ਸਵੈ- ਸਹਾਈ ਗਰੁੱਪਾਂ ਦੀਆਂ ਔਰਤਾਂ ਵਲੋਂ ਸਰਦ ਰੁੱਤ ਖਰੀਦਦਾਰੀ ਮੇਲਾ 11 ਤੋਂ 13 ਤੱਕ

ਮੇਲੇ ਦਾ ਮਕਸਦ ਪੇਂਡੂ ਗਰੀਬ ਔਰਤਾਂ ਨੂੰ ਕਾਮਯਾਬ ਕਰਨਾ  – ਅਟਵਾਲ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-  ਬੈਪਟਿਸਟ ਚੈਰੀਟੇਬਲ ਸੁਸਾਇਟੀ ਨੇ ਪਹਿਲ ਕਦਮੀ ਕਰਦਿਆਂ ਪਿੰਡਾਂ ਦੀਆਂ ਔਰਤਾਂ ਨੂੰ ਜਿਹੜੀਆਂ ਸਵੈ ਸਹਾਈ ਗਰੁੱਪਾਂ ਦੀ ਮੁਹਿੰਮ ਨਾਲ ਜੁੜੀਆਂ ਹੋਈਆਂ ਹਨ ਨੂੰ ਉਤਸ਼ਹਿਤ ਕਰਨ ਲਈ ਆਰ. ਸੀ. ਐਫ. ਗੇਟ ਨੁੰ  2 ਨੇੜੇ ਨਾਨਕਸਰ ਮੁਹੱਲੇ ਵਿੱਚ ਪਹਿਲਾ ਸਰਦ ਰੁੱਤ ਮੇਲਾ ਲਗਾਉਣ ਦਾ ਉਪਰਾਲਾ ਕਰ ਰਹੀ ਹੈ! ਜਿਸ ਵਿਚ ਸਵੈ ਸਹਾਈ ਗਰੁੱਪ ਦੀਆਂ ਔਰਤਾਂ ਆਪਣੇ ਹੱਥੀਂ ਤਿਆਰ ਕੀਤਾ ਸਮਾਨ ਵੇਚ ਅਤੇ ਖਰੀਦ ਸਕਣਗੀਆਂ।

ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਬੁਲਾਰੇ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਸਰਦ ਰੁੱਤ ਮੇਲਾ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ 11 ਤੋਂ 13 ਨਵੰਬਰ ਤੱਕ ਚੱਲੇਗਾ। ਇਸ ਮੇਲੇ ਵਿੱਚ ਸਵੈ ਸਹਾਈ ਗਰੁੱਪਾਂ ਦੀਆਂ ਔਰਤਾਂ ਸਟਾਲ ਲਗਾ ਕੇ ਆਪਣੇ ਸਮਾਨ ਦੀ ਵਿਕਰੀ ਕਰਨਗੇ ਅਤੇ ਹੋਰ ਉਦਮੀਆਂ ਨੂੰ  ਨੂੰ ਮੇਲੇ ਵਿੱਚ ਸਟਾਲ ਲਗਾਉਣ ਦਾ ਮੌਕਾ ਦਿੱਤਾ ਜਾਵੇਗਾ।

ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਮੈਂਬਰਾਂ ਨਾਲ ਕੀਤੀ ਮੁਲਾਕਾਤ ਵਿਚ ਕਿਹਾ ਕਿ ਇਸ ਮੇਲੇ ਦਾ ਮਕਸਦ ਪੇਂਡੂ ਗਰੀਬ ਔਰਤਾਂ ਨੂੰ ਕਾਮਯਾਬ ਕਰਨਾ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਮਨੀਸ਼ ਕੁਮਾਰ, ਅਰੁਨ ਅਟਵਾਲ, ਸੈਮੂਅਲ, ਪਰਮਜੀਤ ਸਿੰਘ,     ਕੁਲਵਿੰਦਰ ਸਿੰਘ, ਤੋਂ ਇਲਾਵਾ ਸਹਾਰਾ ਸਵੈ ਸਹਾਈ ਗਰੁੱਪ, ਪੈਗ਼ਾਮ ਸਵੈ ਸਹਾਈ ਗਰੁੱਪ, ਆਦਿ ਯਤਨਸ਼ੀਲ ਹਨ।

Previous articleਪਟਾਖ਼ੇ ਨਹੀਂ , ਪੁਸਤਕਾਂ ਚੁਣੋ
Next articleअंबेडकर सोसायटी की ओर से विद्वार्थी दिवस के रूप में समागम आयोजित