(ਸਮਾਜ ਵੀਕਲੀ)
ਇਹ ਦੁੱਧ ਵੀ ਸਾਡੇ ਨੇ,
ਇਹ ਪੁੱਤ ਵੀ ਸਾਡੇ ਨੇ,
ਜੋ ਲੜੇ ਆਜ਼ਾਦੀ ਲਈ,
ਉਹ ਬੁਤ ਵੀ ਸਾਡੇ ਨੇ,
ਜੇ ਆ ਗਏ ਆਪਣੀ ਆਈ ਤੇ ਖੋਹ ਲੈਣਾ ਰਾਜਭਾਗ ਸਾਰਾ,
ਇਹ ਹੱਥ ਜੋੜ ਕੇ ਬਣਿਆ ਸੀ, ਜੋ ਇਹ ਹਿੱਕ ਤਾਂਣਨ ਸਰਕਾਰਾਂ,
ਇਹ ਕਿਸਾਨ ਵੀ ਸਾਡੇ ਨੇ,
ਇਹ ਜਵਾਨ ਵੀ ਸਾਡੇ ਨੇ,
ਜਿਉਂਦੇ ਕੌਮ ਦੇ ਵਾਰਿਸ਼, ਉਹ ਕੁਰਬਾਨ ਵੀ ਸਾਡੇ ਨੇ,
ਸੋਚੀ ਨਾ ਕਿਤੇ ਭੁੱਲ ਗਏ ਹੋਣੇ, ਯਾਦ ਹੈ ਘੱਲੂਘਾਰਾ,
ਇਹ ਹੱਥ ਜੋੜ ਕੇ ਬਣਿਆ ਸੀ, ਜੋ ਇਹ ਹਿੱਕ ਤਾਣਨ ਸਰਕਾਰਾਂ,
ਸਾਡੇ ਹੱਕ ਅਸੀਂ ਬਿਨਾ ਝੁਕੇ ਅੜ ਕੇ ਲੈਣੇ ਐ, ਅਸੀਂ ਸਾਡੇ ਪੁਰਖਿਆਂ ਵਾਂਗੂੰ ਤਖਤ ਤੇ ਚੜਕੇ ਲੈਣੇ ਐ, ਲੋੜ ਪਈ ਤਾਂ ਕੱਢ ਲੈਣੀਆਂ ,
ਸਾਂਭਿਆਂ ਪਈਆਂ ਜੋ ਤਲਵਾਰਾਂ,
ਇਹ ਹੱਥ ਜੋੜ ਕੇ ਬਣਿਆ ਸੀ, ਜੋ ਇਹ ਹਿੱਕ ਤਾਂਣਨ ਸਰਕਾਰਾਂ,
ਕਹਿੰਦੇ ਸੀ ਨਸ਼ਿਆਂ ਖਾ ਲਈ,
ਦੇਖ ਜਵਾਨੀ ਨਚਦੀ ਨੂੰ,
ਤੂੰ ਕਿ ਸੋਚਿਆ ਬੁਝ ਗਏ ਦਿਵੇ
ਸੇਕੀਂ ਹੁਣ ਅੱਗ ਮਚੱਦੀ ਨੂੰ
ਜਗਵੰਤ ਸਿਆਂ ਹੁਣ ਅੰਦਰੋ ਅੰਦਰੀ ਕਰਦੇ ਫਿਰਨ ਵਿਚਾਰਾਂ,
ਇਹ ਹੱਥ ਜੋੜ ਕੇ ਬਣਿਆ ਸੀ, ਜੋ ਇਹ ਹਿੱਕ ਤਾਂਣਨ ਸਰਕਾਰਾਂ,
ਚਲਦੇ ਰਹੋ ਹੁਣ ਰੁਕਣਾ ਨਹੀਂ,
ਇੰਕਲਾਬ ਦੀਆਂ ਲਹਿਰਾਂ ਨੇ,
ਪਿੰਡ ਜਮੀਨਾਂ ਖੋਵਣ ਨੂੰ ਫਿਰਦੇ,
ਮਾਲਕ ਵੱਡਿਆ ਸ਼ਹਿਰਾਂ ਦੇ,
ਬੜੀ ਵਾਰੀ ਸਾਨੂੰ ਜਿੱਤਣ ਨੂੰ ਆਏ ਹਾਰ ਕੇ ਗਏ ਹਜਾਰਾਂ,
