ਸਮੇਂ ਦੇ ਹਾਕਮ ਨੇ

ਪਰਮਜੀਤ ਲਾਲੀ

(ਸਮਾਜ ਵੀਕਲੀ)

ਹਮੇਸ਼ਾ ਮਜ਼ਲੂਮਾਂ ਦੀ ਪੀਣੀ ਰੱਤ,
 ਸਮੇਂ ਦੇ ਹਾਕਮ ਨੇ,
 ਫੁੱਟਪਾਥਾਂ ਰੇਹੜੀਆਂ ਤੇ ਚਲਾਉਣਾ ਲੱਠ,
  ਸਮੇਂ ਦੇ ਹਾਕਮ ਨੇ,
 ਲਾਉਣੇ ਨੀ ਮੱਲਮ, ਲਾਉਣੇ ਹੋਰ ਫੱਟ,
  ਸਮੇਂ ਦੇ ਹਾਕਮ ਨੇ,
ਲੋਕਾਂ ਦੇ ਢਿਡ ਤੇ ਮਾਰਨੀ ਲਤ,
 ਸਮੇਂ ਦੇ ਹਾਕਮ ਨੇ,
ਮਹਿੰਗਾਈ, ਬੇਰੁਜ਼ਗਾਰੀ ਕਰਨੀ ਨਹੀਂ ਘੱਟ,
ਸਮੇਂ ਦੇ ਹਾਕਮ ਨੇ,
ਬੱਸ ਵੋਟਾਂ ਵੇਲੇ ਪਾਉਣਾ ਘੜਮੱਸ,
 ਸਮੇਂ ਦੇ ਹਾਕਮ ਨੇ,
ਮੁੱਠੀ ਭਰ ਲੁਟੇਰਿਆਂ ਦਾ ਬਣਨਾ ਕੌਲੀ ਚੱਟ,
 ਸਮੇਂ ਦੇ ਹਾਕਮ ਨੇ,
ਪੂੰਜੀਪਤੀਆਂ ਮੂਹਰੇ ਹੋਣਾ ਨਤਮਸਤਕ,
 ਸਮੇਂ ਦੇ ਹਾਕਮ ਨੇ,
ਸਭ ਕੁਝ ਦਿੱਤਾ ਵੇਚ ਤੇ ਵੱਟ,
 ਸਮੇਂ ਦੇ ਹਾਕਮ ਨੇ,
ਸਭ ਕਰ ਕੇ ਤਬਾਹ ਦੇਣੀ ਖਚਰੀ ਹਾਸੀ ਹੱਸ,
 ਸਮੇਂ ਦੇ ਹਾਕਮ ਨੇ……….
ਪਰਮਜੀਤ ਲਾਲੀ
Previous articleਦਲਿਤ ਸਮਾਜ ਦੇ ਸਮਾਜਿਕ ਤੇ ਧਾਰਮਿਕ ਬੁੱਧੀਜੀਵੀ ਚਿੰਤਕ ਪ੍ਰੋਫ਼ੈਸਰ ਲਾਲ ਸਿੰਘ ਨਹੀਂ ਰਹੇ
Next articleਸੱਚ ਬੋਲਿਆਂ ਭਾਂਬੜ ਮੱਚਦਾ…!