ਮੋਗਾ (ਸਮਾਜ ਵੀਕਲੀ): ਪੰਜਾਬ ਸਰਕਾਰ ਨੇ ਕਰੀਬ ਢਾਈ ਮਹੀਨੇ ਪਹਿਲਾਂ ਸਰਕਾਰੀ ਮੁਲਾਜ਼ਮਾਂ ਦੇ ਘਟਾਏ ਗਏ ਮੋਬਾਇਲ ਭੱਤਿਆਂ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਵਿੱਤ ਵਿਭਾਾਗ ਵੱਲੋਂ ਜਾਰੀ ਪੱਤਰ ਮੁਤਾਬਕ ਹੁਣ 1 ਨਵੰਬਰ ਤੋਂ ‘ਮੋਬਾਇਲ ਭੱਤਿਆਂ‘ ‘ਚ ਕਟੌਤੀ ਨਹੀਂ ਹੋਵੇਗੀ। ਕਰੋਨਾ ਮਹਾਮਾਰੀ ਦੌਰਾਨ ਸੂਬੇ ਦੇ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਮਿਲਣ ਵਾਲਾ ਮੋਬਾਇਲ ਭੱਤਾ ਘੱਟ ਕਰ ਦਿੱਤਾ ਗਿਆ ਹੈ।
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਹੁਣ ਗਰੁੱਪ-ਏ ਦੇ ਮੁਲਾਜ਼ਮਾਂ ਨੂੰ 500 ਰੁਪਏ ਪ੍ਰਤੀ ਮਹੀਨਾ, ਗਰੁੱਪ-ਬੀ ਦੇ ਮੁਲਾਜ਼ਮਾਂ ਨੂੰ 300 ਰੁਪਏ, ਗਰੁੱਪ-ਸੀ ਅਤੇ ਡੀ ਨੂੰ 250 ਰੁਪਏ ਪ੍ਰਤੀ ਮਹੀਨਾ ਮੋਬਾਇਲ ਭੱਤਾ ਮਿਲੇਗਾ। ਇਹ ਹੁਕਮ 1 ਨਵੰਬਰ ਤੋਂ ਲਾਗੂ ਹੋਣਗੇ। ਸਰਕਾਰ ਨੇ ਪਹਿਲਾਂ 1 ਅਗਸਤ ਨੂੰ ਮੋਬਾਇਲ ਭੱਤਿਆ ’ਚ ਕਟੌਤੀ ਕਰਕੇ ਗਰੁੱਪ-ਏ ਦੇ ਮੁਲਾਜ਼ਮਾਂ ਨੂੰ 250 ਰੁਪਏ ਪ੍ਰਤੀ ਮਹੀਨਾ, ਗਰੁੱਪ-ਬੀ ਦੇ ਮੁਲਾਜ਼ਮਾਂ ਨੂੰ 175 ਰੁਪਏ, ਗਰੁੱਪ-ਸੀ ਅਤੇ ਡੀ ਦੇ ਮੁਲਾਜ਼ਮਾਂ ਨੂੰ 150 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਕਰ ਦਿੱਤਾ ਸੀ।