ਇਹ ਹੱਥ ਜੋੜ ਕੇ ਬਣਿਆ ਸੀ, ਜੋ ਇਹ ਹਿੱਕ ਤਾਂਣਨ ਸਰਕਾਰਾਂ,
ਵਕਤ ਆਏ ਤੋਂ ਲਿਖਣੇ ਆਉਂਦੇ ਜਫਰਨਾਵੇ ਵੀ ਸਾਨੂੰ,
ਦਿੱਲੀਏ ਫੇਰ ਤੂੰ ਐਡੇ ਐਡੇ ਵਹਿਮ ਪਾਲਦੀ ਕਾਹਨੂੰ,
ਚੌਦਾਂ ਵਾਰੀ ਜਿੱਤ ਕੇ ਛੱਡਿਆ ਤੈਨੂੰ ਨੀ ਸਰਦਾਰਾਂ ,
ਲਹੂ ਦੀ ਗਰਮੀ, ਇੱਜਤ, ਅਣਖਾਂ ਮੁੱਲ ਨਾ ਮਿਲਣ ਬਜਾਰਾਂ,
ਚਾਹ ਦੇ ਕੱਪ ਚਾਹ ਡੁੱਬ ਕੇ ਮੋਇਆਂ ਸ਼ਮੇ ਦੀਆਂ ਸਰਕਾਰਾਂ,
ਇਹ ਹੱਥ ਜੋੜ ਕੇ ਬਣਿਆ ਸੀ, ਜੋ ਇਹ ਹੱਥ ਵੱਢਣ ਸਰਕਾਰਾਂ
ਲਿਖਤ – ਜਗਵੰਤ ਸਿੰਘ ਬਾਵਾ
ਪਿੰਡ – ਮਤੱੜ
ਜਿਲਾ – ਸਿਰਸਾ
ਮੋ. 9464288064
ਜਫ਼ਰਨਾਮੇ ਬਾਕੀ ਆ …
ਹੁਣ ਸਾਡੀ ਜੰਗ ਸਿਰਫ ਤੇਰੇ ਨਾਲ ਨਹੀ ਰਹੀ
ਅਪਣੀ ਅਣਖ ਨਾਲ ਚੱਲ ਰਹੀ ਆ।
ਅਸੀਂ ਥੱਕੇ ਪੈਰਾਂ ਦੇ ਰਸਤੇ ਨਹੀ ਆ
ਤੂੰ ਖਰੀਦ ਸਕੇਂ ਏਹਨੇ ਸੱਸਤੇ ਨਹੀ ਆ।
ਹਣ ਅਸੀਂ ਕਦਮ-ਦਰ-ਕਦਮ ਸਿਦਕ ਸ਼ਹਾਦਤ ਨੂੰ
ਚੇਤੇ ਰੱਖ ਕੇ ਏਸ ਕ੍ਰਾਂਤੀ ਦਾ ਸਫਰ ਤੈਅ ਕਰਣ ਆਏ ਆਂ।
ਹਣ ਸਾਡੀ ਵਾਟ ਬਹੁਤੀ ਲੰਮੇਰੀ ਨਹੀ ਰਹੀ
ਹਣ ਜਿਤਾਂ ਚ ਬਹੁਤੀ ਦੇਰੀ ਨਹੀ ਰਹੀ
ਸਾਡੇ ਮੁੰਹ ਚੋ ਨਿਕਲੇਆ ਹਰ ਵਾਕ
ਇਨਕਲਾਬ ਦਿਆਂ ਲਹਿਰਾਂ ਇਕ ਸਾਜ ਹੋਵੇਗਾ
ਸਾਡੇ ਜਿਉੰਦੀ ਜਾਗਦੀ ਕੋਮ ਤੇ ਸਿਰਫ ਖਾਲਸਾਹੀ ਰਾਜ ਹੇਵੇਗਾ।
ਹੁਣ ਨਵੇਂ ਇਤੀਹਾਸ ਛਪਣ ਹੀ ਵਾਲੇ ਨੇ
ਰਸਤੇ ਮੰਜਿਲ ਨੂੰ ਮਿਲਣ ਲਈ ਕਾਹਲੇ ਨੇ
