ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਸ਼ਮੀਰ ਬਠਿੰਡਾ ਵਿਖੇ ਵੋਟਰ ਦਿਵਸ ਮਨਾਇਆ

ਰਾਮੇਸ਼ਵਰ ਸਿੰਘ ਪਟਿਆਲਾ (ਸਮਾਜ ਵੀਕਲੀ) :-  ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਸ਼ਮੀਰ ਬਠਿੰਡਾ ਵਿਖੇ  ਵੋਟਰ ਦਿਵਸ  ਮਨਾਉਂਦਿਆਂ ਬੂਥ ਨੰਬਰ 117 ਦੇ ਬੀ ਐੱਲ ਓ ਜਤਿੰਦਰ ਸ਼ਰਮਾ ਜੀ ਵੱਲੋਂ ਬੱਚਿਆਂ ਨੂੰ  ਜੋ 18 ਸਾਲ ਤੋਂ ਉੱਪਰ ਹਨ ਨੂੰ ‘ਵੋਟ ਬਨਾਉਣ ਅਤੇ ਵੋਟ ਸਬੰਧੀ ਗਤੀਵਿਧੀਆਂ’ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ।

ਉਹਨਾਂ ਨੇ ਪਿੰਡ ਦੇ  ਨੌਜਵਾਨ ਵੋਟਰਾਂ ਨੂੰ ਪ੍ਰੇਰਦਿਆਂ ਕਿਹਾ ਕਿ ” ਕੌਮੀ ਵੋਟਰ ਦਿਵਸ  ਮਨਾਉਣ ਦੀ ਸ਼ੁਰੂਆਤ 25 ਜਨਵਰੀ 2011 ਨੂੰ ਭਾਰਤੀ ਚੋਣ ਕਮਿਸ਼ਨ ਨੇ ਆਪਣੇ ਇੱਕ  ਸਮਾਰੋਹ ਦੇ ਸਮਾਪਤੀ ਸਮਾਗਮ ਸਮੇਂ ਕੀਤੀ। ਇਸ ਦਿਨ ਨੂੰ ਮਨਾਉਣ ਦਾ ਮੁਖ ਉਦੇਸ਼ ਲੋਕਾਂ ਨੂੰ, ਵਿਸ਼ੇਸ਼ ਕਰਕੇ ਨੌਜਵਾਨ ਵਰਗ ਨੂੰ ਵੋਟ ਦੀ ਮਹਤੱਤਾ ਅਤੇ ਅਧਿਕਾਰ ਤੋਂ ਜਾਗਰੂਕ ਕਰਾਉਣਾ ਹੈ। ਇਸ ਲਈ ਹੀ ਸੰਵਿਧਾਨ ਦੀ 1988 ਦੇ ਸਮੇਂ 61ਵੀਂ ਸੋਧ ਰਾਹੀ ਵੋਟਰ ਬਨਣ ਦੀ ਉਮਰ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ ਤਾਂ ਕਿ ਦੇਸ਼ ਦੀ ਰਾਜਨੀਤਿਕ ਪ੍ਰਕਿਰਿਆ ਦਾ ਨੌਜਵਾਨ ਵੱਧ ਤੋਂ ਵੱਧ ਹਿੱਸਾ ਬਣ ਸਕਣ।

ਉਹਨਾਂ  ਨੂੰ ਫੋਟੋ ਵਾਲੇ ਵੋਟਰ ਪਛਾਣ ਪੱਤਰ ਜਾਰੀ ਕੀਤੇ  ਜਾਂਦੇ ਹਨ ਤਾਂ ਜੋ ਇਸ ਉਪਰਾਲੇ ਨਾਲ ਨੌਜਵਾਨਾਂ ਨੂੰ ਸਸ਼ਕਤੀਕਰਨ, ਮਾਣ ਦੀ ਭਾਵਨਾ ਮਿਲੇ ਅਤੇ ਉਨ੍ਹਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਪ੍ਰੇਰਣਾ ਮਿਲੇ। ਇਸ ਮੌਕੇ ਉਨ੍ਹਾਂ ਨੇ ਸਾਰੇ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਬਣਾਉਣ ਦੀ ਆਨਲਾਈਨ ਪ੍ਰਕਿਰਿਆ ਸਬੰਧੀ ਵੀ ਜਾਣਕਾਰੀ ਦਿੱਤੀ  ।ਇਸ ਮੌਕੇ  ਬੀ.ਐਲ.ਓ ਅਮਰੀਕ ਸਿੰਘ , ਬੀ.ਐਲ.ਓ ਮੱਖਣ ਸਿੰਘ ਅਤੇ ਬੀ.ਐਲ.ਓ ਨਿਤੀਸ਼ ਕੁਮਾਰ ਤੋਂ ਇਲਾਵਾ ਅਧਿਆਪਕ ਦਵਿੰਦਰ ਸਿੰਘ ਜੀ ਵੀ ਮੌਜੂਦ ਸਨ  ।

Previous articleਮਾਣਮੱਤੀ ਸਖਸ਼ੀਅਤ ਸ਼੍ਰੋਮਣੀ ਰਾਗੀ ਡਾ.ਜਸਬੀਰ ਕੌਰ ‘ਪਟਿਆਲਾ’
Next articleਲੋਕ ਲਹਿਰਾਂ ਦੀ ਉਸਾਰੀ ਵਿੱਚ ਜੁਝਾਰੂ ਕਲਮਾਂ ਦੀ ਭੂਮਿਕਾ ਅਹਿਮ: ਗੁਰਦਿਆਲ ਨਿਰਮਾਣ