(ਸਮਾਜ ਵੀਕਲੀ): ਵਣ ਮੰਡਲ ਅਫਸਰ (ਵਿਸਥਾਰ) ਪਟਿਆਲਾ ਸ੍ਰੀਮਤੀ ਵਿੱਦਿਆਸਾਗਰੀ ਆਰ ਯੂ(IFS) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸਥਾਰ ਰੇਂਜ ਲੁਧਿਆਣਾ ਵੱਲੋਂ ਬਾਬਾ ਸ਼ੀਹਾਂ ਸਿੰਘ ਸਰਕਾਰੀ ਕਾਲਜ, ਸਿੱਧਸਰ ਵਿਖੇ 75 ਵਾਂ ਅਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਅਤੇ ਪੰਜਾਬ ਸਰਕਾਰ ਦੀ ‘ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ’ ਨੂੰ ਸਮਰਪਿਤ ‘ਵਿਸ਼ਵ ਓਜੋਨ ਦਿਵਸ’ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸ੍ਰੀ ਦਵਿੰਦਰ ਸਿੰਘ ਲੋਟੇ (ਡਿਪਟੀ ਡਾਇਰੈਕਟਰ, ਯੂਥ ਸੇਵਾਵਾਂ, ਲੁਧਿਆਣਾ ) ਜੀ ਨੇ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਉਹਨਾਂ ਕਿਹਾ ਕਿ ਧਰਤੀ ਤੇ ਜੀਵਨ ਬਚਾਉਣ ਲਈ ਵਿਸਵ-ਵਿਆਪੀ ਯੋਗਦਾਨ ਅਤੇ ਸਹਿਯੋਗ ਦੀ ਜਰੂਰਤ ਹੈ।
ਇਸ ਮੌਕੇ ਕਾਲਜ ਕੈਂਪਸ ਵਿੱਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਹਰਿਆਵਲ ਲਹਿਰ’ ਨੂੰ ਸਮਰਪਿਤ ਫਲਦਾਰ ਅਤੇ ਸਜਾਵਟੀ ਬੂਟੇ ਵੀ ਲਗਾਏ ਗਏ। ਸੈਮੀਨਾਰ ਦੌਰਾਨ ਵਿਸਥਾਰ ਰੇਂਜ, ਲੁਧਿਆਣਾ ਦੇ ਫੀਲਡ ਸਟਾਫ ਵੱਲੋਂ ‘ਓਜੋਨ ਲੇਅਰ ਰਿਡਕਸ਼ਨ’ ਦੇ ਕਾਰਨ ਅਤੇ ਇਸ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਪ੍ਰਦੂਸਣ ਘਟਾਉਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ । ਰੁੱਖਾਂ ਦੀ ਸਾਂਭ ਸੰਭਾਲ ਸਬੰਧੀ ਵਿਭਾਗੀ ਲਿਟਰੇਚਰ ਵੀ ਵੰਡਿਆ ਗਿਆ। ਇਸ ਮੌਕੇ ਕਾਲਜ ਵਿਦਿਆਰਥੀਆਂ ਦੇ ਵਿਸ਼ਵ ਓਜ਼ੋਨ ਦਿਵਸ ਸਬੰਧੀ ਪੇਂਟਿੰਗ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪਿੰਸੀਪਲ ਸ. ਬਲਵਿੰਦਰ ਸਿੰਘ ਬੱਲੀ, ਵਣ ਰੇਂਜ ਇੰਚਾਰਜ ਸ਼ੀ੍ਮਤੀ ਪਰਨੀਤ ਕੌਰ, ਵਣ ਰੱਖਿਅਕ ਕੁਲਦੀਪ ਸਿੰਘ,ਪੋ੍.ਰਣਜੀਤ ਸਿੰਘ (ਇੰਚਾਰਜ ਐਨ ਐਸ ਐਸ ਅਤੇ ਰੈਡ ਰਿਬਨ ਕਲੱਬ),ਪੋ੍. ਰਾਜਦੀਨ, ਪੋ੍. ਵਰਿੰਦਰ ਸਿੰਘ, ਪੋ੍. ਸਤਿੰਦਰਪਾਲ ਕੌਰ , ਅਮਨਦੀਪ ਸਿੰਘ ਗਿੱਲ (ਜੂਨੀਅਰ ਸਹਾਇਕ) ਆਦਿ ਸਟਾਫ ਮੈਂਬਰ ਹਾਜ਼ਰ ਸਨ। ਕਾਲਜ ਪਿ੍ੰਸੀਪਲ ਸ੍ਰੀ ਬਲਵਿੰਦਰ ਸਿੰਘ ਵੱਲੋਂ ਵਣ ਵਿਭਾਗ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly