ਮਹਿਤਪੁਰ ਵੱਲੋਂ ਸਵੱਛ ਸਰਵੇਖਣ ਮੁਕਾਬਲੇ ਕਰਵਾਏ
Next articleਸਤਿਕਾਰ ਯੋਗ ਕਿਸਾਨ ਸੰਘਰਸ਼ ਕਮੇਟੀ