* ਸਰਹੱਦਾਂ ਦੇ ਕੈਦੀ *

ਸਲੀਮ ਨਜਮੀ

(ਸਮਾਜ ਵੀਕਲੀ)

ਇੱਕੋ ਸਾਡੀ ਰਹਿਤਲ ਸੀ
ਇੱਕੋ ਜੰਮਣ ਵਿਹੜਾ
ਲਾਲ਼ ਅਨ੍ਹੇਰੀ ਪਾ ਦਿੱਤਾ ਸੀ
ਸਾਡੇ ਵਿੱਚ ਨਿਖੇੜਾ
ਵੈਰ ਦੀ ਲੀਕ ਨੇ ਵੰਡ ਦਿੱਤੀ
ਸਾਡੀ ਸਾਂਝ ਪ੍ਰੀਤ
ਵੱਖ ਵੱਖ ਹੋ ਗਏ ਜੁਗਨੀ ਮਾਹੀਏ
ਮਿੱਠੇ ਮਿੱਠੇ ਗੀਤ
ਧਰਤੀ ਦੇਸ ਪੰਜਾਬ ਦੀ ਕਿਸਰਾਂ
ਹੋ ਗਈ ਟੋਟੇ ਦੋ
ਇੱਧਰ ਉੱਧਰ ਕਿਸਰਾਂ ਗਏ ਆਂ
ਸਾਰੇ ਖੱਜਲ ਹੋ
ਸਾਡੇ ਤੋਂ ਨੇ ਪੰਖੇਰੂ ਚੰਗੇ
ਫਿਰਦੇ ਆਰ ਤੇ ਪਾਰ
ਅੱਜ ਵੀ ਮਿਲਦੇ ਇੱਕ ਦੂਜੇ ਨੂੰ
ਜਿਸਰਾਂ ਮਿਲਦੇ ਯਾਰ
ਲੋਭਾਂ ਪੁੱਟੇ ਦਾਨਸ਼ਮੰਦਾਂ
ਸਾਨੂੰ ਕੀਤਾ ਵੱਖ
ਓਸ ਦਿਹਾੜ ਨੂੰ ਰੋਂਦੇ ਪਏ ਨੇ
ਅੱਜ ਵੀ ਦਿਲ ਤੇ ਅੱਖ
ਖ਼ੋਰੇ ਕਿਹੜੇ ਦਿਨ ਮੁੱਕੇਗੀ
ਇਹ ਹੱਦਾਂ ਦੀ ਕੈਦ
ਭੋਗ ਰਹੇ ਆਂ ਨਜਮੀ ਜਿਹੜੀ
ਸਰਹੱਦਾਂ ਦੀ ਕੈਦ
ਸਲੀਮ ਨਜਮੀ
ਲਹਿੰਦਾ ਪੰਜਾਬ, ਪਾਕਿਸਤਾਨ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਨੇ ਜਵੰਧਾ ਗਰੁੱਪ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ
Next articleਜੈਵਿਕ ਖੇਤੀ ਕਰਨ ਵਾਲਾ ਅਗਾਂਹਵਧੂ ਕਿਸਾਨ ਅਮਰੀਕ ਸਿੰਘ ਚੰਦੀ