ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਪੇੰਡੂ ਸਵੈ ਸਹਾਇਤਾ ਗਰੁੱਪਾਂ ਦੀਆਂ ਅੌਰਤਾਂ ਨੂੰ ਸਵੈ ਨਿਰਭਰ ਬਣਾਉਣ ਲਈ ਬੈਪਟਿਸਟ ਚੈਰੀਟੇਬਲ ਸੁਸਾਇਟੀ ਲਗਾਤਾਰ ਉਪਰਾਲੇ ਕਰ ਰਹੀ ਹੈ ਏਸੇ ਕੜੀ ਤਹਿਤ ਪਿੰਡ ਹੁਸੈਨਪੁਰ ਵਿਖੇ ਸਿਲਾਈ ਸੈਂਟਰ ਖੋਲ੍ਹਿਆ ਗਿਆ। ਇਸ ਸਿਖਲਾਈ ਕੈਂਪ ਦਾ ਰਸਮੀ ਉਦਘਾਟਨ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਕੀਤਾ। ਸਿਖਲਾਈ ਪ੍ਰਾਪਤ ਕਰ ਰਹੀਆਂ ਬੀਬੀਆਂ ਨੂੰ ਸੰਬੋਧਨ ਕਰਦਿਆਂ ਜੋਗਾ ਸਿੰਘ ਅਟਵਾਲ ਨੇ ਕਿਹਾ ਕਿ ਪਿੰਡਾਂ ਦੀਆਂ ਔਰਤਾਂ ਉਹ ਅਜਿਹੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਪਰਿਵਾਰਾਂ ਨੂੰ ਗਰੀਬੀ ਵਿਚੋਂ ਬਾਹਰ ਕੱਢਣ।
ਸੰਸਥਾ ਦੇ ਬੁਲਾਰੇ ਮਨੀਸ਼ ਕੁਮਾਰ ਨੇ ਦੱਸਿਆ ਕਿ ਇਹ ਸਿਖਲਾਈ ਕੈਂਪ ਪੰਜਾਬ ਨੈਸ਼ਨਾਲ ਬੈਂਕ ਦੇ ਇੰਸਟਿਊਟ ਆਰ ਸੈਟੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਕੈਂਪ ਵਿੱਚ 22 ਪ੍ਰਤੀਭਾਗੀਆਂ ਨੇ ਭਾਗ ਲਿਆ ਹੈ। ਆਰ ਸੈਟੀ ਦੇ ਫੈਕਲਟੀ ਮੈਡਮ ਜੋਤੀ ਲੋਟੀਆ ਨੇ ਕਿਹਾ ਨਵ ਨਿਯੁਕਤ ਡਾਇਰੈਕਟਰ ਲਾਲ ਕੁਮਾਰ ਧੀਰ ਦੀ ਅਗਵਾਈ ਹੇਠ ਇਹ ਕੈਂਪ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਮੈਡਮ ਅਲਕਾ ਵੱਲੋ ਬਾਖੂਬੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਤੇ ਉੱਜਵਲ ਸਵੈ ਸਹਾਇਤਾ ਗਰੁੱਪਾਂ ਦੀ ਪ੍ਰਧਾਨ ਬੀਬੀ ਸੁਰਜੀਤ ਕੌਰ, ਪੈਗ਼ਾਮ ਸਵੈ ਸਹਾਇਤਾ ਦੀ ਪ੍ਰਧਾਨ ਬੀਬੀ ਮਾਂਗਰੇਟ , ਜੀਵਨ ਕੌਰ, ਰਜਨੀ ਬਾਲਾ, ਅਗ੍ਨੇਸ, ਨਿਸ਼ਾ, ਪਤਰਸ ਮਸੀਹ, ਅਰੁਨ ਅਟਵਾਲ, ਪਰਮਜੀਤ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