ਕੱਲ ਦਾ ਸੁਰਜ ਸਾਡੀ ਅਗਵਾਈ ਚ ਚੜੇਗਾ
ਸਾਡੀ ਅਣਖ ਦੀ ਗਵਾਹੀ ਵਖਤ ਆਪ ਭਰੇਗਾ।
ਏ ਜੋ ਹਵਾ ਸਾਡੇ ਲਹੁ ਚੋਂ ਲੰਗ ਹੋ ਰਹੀ ਹੈ
ਤੇਰੀ ਹਕੁਮਤ ਨਾਲ ਸਾਡੀ ਜੰਗ ਹੋ ਰਹੀ ਹੈ
ਸਾਡੇ ਖੁਲ੍ਹੇ ਖਿੜੇ ਇਕੱਠ ਨੂੰ ਦੇਖ ਕੇ
ਤੇਰੀ ਦਿੱਲੀ ਏਹਨੀ ਕਿਉਂ ਤੰਗ ਹੋ ਰਹੀ ਹੈ।
ਤੂੰ ਕਿਵੇਂ ਖੋਹਲੇ ਗਾ ਸਾਥੋਂ ਸਾਡੇ ਪੁਰਖੇਆਂ ਦੇ ਖੇਤ
ਤੇਰੀ ਹਕੁਮਤ ਦਾ ਡੁਬਦਾ ਸੁਰਜ ਦੇਖ।
ਸਾਡੀ ਜਿੱਤ ਦਾ ਜ਼ਸਨ ਸਾਡੀਆਂ
ਨਸਲਾਂ-ਫਸਲਾਂ ਜਰੁਰ ਮਨਾਉਣ ਗਿਆਂ
ਏ ਮੋਸਮ ਰੂਤਾਂ ਧੂੜ ਹਵਾਵਾਂ
ਸਾਡੇ ਸੋਹਲੇ ਗਾਉਣ ਗਿਆ।
ਸਾਨੂੰ ਤੇਰੇ ਜੁਲਮ ਦਿਆਂ ਗੋਲਿਆਂ ਦਾ ਮੀਹ ਡਬੋ ਨੀ ਸਕਦਾ
ਤੂੰ ਸਾਡੀਆਂ ਜਮੀਨਾ ਜਮੀਰਾਂ ਕਦੇ ਖੋਹ ਨੀ ਸਕਦਾ।
ਪੰਜਾਬ ਸਿਓਂ ਦੇ ਪੈਰਾਂ ਦੀ ਤੜਥੱਲੀ ਸੁਣ ,
ਮੇਰੀ ਗਲ ਕਲੀ ਕਲੀ ਸੁਣ
ਏ ਜੋ ਤੇਰੀ ਦਿਲੀ ਚ ਠੰਡ ਪੈ ਰਹੀ ਹੈ
ਸਾਡਾ ਖੂਨ ਕਦੇ ਠੰਡਾ ਨੀ ਕਰ ਸਕਦੀ।
ਸਾਡੇ ਮੁਹ ਚੋਂ ਬੁਰਕੀ ਖੋਹਣ ਦੀ ਗਲਤੀ ਨਾ ਕਰੀਂ
ਤੇਰੇ ਗਲ ਚ ਡਰ ਦਾ ਟੁਕੜਾ ਸਦਾ ਲਈ ਅਟੱਕ ਜਏਗਾ
ਅਸੀਂ ਵੇਦਾਵੇ ਲਿਖਣੇ ਨਹੀ ਸਿਖੇ
ਅਸੀਂ ਜਦੋਂ ਵੀ ਲਿਖੇ ਇਨਕਲਾਬ ਲਿਖੇ
ਅਹੇ ਮੇਰੀ ਕਲਮ ਮੇਰੀ ਕੋਮ ਦੀ ਕਰਦੀ ਰਾਖੀ ਆ
ਅਹੇ ਤਾਂ ਗੀਤ, ਕਵਿਤਾਂ , ਨਜਮਾ ਹੀ ਲਿਖਿਆਂ ਨੇ
ਜ਼ਫਰਨਾਮੇ ਵਾਕੀ ਆ…
ਲਿਖਤ – ਜਗਵੰਤ ਸਿਘ ਬਾਵਾ
ਪਿੰਡ – ਮੱਤੜ
ਜਿਲਾ – ਸਿਰਸਾ
ਮੋ. 9464288064